← Go Back
ਚੰਡੀਗੜ੍ਹ, 5 ਜੁਲਾਈ 2019 - ਪ੍ਰਸਿੱਧ ਰੈਪਰ ਅਤੇ ਗਾਇਕ ਹਨੀ ਸਿੰਘ 'ਤੇ ਔਰਤਾਂ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤਣ ਕਾਰਨ ਐਫ.ਆਈ.ਆਰ ਦਰਜ ਹੋ ਸਕਦੀ ਹੈ ਪਰ ਜੇਕਰ ਪੜਤਾਲ 'ਚ ਉਸਦੇ ਖਿਲਾਫ ਲੱਗੇ ਦੋਸ਼ ਮੁੱਢਲੇ ਤੌਰ ਤੇ ਸਾਬਤ ਹੋਏ ਤਾਂ. ਡੀ ਜੀ ਪੀ ਪੰਜਾਬ ਨੇ ਹਨੀ ਸਿੰਘ ਦੇ ਖਿਲਾਫ ਮਿਲੀ ਸ਼ਿਕਾਇਤ ਐਸ ਐਸ ਪੀ ਮੁਹਾਲੀ ਹਰਚਰਨ ਭੁੱਲਰ ਨੂੰ ਜਾਂਚ-ਪੜਤਾਲ ਲਈ ਮਾਰਕ ਕੀਤੀ ਸੀ . ਐਸ ਐਸ ਪੀ ਨੇ ਇਹ ਜਾਂਚ ਐਸ ਪੀ ਡੀ ਨੂੰ ਸੌਂਪੀ ਹੈ . ਬਾਬੂਸ਼ਾਹੀ ਵੱਲੋਂ ਸੰਪਰਕ ਕੀਤੇ ਜਾਣ ਤੇ ਹਰਚਰਨ ਭੁੱਲਰ ਨੇ ਦੱਸਿਆ ਕਿ ਐਸ ਪੀ ਡੀ ਦੀ ਤਫ਼ਤੀਸ਼ੀ ਰਿਪੋਰਟ ਆਉਣ ਤੋਂ ਬਾਅਦ ਹੀ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ . ਹਨੀ ਸਿੰਘ ਦੇ 'ਮੱਖਣਾ' ਗੀਤ ਵਿੱਚ ਔਰਤਾਂ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤਣ ਦਾ ਪੰਜਾਬ ਵੋਮੈਨ ਕਮਿਸ਼ਨ ਨੇ ਸਖ਼ਤ ਨੋਟਿਸ ਲਿਆ ਸੀ। ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਨਾਲ ਮੁਲਾਕਾਤ ਕੀਤੀ। ਜਿਸ ਮਗਰੋਂ ਡੀ.ਜੀ.ਪੀ. ਨੇ ਐੱਸ.ਐੱਸ.ਪੀ ਮੋਹਾਲੀ ਨੂੰ ਇਸ ਕੇਸ ਦੀ ਪੜਤਾਲ ਮਾਰਕ ਕੀਤੀ ਸੀ .
Total Responses : 936