ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 7 ਸਤੰਬਰ 2019 - ਅੰਮ੍ਰਿਤਸਰ ਵਿਖੇ ਅੱਜ ਵਾਲਮੀਕਿ ਭਾਈਚਾਰੇ ਵਲੋਂ ਇੱਕ ਨਿੱਜੀ ਚੈਨਲ 'ਤੇ ਪ੍ਰਸਾਰਿਤ ਕੀਤੇ ਜਾ ਰਹੇ ਸੀਰੀਅਲ 'ਸੀਆ ਰਾਮ ਕੇ ਲਵ ਕੁਸ਼' 'ਚ ਭਗਵਾਨ ਵਾਲਮੀਕ ਜੀ ਦੇ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਰੋਸ ਵਜੋਂ ਜਿੱਥੇ ਸ਼ਹਿਰ ਦੇ ਬਾਜ਼ਾਰ, ਪੈਟਰੋਲ ਪੰਪ ਅਤੇ ਸਾਰੇ ਵਪਾਰਕ ਅਤੇ ਸਕੂਲ ਬੰਦ ਕਰਵਾਏ ਗਏ, ਉੱਥੇ ਹੀ ਭਾਈਚਾਰੇ ਵਲੋਂ ਭੰਡਾਰੀ ਬਰਿੱਜ 'ਤੇ ਰੋਸ ਪ੍ਰਦਰਸ਼ਨ ਕਰਕੇ ਟ੍ਰੈਫਿਕ ਜਾਮ ਕੀਤਾ ਗਿਆ।। ਇਸ ਦੇ ਚੱਲਦਿਆਂ ਪੁਲਿਸ ਨੂੰ ਕਾਫੀ ਮਸ਼ੱਕਤ ਦਾ ਸਾਹਮਣਾ ਕਰਨਾ ਪਿਆ।
ਇਸ ਸਮੇਂ ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਰੇਲ ਗੱਡੀਆਂ ਵੀ ਰੋਕੀਆ ਗਈਆਂ ਹਨ ਤੇ ਕਈ ਗੱਡੀਆਂ ਆਪਣੇ ਸਮੇਂ ਤੋਂ ਪਛੜ ਕੇ ਚੱਲ ਰਹੀਆਂ ਹਨ। ਅੰਮ੍ਰਿਤਸਰ ਦੇ ਮੇਨ ਬਾਜ਼ਾਰ ਹਾਲ ਬਾਜ਼ਾਰ, ਢਾਬ ਵਸਤੀ ਰਾਮ, ਰਾਮ ਬਾਗ, ਕਰਮੋਂ ਡਿਉੜੀ ਆਦਿ ਬਾਜ਼ਾਰ ਪੂਰੀ ਤਰ੍ਹਾਂ ਬੰਦ ਹਨ।