ਰੈਪਰ ਹਨੀ ਸਿੰਘ ਕਾਨੂੰਨੀ ਕੁੜਿੱਕੀ 'ਚ ,ਮੁਹਾਲੀ ਪੁਲਿਸ ਨੇ ਦਰਜ ਕੀਤਾ ਕੇਸ
ਮੋਹਾਲੀ , 9 ਜੁਲਾਈ , 2019 : ਜਗਤ ਪ੍ਰਸਿੱਧ ਪੰਜਾਬੀ ਪੌਪ ਗਾਇਕ ਰੈਪਰ ਹਨੀ ਸਿੰਘ ਦੇ ਖ਼ਿਲਾਫ਼ ਮੁਹਾਲੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ . ਇਹ ਕੇਸ ਹਨੀ ਸਿੰਘ ਵੱਲੋਂ ਗਾਏ ਮੱਖਣਾ ਗੀਤ ਵਿਚ ਔਰਤਾਂ ਬਾਰੇ ਵਰਤੀ ਗਈ "ਭੱਦੀ " ਸ਼ਬਦਾਵਲੀ ਦੇ ਦੋਸ਼ ਹੇਠ ਦਰਜ ਕੀਤਾ ਗਿਆ ਹੈ .ਮੋਹਾਲੀ ਦੇ ਮਟੌੜ ਠਾਣੇ 'ਚ ਦਰਜ ਇਸ ਕੇਸ ਵਿਚ ਟੀ -ਸੀਰੀਜ਼ ਦੇ ਮਾਲਕ ਭੂਸ਼ਣ ਕੁਮਾਰ ਨੂੰ ਵੀ ਦੋਸ਼ੀ ਬਣਾਇਆ ਗਿਆ ਹੈ .
ਐਸ ਐਸ ਪੀ ਮੁਹਾਲੀ ਹਰਚਰਨ ਸਿੰਘ ਭੁੱਲਰ ਨੇ ਬਾਬੂਸ਼ਾਹੀ ਡਾਟ ਕਾਮ ਨੂੰ ਦੱਸਿਆ ਕਿ ਇਹ ਕੇਸ ਆਈ ਪੀ ਸੀ ਦੀਆਂ ਧਾਰਾਵਾਂ 294 ਅਤੇ 506 , ਆਈ ਟੀ ਐਕਟ ਦੀ ਧਾਰਾ 67 ਅਤੇ ਦ ਇੰਸੀਡੈਂਟ ਰੀਪ੍ਰੈਜੈਂਟੇਸ਼ਨ ਆਫ਼ ਵੁਮੈਨ ਐਕਟ 1986 ਦੀ ਧਾਰਾ 6 ਅਧੀਨ ਦਰਜ ਕੀਤਾ ਗਿਆ ਹੈ .ਉਨ੍ਹਾਂ ਕਿਹਾ ਕਿ ਇਸ ਕੇਸ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ .