← ਪਿਛੇ ਪਰਤੋ
ਕੁੜੀ ਦੇ ਵਿਆਹ ਨੂੰ ਬਚਿਆ ਸੀ ਮਹੀਨਾ ਹੜਾਂ ਨੇ ਉਜਾੜ ਦਿੱਤਾ ਘਰ, ਦਾਜ ਲਈ ਜੋੜਿਆ ਸਮਾਨ ਤੇ ਕੱਪੜੇ ਲੀੜੇ ਵੀ ਹੋਏ ਤਬਾਹ
ਰੋਹਿਤ ਗੁਪਤਾ
ਗੁਰਦਾਸਪੁਰ 16 ਸਤੰਬਰ
ਦੀਨਾਨਗਰ ਦੇ ਪਿੰਡ ਚੰਡੀਗੜ੍ਹ ਆਬਾਦੀ ਵਿੱਚ ਇੱਕ ਗਰੀਬ ਪਰਿਵਾਰ ਦਾ ਘਰ ਹੜ ਦੇ ਪਾਣੀ ਨੇ ਪੂਰੀ ਤਰ੍ਹਾਂ ਨਾਲ ਤਬਾਹ ਕਰ ਦਿੱਤਾ ਹੈ। ਇਸ ਪਰਿਵਾਰ ਵਿੱਚ ਤਿੰਨ ਲੜਕੀਆਂ ਹਨ ਅਤੇ ਸਭ ਤੋਂ ਵੱਡੀ ਦਾ ਵਿਆਹ 10 ਵੇਂ ਮਹੀਨੇ ਰੱਖਿਆ ਗਿਆ ਸੀ । ਇਸ ਦੇ ਲਈ ਪਰਿਵਾਰ ਪਿਛਲੇ ਕਈ ਮਹੀਨਿਆਂ ਤੋਂ ਹੌਲੀ ਹੌਲੀ ਕਰਕੇ ਦਾਜ ਦਾ ਸਮਾਨ ਅਤੇ ਕੱਪੜੇ ਦੀ ਲੀੜੇ ਜੋੜਨ ਵਿੱਚ ਲੱਗਾ ਹੋਇਆ ਸੀ ਪਰ ਹੜ ਦੇ ਪਾਣੀ ਨੇ ਦਾਜ ਦਾ ਸਾਰਾ ਸਮਾਨ ਵੀ ਖਰਾਬ ਕਰ ਦਿੱਤਾ ਤੇ ਨਵੇਂ ਖਰੀਦੇ ਕੱਪੜੇ ਲੀੜੇ ਵੀ । ਜਿਆਦਾਤਰ ਸਮਾਨ ਹੜ ਦੇ ਪਾਣੀ ਵਿੱਚ ਰੁੜ ਗਿਆ ਹੈ ਕਿਉਂਕਿ ਘਰ ਵਿੱਚ ਹੀ ਅੱਠ ਨੌ ਫੁੱਟ ਤੱਕ ਪਾਣੀ ਆ ਗਿਆ ਸੀ। ਤੇ ਖੁਦ ਪੂਰਾ ਪਰਿਵਾਰ ਗੁਰਦੁਆਰਾ ਸਾਹਿਬ ਵਿੱਚ ਚਲਾ ਗਿਆ । ਪੂਰੇ ਪਿੰਡ ਵਿੱਚ ਪਾਣੀ ਭਰ ਗਿਆ ਸੀ ਅਤੇ ਐਨਡੀਆਰਐਫ ਅਤੇ ਆਰਮੀ ਦੀਆਂ ਟੀਮਾਂ ਨੇ ਉਨਾਂ ਨੂੰ ਪਿੰਡ ਤੋਂ ਬਾਹਰ ਕੱਢਿਆ ਸੀ। ਫੋਨ ਕਰੀਬ ਛੇ ਦਿਨ ਬਾਅਦ ਪਰਿਵਾਰ ਵਾਪਸ ਆਇਆ ਹੈ ਪਰ ਮਕਾਨ ਢਹਿ ਢੇਰੀ ਹੋ ਚੁੱਕਿਆ ਹੈ ਤੇ ਮਕਾਨ ਦੇ ਹੀ ਬਰਾਂਡੇ ਵਿੱਚ ਤੰਬੂ ਲਗਾ ਕੇ ਪੂਰਾ ਪਰਿਵਾਰ ਦੀ ਨਕਾਟ ਰਿਹਾ ਹੈ ।ਵਿਆਹ ਦੀ ਤਰੀਕ ਅੱਗੇ ਨਹੀਂ ਕਰਨੀ ਪਰ ਹੁਣ ਫੈਸਲਾ ਹੋਇਆ ਹੈ ਕਿ 11 ਬੰਦੇ ਬਰਾਤ ਦੇ ਆਉਣਗੇ ਕੁੜੀ ਨੂੰ ਵਿਆਹ ਕੇ ਲੈ ਜਾਣਗੇ ।ਪਰਿਵਾਰ ਨੇ ਸਮਾਜ ਸੇਵੀ ਸੰਸਥਾਵਾਂ ਤੋਂ ਵੀ ਮਦਦ ਦੀ ਗੁਹਾਰ ਲਗਾਈ ਹੈ
Total Responses : 3151