ਇੰਟਰਨੈਸ਼ਨਲ ਰੈਸਲਰ ਇੰਦਰਪ੍ਰੀਤ ਸਿੰਘ 'ਸੁਪਰ ਖਾਲਸਾ' AAP ਵਿੱਚ ਹੋਏ ਸ਼ਾਮਲ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 1 ਮਈ, 2026
ਪੰਜਾਬ ਦੀ ਸਿਆਸਤ ਅਤੇ ਖੇਡ ਜਗਤ ਲਈ ਅੱਜ ਇੱਕ ਅਹਿਮ ਦਿਨ ਰਿਹਾ ਕਿਉਂਕਿ ਇੰਟਰਨੈਸ਼ਨਲ ਰੈਸਲਰ ਅਤੇ 'India’s Strongest Man' ਦਾ ਖਿਤਾਬ ਜਿੱਤਣ ਵਾਲੇ ਇੰਦਰਪ੍ਰੀਤ ਸਿੰਘ, ਜਿਨ੍ਹਾਂ ਨੂੰ 'ਸੁਪਰ ਖਾਲਸਾ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਅੱਜ ਰਸਮੀ ਤੌਰ 'ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਪੰਜਾਬ ਦੇ ਨੌਜਵਾਨਾਂ ਲਈ ਇੱਕ Role Model ਮੰਨੇ ਜਾਣ ਵਾਲੇ ਇੰਦਰਪ੍ਰੀਤ ਸਿੰਘ ਨੇ ਪਾਲਾ ਜਲਾਲਪੁਰੀਆ, ਜੱਸਾ ਪੱਟੀ ਅਤੇ ਪ੍ਰਿਤਪਾਲ ਫਗਵਾੜਾ ਵਰਗੇ ਦਿੱਗਜ ਖਿਡਾਰੀਆਂ ਤੋਂ ਪ੍ਰਭਾਵਿਤ ਹੋ ਕੇ 'ਆਪ' ਨਾਲ ਜੁੜਨ ਦਾ ਫੈਸਲਾ ਲਿਆ ਹੈ। ਉਹ Pro-Wrestling ਦੇ ਮੌਜੂਦਾ Heavyweight Champion ਹੋਣ ਦੇ ਨਾਲ-ਨਾਲ ਪੰਜਾਬ ਸਟੇਟ ਪਾਵਰਲਿਫਟਿੰਗ ਵਿੱਚ 4 ਵਾਰ Gold Medalist ਵੀ ਰਹਿ ਚੁੱਕੇ ਹਨ।
ਅੱਜ ਹੋਏ ਇੱਕ ਵਿਸ਼ੇਸ਼ ਸਮਾਗਮ ਦੌਰਾਨ OSD ਰਾਜਬੀਰ ਸਿੰਘ ਘੁੰਮਣ ਨੇ ਇੰਦਰਪ੍ਰੀਤ ਸਿੰਘ ਨੂੰ ਪਾਰਟੀ ਵਿੱਚ ਜੀ-ਆਇਆਂ ਆਖਿਆ ਅਤੇ ਉਮੀਦ ਜਤਾਈ ਕਿ ਉਨ੍ਹਾਂ ਵਰਗੇ ਹੋਣਹਾਰ ਖਿਡਾਰੀ ਦੇ ਆਉਣ ਨਾਲ 'ਰੰਗਲਾ ਪੰਜਾਬ' ਮੁਹਿੰਮ ਨੂੰ ਹੋਰ ਜ਼ਿਆਦਾ ਬਲ ਮਿਲੇਗਾ। ਪਾਰਟੀ ਅਨੁਸਾਰ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕਰਨ ਵਾਲੇ ਇਹ ਨੌਜਵਾਨ ਹੁਣ ਸਿਆਸਤ ਰਾਹੀਂ ਪੰਜਾਬ ਦੀ ਅਗਲੀ Generation ਨੂੰ ਇੱਕ ਨਵੀਂ ਅਤੇ ਸ਼ਾਨਦਾਰ ਸੇਧ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
Click to Follow Babushahi Facebook page →