ਜਗਦੀਸ਼ ਥਿੰਦ
ਗੁਰੂ ਹਰਸਹਾਏ / ਫਿਰੋਜ਼ਪੁਰ 15 ਜਨਵਰੀ ;
ਪੰਜਾਬੀ ਲੋਕ ਗਾਇਕ ਕੁਲਵਿੰਦਰ ਕੰਵਲ ਸਪਨਾ ਕੰਵਲ ਵੱਲੋਂ ਆਪਣੀ ਮੈਰਿਜ ਐਨਵਰਸਰੀ ਉੱਪਰ ਸਹਿਜੇ ਹੀ ਘਰ ਵਿੱਚ ਗਾਇਆ ਗੀਤ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਵਾਇਰਲ ਹੋਇਆ ਕਿ ਇਸ ਨੂੰ ਲੱਖਾਂ ਦੀ ਗਿਣਤੀ ਵਿੱਚ ਲੋਕ ਦੇਖ ਚੁੱਕੇ ਹਨ ਅਤੇ ਇਸ ਉੱਪਰ ਕੁਮੈਂਟ ਕਰ ਰਹੇ ਹਨ , ਜਿਸ ਵਿੱਚ ਇਸ ਗੀਤ ਸਲਾਹਿਆ ਜਾ ਰਿਹਾ ਹੈ ।
ਗੀਤ ਦੇ ਬੋਲਾਂ ਵਿੱਚ ਸਪਨਾ ਕੰਵਲ ਪੁੱਛਦੇ ਹਨ ਕਿ
ਆਜਾ ਮੇਰੇ ਕੋਲ ਬਹਿਕੇ ਦੱਸ ਖਾਂ ਜਰਾ ,
, ਆਪਣੇ ਵਿਆਹ ਨੂੰ ਕਿੰਨੇ ਸਾਲ ਹੋ ਗਏ
ਅਗਿਓਂ ਕੁਲਵਿੰਦਰ ਕੰਵਲ ਕਹਿੰਦੈ :
ਮਾਡਲ ਬੇਸ਼ਕ ਹੀ ਪੂਰਾਣਾ ਹੋ ਗਿਆ ,
ਜੱਟ ਪਰ ਅਜੇ ਵੀ ਜਵਾਨ ਜੱਟੀਏ
ਦੱਸ ਦੇਈੲੇ ਕਿ ਕੁਲਵਿੰਦਰ ਕੰਵਲ ਗ੍ਰਹਿਸਥੀ ਜੀਵਨ ਪਿੰਡ ਸਲੀਣਾ ( ਮੋਗਾ ) ਨਿਵਾਸੀ ਸ਼੍ਰੀ ਗੁਰਸ਼ਰਨ ਦਾਸ ਅਤੇ ਮਾਤਾ ਰਾਜ ਰਾਣੀ ਦੀ ਸਪੁੱਤਰੀ ਸਪਨਾ ਨਾਲ ਸ਼ੁਰੂ ਹੋਇਆ ਤਾਂ ਉਹ ਸਪਨਾ ਕੰਵਲ ਹੋ ਗਈ ।
ਇਸ ਦੌਰਾਨ ਇਸ ਜੋੜੀ ਨੇ ਆਪਣੇ ਗਾਇਕੀ ਦੇ ਸ਼ੌਂਕ ਨੂੰ ਕਿੱਤੇ ਵਜੋਂ ਅਪਣਾਇਆ ।
ਸਟੇਜ ਪ੍ਰੋਗਰਾਮ ਕਰਨ ਦੇ ਨਾਲ ਹੀ ਕੁਲਵਿੰਦਰ ਕੰਵਲ ਦਾ ਆਪਣਾ ਰਿਕਾਰਡਿੰਗ ਸਟੂਡੀਓ ਸਥਾਪਤ ਕੀਤਾ ।
ਇਸ ਦੌਰਾਨ ਉਹ ਅਨੇਕਾਂ ਹੋਰ ਗਾਇਕਾਂ ਨੂੰ ਆਪਣੇ ਮਿਊਜ਼ਿਕ ਨਾਲ ਪੇਸ਼ ਕਰ ਚੁੱਕੇ ਹਨ ।
ਗਾਇਕ ਨਿਰਮਲ ਸਿੱਧੂ , ਦਿਲਖੁਸ਼ ਥਿੰਦ , ਰਾਜ ਬਰਾੜ ਦੇ ਬਤੌਰ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਦੇ ਜੀਵਨ ਵਿੱਚ ਵੀ ਇਸ ਜੋੜੀ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ।
ਭਾਨ ਸਿੰਘ ਕਾਲੋਨੀ ਫ਼ਰੀਦਕੋਟ ਵਾਸੀ ਇਸ ਗਾਇਕ ਜੋੜੀ ਨੇ ਅਨੇਕਾਂ ਹਿੱਟ ਗੀਤ ਪੰਜਾਬੀ ਗੀਤ ਪੰਜਾਬੀ ਸੱਭਿਆਚਾਰ ਦੀ ਝੋਲੀ ਪਾੲੇ ।
ਜਿਨ੍ਹਾਂ ਵਿੱਚ
" ਗੋਰੀ ਹੋ ਗਈ ",
ਢੋਲਾਂ ਵੇ ਤੇਰੀ ਨੌਕਰੀ ਬਣ ਗਈ ਏ ਸੌਂਕਣ ਮੇਰੀ ,
" ਗਿੱਧਾ ਪੈਂਦਾ ਜੋਰ ਦਾ ",
" ਨਾ ਭਾਬੀ ਨਾ " ,
" ਇੱਕ ਮੁੱਠੀ ਗੰਦਲਾਂ ਦੀ "
ਆਦਿ ਗੀਤ ਦਿੱਤੇ ਹਨ ।
ਵਾਇਰਲ ਹੋਇਆ ਗੀਤ ਬਰਸਾਤਾਂ ਕੈਸਿਟ ਵਿੱਚ ਗਾਇਆ ਗੀਤ " ਵੰਝਲੀ " ਹੈ ।
ਇਸ ਸਬੰਧੀ ਕੁਲਵਿੰਦਰ ਕੰਵਲ ਦੱਸਦੇ ਹਨ ਕਿ ਮੈਰਿਜ ਐਨਵਰਸਰੀ ਉੱਪਰ ਸੁਭਾਵਿਕ ਹੀ ਇਹ ਗੀਤ ਪਰਿਵਾਰ ਵਿੱਚ ਬੈਠ ਕੇ ਗਾਇਆ ਸੀ ਜਿਸ ਨੂੰ ਚਾਰ ਮੋਬਾਈਲ ਫੋਨ ਤੇ ਪਰਿਵਾਰਕ ਮੈਂਬਰਾਂ ਨੇ ਰਿਕਾਰਡ ਕੀਤਾ ।
ਵੱਡੇ ਭਾਈ ਸਾਹਿਬ ਦਾ ਮੋਬਾਇਲ ਗੁੰਮ ਹੋ ਜਾਣ ਤੇ ਉਸ ਵਿੱਚ ਮੌਜੂਦ ਇਸ ਗੀਤ ਦੀ ਵੀਡੀਓ ਕਲਿੱਪ ਨੂੰ ਕਿਸੇ ਅਣਜਾਣ ਵਿਅਕਤੀਆਂ ਦੀ ਫੇਸਬੁੱਕ ਉੱਪਰ ਅਪਲੋਡ ਕੀਤਾ ।
ਗੀਤ ਦੀ ਵੀਡੀਓ ਕਲਿੱਪ ਪੋਸਟ ਕਰਨ ਵਾਲੇ ਵਿਅਕਤੀ ਨੂੰ ਇਹ ਵੀ ਜਾਣਕਾਰੀ ਨਹੀਂ ਸੀ ਕਿ ਗਾਉਣ ਵਾਲੇ ਕੌਣ ਹਨ ।
ਇਸ ਤੋਂ ਬਾਅਦ ਲੱਖਾਂ ਦੀ ਗਿਣਤੀ ਵਿੱਚ ਇਸ ਗੀਤ ਨੂੰ ਸਲਾਹੁਣ ਵਾਲੇ ਦੁਨੀਆਂ ਭਰ ਵਿੱਚ ਸਰਗਰਮ ਹੋ ਗਏ ।
ਸਪਨਾ ਕੰਵਲ ਦੱਸਦੇ ਹਨ ਕਿ ਇਸ ਤੋਂ ਬਾਅਦ ਪੂਰੇ ਗੀਤ ਨੂੰ ਬੇਟੀ ਰਮਣੀਕ ਅਤੇ ਸਿਮਰਿਤਾ ਨੇ ਪੋਸਟ ਕੀਤਾ ਹੈ ।
ਫੇਸਬੁੱਕ ਅਕਾਉਂਟ
Ramneek & Simrita ਉੱਪਰ ਇਹ ਪੂਰਾ ਗਾਇਆ ਸ਼ੇਅਰ ਕੀਤਾ ਹੋਇਆ ਹੈ ।
ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਦੁਨੀਆਂ ਭਰ ਵਿੱਚੋਂ ਚਾਹੁਣ ਵਾਲਿਆਂ ਦੇ ਫੋਨ ਅਤੇ ਸ਼ੁੱਭ ਇੱਛਾਵਾਂ ਮਿਲ ਰਹੀਆਂ ਹਨ ।
ਪਰਿਵਾਰ ਵਿੱਚ ਇਨ੍ਹਾਂ ਦੀਆਂ ਦੋ ਲਾਡਲੀਆਂ ਧੀਆਂ ਰਮਨੀਕ ਅਤੇ ਸਿਮਰਿਤਾ ਹਨ । ਦੋਨਾਂ ਭੈਣਾਂ ਨੂੰ ਸੰਗੀਤ ਗੁੜਤੀ ਵਿੱਚ ਮਿਲਣ ਕਾਰਨ ਇਹ ਵੀ ਬਹੁਤ ਸੁਰੀਲਾ ਗਾਉਂਦੀਆਂ ਹਨ ।
ਕੰਵਲ ਕਹਿੰਦੇ ਹਨ ਕਿ ਚਾਹੇ ਮੋਬਾਇਲ ਫੋਨ ਚੋਰੀ ਕਰਨ ਵਾਲਿਆਂ ਹੀ ਇਹ ਕਲਿਪ ਸ਼ੇਅਰ ਕੀਤੀ ਪਰ ਉਹਨਾਂ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਹਨਾਂ ਨੂੰ ਦੇਸ਼ ਵਿਦੇਸ਼ ਵਿੱਚ ਬੈਠੇ ਲੱਖਾਂ ਪੰਜਾਬੀ ਭਾਸ਼ਾ ਦੇ ਪ੍ਰੇਮੀਆਂ ਵੱਲੋਂ ਮਾਣ ਬਖ਼ਸ਼ਿਆ ਜਾ ਰਿਹਾ ।
ਉਨ੍ਹਾਂ ਕਿਹਾ ਕਿ ਉਹ ਪੂਰਾ ਜੀਵਨ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਕਾਰਜਸ਼ੀਲ ਰਹਿਣਗੇ ।