ਆਮ ਆਦਮੀ ਪਾਰਟੀ ਦੀ ਸਰਕਾਰ ਹੈ ਲੋਕਾਂ ਦੀ ਸਰਕਾਰ : ਕੁਲਵੰਤ ਸਿੰਘ
ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ : ਮੋਹਾਲੀ ਨਗਰ ਨਿਗਮ ਚੋਣਾਂ ਵਿੱਚ ਵੱਡੀ ਗਿਣਤੀ ਵਿੱਚ ਅਗਾਹ ਰਹਿਣਗੀਆਂ ਮਹਿਲਾਵਾਂ
ਮੋਹਾਲੀ 24 ਮਈ : ਅੱਜ ਮਹਿਲਾਵਾਂ ਸਿੱਖਿਆ ਦੇ ਨਾਲ- ਨਾਲ ਹਰ ਖੇਤਰ ਫਿਰ ਭਾਵੇਂ ਉਹ ਖੇਡਾਂ ਹੋਣ ਜਾਂ ਫਿਰ ਕੋਈ ਹੋਰ ਖੇਤਰ, ਅੱਗੇ ਵੱਧ ਰਹੀਆਂ ਹਨ, ਅਤੇ ਮੁੰਡਿਆਂ ਤੋਂ ਅਗਾਂਹ ਹੋ ਕੇ ਆਪਣਾ, ਆਪਣੇ ਪਰਿਵਾਰ ਦਾ, ਅਤੇ ਆਪਣੇ ਪੰਜਾਬ ਦਾ ਨਾਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਰੋਸ਼ਨ ਕਰ ਰਹੀਆਂ ਹਨ, ਇਹ ਗੱਲ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ, ਉਹਨਾਂ ਕਿਹਾ ਕਿ ਮੋਹਾਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਕੁੱਲ 50 ਵਾਰਡਾਂ ਦੇ ਵਿੱਚੋਂ 50 ਪ੍ਰਤੀਸ਼ਤ ਔਰਤਾਂ ਲਈ ਰਾਖਵਾਂਕਰਨ ਹੋਣ ਦੇ ਚਲਦਿਆਂ 25 ਵਾਰਡਾਂ ਦੇ ਵਿੱਚ ਮਹਿਲਾਵਾਂ ਚੋਣ ਲੜ ਹੀ ਰਹੀਆਂ ਹਨ, ਜਦਕਿ ਤਿੰਨ ਤੋਂ ਪੰਜ ਹੋਰ ਮਹਿਲਾਵਾਂ ਜਿੱਤ ਕੇ ਅਗਾਂਹ ਆ ਜਾਣਗੀਆਂ ਅਤੇ ਮੇਰਾ ਮੰਨਣਾ ਹੈ ਕਿ ਮੋਹਾਲੀ ਕਾਰਪੋਰੇਸ਼ਨ ਦੇ ਹਾਊਸ ਵਿੱਚ 30 30 ਬੀਬੀਆਂ ਕੌਂਸਲਰ ਅਤੇ 20 ਪੁਰਸ਼ ਹੋਣਗੇ ਅਤੇ ਇਸ ਗੱਲ ਤੋਂ ਇਹ ਗੱਲ ਸਾਫ ਹੈ ਕਿ ਔਰਤਾਂ ਅੱਜ ਹਰ ਖੇਤਰ ਵਿੱਚ ਤਰੱਕੀ ਕਰ ਰਹੀਆਂ ਹਨ, ਜੋ ਕਿ ਬਹੁਤ ਚੰਗੀ ਗੱਲ ਹੈ। ਇਹ ਗੱਲ ਅੱਜ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ , ਵਿਧਾਇਕ ਕੁਲਵੰਤ ਸਿੰਘ ਮੋਹਾਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਖ-ਵੱਖ ਵਾਰਡਾਂ ਦੇ ਵਿੱਚ ਰੱਖੀਆਂ ਗਈਆਂ ਚੋਣ ਇਕੱਤਰਤਾਵਾਂ ਨੂੰ ਸੰਬੋਧਨ ਕਰ ਰਹੇ ਸਨ1 ਇਹਨਾਂ ਵਾਰਡਾਂ ਦੇ ਵਿੱਚ ਕਮਲਜੀਤ ਕੌਰ ਪਤਨੀ ਨੰਬਰਦਾਰ ਹਰਸੰਗਤ ਸਿੰਘ ਸੁਹਾਣਾ ਵਾਰਡ ਨੰ :40, ਕੁਲਦੀਪ ਕੌਰ ਪਤਨੀ ਸੁਖਵੀਰ ਸਿੰਘ ਵਾਰਡ ਨੰ : 37,
ਹਰਪਾਲ ਸਿੰਘ ਬਰਾੜ ਵਾਰਡ ਨੰ :50, ਕੁਲਵਿੰਦਰ ਕੌਰ ਪਤਨੀ ਸਤਨਾਮ ਸਿੰਘ ਸਰਪੰਚ ਵਾਰਡ ਨੰ :49 ਸ਼ਾਮਿਲ ਹਨ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਪੰਜਾਬ ਹਿਤੈਸ਼ੀ ਸੋਚ ਹੈ, ਜਿਸ ਦੇ ਚਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਤਰਫੋਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਕੀਤੇ ਗਏ ਵਾਅਦੇ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਸੂਬੇ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਗਰੰਟੀਆਂ ਨੂੰ ਪੂਰਾ ਕਰ ਲਿਆ ਗਿਆ ਹੈ ਅਤੇ ਉਸ ਤੋਂ ਵੀ ਅਗਾਹ ਜਾਂਦੇ ਹੋਏ ਖੇਡਾਂ ਦੇ ਮਾਮਲੇ ਵਿੱਚ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਨ ਦੇ ਲਈ ਉਹਨਾਂ ਨੂੰ ਨਕਦ ਇਨਾਮ ਦਿੱਤੇ ਜਾ ਰਹੇ ਹਨ। ਉੱਥੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਖੇਡਾਂ ਦਾ ਮਾਹੌਲ ਤਿਆਰ ਕਰਨ ਦੇ ਲਈ 3000 ਦੇ ਕਰੀਬ ਖੇਡ ਗਰਾਉਂਡ ਬਣਾਏ ਜਾ ਰਹੇ ਹਨ। ਜਿਨਾਂ ਤੇ ਕੰਮ ਵੱਡੇ ਪੱਧਰ ਤੇ ਚੱਲ ਰਿਹਾ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਖਿਡਾਰੀਆਂ ਨੂੰ ਖੇਡਣ ਦੇ ਲਈ ਲੋੜੀਂਦੇ ਸਮਾਨ ਉਪਲਬਧ ਕਰਵਾਇਆ ਜਾ ਰਿਹਾ ਹੈ ਅਤੇ ਖੇਡਾਂ ਦੇ ਲਈ ਢੁਕਵਾਂ ਮਾਹੌਲ ਵੀ ਤਿਆਰ ਕੀਤਾ ਜਾ ਰਿਹਾ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਆਮ ਲੋਕਾਂ ਦੀ ਬਿਹਤਰੀ ਅਤੇ ਭਲਾਈ ਦੇ ਲਈ ਵੱਡੇ ਪੱਧਰ ਤੇ ਸਕੀਮਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਸਰਕਾਰ ਹੋਂਦ ਵਿੱਚ ਆਉਂਦਿਆਂ ਹੀ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਬਿਜਲੀ ਮੁਆਫ ਕੀਤੀ ਗਈ, ਅਤੇ ਇਸ ਦੇ ਨਾਲ ਹੀ ਸਿੱਖਿਆ ਕ੍ਰਾਂਤੀ ਦੇ ਤਹਿਤ ਪੰਜਾਬ ਦੇ ਵਿੱਚ ਸਕੂਲਾਂ ਨੂੰ ਦੇ ਵਿੱਚ ਲੋੜੀਂਦਾ ਸਮਾਨ ਮੁਹਈਆ ਕਰਵਾਇਆ ਗਿਆ। ਅਤੇ ਸਕੂਲ ਆਫ ਐਮੀਨੈਂਸ ਬਣਾਏ ਗਏ ਅਤੇ ਵਿਦਿਆਰਥੀ ਵਰਗ ਨੂੰ ਸਮੇਂ ਦਾ ਹਾਣੀ ਬਣਾਉਣ ਦੇ ਲਈ ਆਧੁਨਿਕ ਲੈਬਸ , ਐਲ.ਈ.ਡੀ. ਅਤੇ ਕੰਪਿਊਟਰ ਵੀ ਮੁਹਈਆ ਕਰਵਾਏ ਗਏ ਹਨ , ਇੱਥੋਂ ਤੱਕ ਕਿ ਸਰਕਾਰੀ ਸਕੂਲਾਂ ਦੇ ਲਈ ਸਿਕਿਉਰਟੀ ਗਾਰਡ ਦਾ ਵੀ ਪ੍ਰਬੰਧ ਕੀਤਾ ਗਿਆ, ਅੱਜ ਹਾਲਾਤ ਇਹ ਹਨ ਕਿ ਪੰਜਾਬ ਦੇ ਲੋਕੀ ਪ੍ਰਾਈਵੇਟ ਸਕੂਲਾਂ ਦੀ ਥਾਂ ਤੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਕਰਵਾਉਣਾ ਵਧੇਰੇ ਪਸੰਦ ਕਰ ਰਹੇ ਹਨ ਅਤੇ ਸਰਕਾਰੀ ਸਕੂਲਾਂ ਦੇ ਵਿੱਚ ਪਹਿਲਾਂ ਦੇ ਮੁਕਾਬਲਤਨ ਦਾਖਲਾ ਲਗਾਤਾਰ ਵਧਦਾ ਜਾ ਰਿਹਾ ਹੈ , ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੋਹਾਲੀ ਨਗਰ ਨਿਗਮ ਚੋਣਾਂ ਦੇ ਵਿੱਚ ਜਿਆਦਾਤਰ ਉਮੀਦਵਾਰ ਅਜਿਹੇ ਹਨ, ਜਿਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਪ੍ਰਤੀ ਸਮਰਪਿਤ ਭਾਵਨਾ ਨਾਲ ਕੰਮ ਕੀਤਾ ਅਤੇ ਜਿਨਾਂ ਨੂੰ ਪਾਰਟੀ ਵੱਲੋਂ ਟਿਕਟ ਨਹੀਂ ਦਿੱਤੀ ਜਾ ਸਕੀ, ਮੈਂ ਉਹਨਾਂ ਸਭਨਾਂ ਨੂੰ ਇਹ ਯਕੀਨ ਦਿਵਾਉਂਦਾ ਹਾਂ ਕਿ ਉਹਨਾਂ ਦਾ ਪਾਰਟੀ ਵੱਲੋਂ ਮਾਣ ਸਨਮਾਨ ਹਰ- ਹੀਲੇ ਬਰਕਰਾਰ ਰੱਖਿਆ ਜਾਵੇਗਾ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ- ਕੁਲਦੀਪ ਸਿੰਘ ਸਮਾਣਾ, ਗੁਰਪਾਲ ਸਿੰਘ ਗਰੇਵਾਲ, ਹਰਪਾਲ ਸਿੰਘ ਬਰਾੜ, ਅਮਰਜੀਤ ਸਿੰਘ ਸਿੱਧੂ,ਸੁਰਿੰਦਰ ਸਿੰਘ ਰੋਡਾ, ਰੁਪਿੰਦਰ ਸਿੰਘ ਰੂਪਾ, ਜਗਦੀਸ਼ ਸਿੰਘ ਗਿੱਲ, ਬਲਦੇਵ ਸਿੰਘ ਗਿੱਲ, ਬਲਵਿੰਦਰ ਸਿੰਘ, ਪ੍ਰੇਮ ਸਿੰਘ, ਮੇਜਰ ਸਿੰਘ, ਪ੍ਰੈਸ ਸਿੰਘ ਨੰਬਰਦਾਰ, ਸਰਬਜੀਤ ਸਿੰਘ, ਭਪਿੰਦਰ ਸਿੰਘ ਸੋਹਲ, ਲਾਭ ਸਿੰਘ, ਪਰਮਜੀਤ ਸਿੰਘ ਮਾਵੀ, ਸ਼ਰਨਜੀਤ ਕੌਰ ਬਾਲਕ ਪ੍ਰਧਾਨ, ਤਰਲੋਚਨ ਸਿੰਘ ਮਟੋਰ, ਦਲਜੀਤ ਕੌਰ ਕੁੱਕੀ, ਭਿੱਖੀ ਔਲਖ ਪ੍ਰਧਾਨ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ, ਅਕਬਿੰਦਰ ਸਿੰਘ ਗੋਸਲ, ਬਲਜੀਤ ਸਿੰਘ ਵਿੱਕੀ, ਰੀਟਾ ਬਲੌਂਗੀ, ਰਾਮ ਕੁਮਾਰ ਰਵੀ , ਸਰਬਜੀਤ ਕੌਰ ਪੰਚ, ਸਮਿੰਦਰ ਕੰਗ ਪੰਚ, ਗਿਰੀ ਨਾਥ ਝਾ, ਰਣਜੀਤ ਸੈਣੀ, ਵੀ ਹਾਜ਼ਰ ਸਨ,
- Download Babushahi App
-
-