ਕਣਕ ਦੀ ਸਰਕਾਰੀ ਖਰੀਦ ਅੱਜ ਤੋਂ ਸ਼ੁਰੂ ਦਾਣਾ ਮੰਡੀ ਰਈਆ, ਸਠਿਆਲਾ, ਬੁਤਾਲਾ, ਕਾਲੇਕੇ ਅਤੇ ਖਲਚੀਆਂ ਦੇ ਪ੍ਰਬੰਧ ਮੁਕੰਮਲ - ਚੇਅਰਮੈਨ ਸੁਰਜੀਤ ਸਿੰਘ ਕੰਗ
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ ਸਾਹਿਬ , 1 ਅਪ੍ਰੈਲ 2026 : ਅੱਜ ਚੇਅਰਮੈਨ ਸਰਜੀਤ ਸਿੰਘ ਕੰਗ ਨੇ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਾਣਾ ਮੰਡੀ ਰਈਆ ਵਿੱਚ ਮਾਰਕੀਟ ਕਮੇਟੀ ਵੱਲੋਂ ਸਫਾਈ, ਬਿਜਲੀ, ਪਾਣੀ, ਛਾਂ, ਟੋਇਲਟ ਬਾਥਰੂਮ ਆਦਿ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ l ਇਸ ਮੌਕੇ ਚੇਅਰਮੈਨ ਸੁਰਜੀਤ ਸਿੰਘ ਕੰਗ ਨੇ ਕਿਹਾ ਕਿ ਸਮੂਹ ਆੜਤੀਆ ਸਾਹਿਬਾਨ ਮਾਰਕੀਟ ਕਮੇਟੀ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਇਨ ਬਿਨ ਪਾਲਣਾ ਜਰੂਰ ਕਰਨ, ਮੰਡੀ ਵਿੱਚ ਵੱਡਾ ਕੰਡਾ ਕਰਵਾਉਣ ਦੀ ਆਗਿਆ ਨਹੀਂ ਹੈ, ਫ਼ਸਲ ਨੂੰ ਪੱਖਾ ਲਾਗੋਣਾ ਲਾਜ਼ਮੀ ਹੋਵੇਗਾ ਅਤੇ ਆਪਣੇ ਕੰਡੇ ਵੱਟੇ ਚੈੱਕ ਕਰਵਾ ਕੇ ਆਪਣੀਆਂ ਪਰਚੀਆਂ ਮਾਰਕੀਟ ਕਮੇਟੀ ਦਫਤਰ ਸਮੇਂ ਸਿਰ ਪਹੁੰਚਾਉਣ, ਮੰਡੀ ਤੋਂ ਬਾਹਰ ਕੋਈ ਵੀ ਫੜ੍ਹ ਨਹੀਂ ਲਗੇਗਾ ਅਤੇ ਆੜਤੀਆਂ ਦਾ ਪੋਰਟਲ ਤੇ ਰਜਿਸਟਰ ਹੋਣਾ ਲਾਜ਼ਮੀ ਹੋਵੇਗਾ ਅਤੇ ਸਾਰੀਆਂ ਹੀ ਜਿੰਨਸਾਂ ਦੀ ਖਰੀਦ/ ਵੇਚ ਸਮੇਤ ਪ੍ਰਾਈਵੇਟ ਖਰੀਦ ਲੈਂਡ ਮੈਪਿੰਗ ਪੋਰਟਲ ਰਾਹੀਂ ਹੋਵੇਗੀ. ਇਸ ਸਬੰਧੀ ਸਮੂਹ ਆਰਤੀਆਂ ਨੂੰ ਸਖਤੀ ਨਾਲ ਸੂਚਿਤ ਕੀਤਾ ਜਾਵੇਗਾ l ਜਿੰਨਾ ਲਾਇਸੈਂਸੀ ਫਰਮਾਂ ਵਿਰੁੱਧ ਕਿਸੇ ਕਿਸਮ ਦਾ ਬਕਾਇਆ ਜਿਵੇਂ ਕਿ ਮਾਰਕੀਟ ਫੀਸ, ਪਾਣੀ/ ਸੀਵਰੇਜ ਬਿੱਲ ਫਰਮ ਵੱਲੋਂ ਪੰਜਾਬ ਮੰਡੀ ਬੋਰਡ ਮਾਰਕੀਟ ਕਮੇਟੀ ਦੀ ਜਗ੍ਹਾ ਜਾਂ ਮੰਡੀ ਵਿੱਚ ਕਿਸੇ ਦਾ ਕੋਈ ਨਜਾਇਜ਼ ਕਬਜ਼ਾ ਕੀਤਾ ਗਿਆ ਹੋਵੇ ਉਹਨਾਂ ਨੂੰ ਡਿਫਾਲਟਰ ਮੰਨਦੇ ਹੋਏ ਪੰਜਾਬ ਰਾਜ ਖੇਤੀਬਾੜੀ ਉਪਜ ਮੰਡੀਆਂ ਐਕਟ 1961 ਦੇ ਉਪਬੰਦਾ ਅਨੁਸਾਰ ਲਾਈਸੈਂਸ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ l ਜੇਕਰ ਫਿਰ ਵੀ ਲਾਈਸੈਂਸ ਹੀ ਫਰਮ ਵੱਲੋਂ ਆਪਣਾ ਬਕਾਇਆ ਕਲੀਅਰ ਨਹੀਂ ਕੀਤਾ ਜਾਂਦਾ ਜਾਂ ਨਜਾਇਜ ਕਬਜ਼ਾ ਨਹੀਂ ਹਟਾਇਆ ਜਾਂਦਾ ਤਾਂ ਉਸ ਫਰਮ ਦਾ ਲਾਈਸੈਂਸ ਰੱਦ ਕਰਨ ਲਈ ਕੇਸ ਮੁੱਖ ਦਫਤਰ ਵਿਖੇ ਭੇਜਿਆ ਜਾਵੇਗਾ. ਜਿੰਨਾ ਆੜਤੀਆਂ ਫਰਮਾਂ ਪਾਸ ਕਿਸੇ ਤਰ੍ਹਾਂ ਦੀ ਕੋਟ ਕੇਸ ਅਧੀਨ ਮਾਰਕੀਟ ਫੀਸ ਆਦੀ ਰਿਕਵਰੀ ਦਾ ਕਿਸੇ ਵੀ ਤਰਾਂ ਦਾ ਕੋਟ ਕੇਸ ਵਿਚਾਰ ਅਧੀਨ ਹੈ, ਉਸ ਸਬੰਧੀ ਸਪਸ਼ਟ ਕੀਤਾ ਜਾਂਦਾ ਹੈ ਕਿ ਕੋਟ ਕੇਸ ਸਟੇ ਅਧੀਨ ਫਰਮਾਂ ਨੂੰ ਉਹਨਾਂ ਦੀ ਕੇਸ ਵਿਚਾਰ ਅਧੀਨ ਹੋਣ ਕਾਰਨ ਡਿਫਾਲਟਰ ਮੰਨਿਆ ਜਾਵੇਗਾ, ਲਾਈਸੈਂਸ ਰਿਨਿਊ ਕਰਾਉਣ ਲਈ ਲੜੀਂਦੇ ਆਦੇਸ਼ ਸਬੰਧਤ ਸਕੱਤਰ ਮਾਰਕੀਟ ਕਮੇਟੀ ਵੱਲੋਂ ਜਾਰੀ ਕੀਤੇ ਜਾਣ ਕੇਵਲ ਵੈਲਿਡ ਲਾਈਸੈਂਸੀ ਫਰਮਾਂ ਨੂੰ ਹੀ ਖੇਤੀਬਾੜੀ ਜਿਨਸਾਂ ਦੀ ਖਰੀਦ /ਵੇਚ ਵਿੱਚ ਭਾਗ ਲੈਣ ਦਿੱਤਾ ਜਾਵੇਗਾ l ਚੇਅਰਮੈਨ ਸੁਰਜੀਤ ਸਿੰਘ ਕੰਗ ਨੇ ਕਿਹਾ ਕਿ ਇਹਨਾਂ ਹਦਾਇਤਾਂ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਮੰਡੀ ਦੇ ਪ੍ਰਬੰਧ ਸਹੀ ਤਰੀਕੇ ਨਾਲ ਚਲਾਏ ਜਾ ਸਕਣ. ਇਸ ਸਮੇਂ ਦੌਰਾਨ ਮੰਡੀ ਦੇ ਪ੍ਰਬੰਧਾਂ ਅਤੇ ਆੜਤੀਆਂ ਦੇ ਕੰਮਾਂ ਦੀ ਸੀਜਨ ਦੌਰਾਨ ਬਾਰ-ਬਾਰ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਕਿਸਾਨਾਂ ਅਤੇ ਏਜੰਸੀਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਮੁਸ਼ਕਿਲ ਨਾ ਆਵੇ. ਇਸ ਮੌਕੇ ਉਹਨਾਂ ਨਾਲ ਮੰਡੀ ਪ੍ਰਧਾਨ ਪ੍ਰਿਤਪਾਲ ਸਿੰਘ ਪੱਡਾ , ਸਰਪ੍ਰਤ ਕੋਮਲ ਸਿੰਘ ਮਾਨ, ਪਿਆਰਾ ਸਿੰਘ ਸੇਖੋਂ, ਰਾਮ ਲੁਬਾਇਆ ਮੀਆਂਵਿੰਡ ਵਾਲੇ, ਗੱਜਣ ਸਿੰਘ, ਪਵਨਪ੍ਰੀਤ ਸਿੰਘ ਮਾਨ ਆਦਿ ਆਗੂ ਹਾਜ਼ਰ ਸਨ l
Click to Follow Babushahi Facebook page →