ਨੌਜਵਾਨ ਸਿੱਖ ਨੂੰ ਥਾਪਿਆ ਪਾਕਿਸਤਾਨ ਗੁਰਦਵਾਰਾ ਕਮੇਟੀ ਦਾ ਪ੍ਰਧਾਨ
ਲਾਹੌਰ, 18 ਜੁਲਾਈ : ਨੌਜਵਾਨ ਸਿੱਖ ਨੇਤਾ ਸਤਵੰਤ ਸਿੰਘ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਿੰਘ ਨੂੰ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਅਮੀਰ ਸਿੰਘ ਨੂੰ ਪਾਕਿਸਤਾਨ ਕਮੇਟੀ ਦਾ ਜਰਨਲ ਸਕੱਤਰ ਬਣਾਇਆ ਗਿਆ ਹੈ ਜੋ ਕਿ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਦਾ ਛੋਟਾ ਭਰਾ ਹੈ .
ਅਮੀਰ ਸਿੰਘ
ਇਹ ਚੋਣ ਸਰਬਸੰਮਤੀ ਨਾਲ ਉਕਾਫ਼ ਬੋਰਡ ਪਾਕਿਸਤਾਨ ਦੇ ਮੁੱਖ ਦਫਤਰ ਲਾਹੌਰ ਪੁਨਰਗਠਨ ਕੀਤੀ ਗਈ ਗੁਰਦਵਾਰਾ ਕਮੇਟੀ ਦੀ ਪਲੇਠੀ ਮੀਟਿੰਗ ਵਿਚ ਕੀਤੀ ਗਈ । ਇਸ ਮੌਕੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਰੇ ਨਵੇਂ ਚੁਣੇ ਮੈਂਬਰ ਪਾਕਿਸਤਾਨ ਉਕਾਫ਼ ਬੋਰਡ ਦੇ ਚੇਅਰਮੈਨ ਸਕੱਤਰ ਤਾਰਿਕ ਵਜ਼ੀਰ ਖ਼ਾਂ ਸਮੇਤ ਹੋਰ ਸਿੱਖ ਆਗੂ ਹਾਜ਼ਰ ਸਨ।
ਕਮੇਟੀ ਦੀ ਮੀਟਿੰਗ ;ਚ ਹਾਜ਼ਰ ਮੈਂਬਰ