ਮੁੰਬਈ, 18 ਮਈ 2019 - ਕਾਮੇਡੀਅਨ ਕਿੰਗ ਕਪਿਲ ਸ਼ਰਮਾ ਦੇ ਨਾਮ ਦਾ ਡੰਕਾ ਹੁਣ ਵਿਦੇਸ਼ਾਂ ਵਿੱਚ ਵੀ ਵੱਜਣ ਲੱਗਾ ਹੈ। ਤੁਹਾਨੂੰ ਦੱਸ ਦੇਈਏ ਕਿ ਟੀਵੀ ਕਾਮੇਡੀਅਨ ਕਿੰਗ ਕਪਿਲ ਸ਼ਰਮਾ ਦਾ ਨਾਂ ‘ਵਰਲਡ ਬੁਕ ਆਫ ਰਿਕਾਰਡਸ ਲੰਦਨ’ ‘ਚ ਸ਼ਾਮਿਲ ਹੋ ਗਿਆ ਹੈ। ਇਸ ਦੇ ਨਾਲ ਹੀ ਕਾਮੇਡੀ ਕਿੰਗ ਭਾਰਤ ਦੇ ਸਭ ਤੋਂ ਜ਼ਿਆਦਾ ਦੇਖੇ ਅਤੇ ਪਸੰਦ ਕੀਤੇ ਜਾਣ ਵਾਲੇ ਕਾਮੇਡੀਅਨ ਬਣ ਗਏ ਹਨ।
ਕਪਿਲ ਸ਼ਰਮਾ ਨੂੰ ‘ਵਰਲਡ ਬੁੱਕ ਆਫ ਰਿਕਾਰਡਸ ਲੰਦਨ’ ਨੇ ਹਾਲ ਹੀ ‘ਚ ਸਨਮਾਨਿਤ ਕੀਤਾ ਹੈ। ਜਿਸ ਤੋਂ ਬਾਅਦ ਸੋਨੀ ਟੀਵੀ ਨੇ ਉਹਨਾਂ ਦੀ ਇਸ ਪ੍ਰਾਪਤੀ ਮੌਕੇ ਟਵੀਟ ਕੀਤਾ ਅਤੇ ਕਿਹਾ ਕਿ, 'ਇਹ ਸਾਰਿਆ ਲਈ ਮਾਣ ਵਾਲੀ ਗੱਲ ਹੈ, "ਕਿ ਕਪਿਲ ਦੇਸ਼ ਅਤੇ ਵਿਦੇਸ਼ 'ਚ ਸਭ ਤੋਂ ਜ਼ਿਆਦਾ ਦੇਖਿਆ ਜਾਣ ਵਾਲਾ ਕਾਮੇਡੀਅਨ ਬਣ ਗਿਆ ਹੈ, ਪਸ਼ੂਆਂ ਦੇ ਅਧਿਕਾਰਾਂ ਨੂੰ ਪ੍ਰਮੋਟ ਕਰਨ ਲਈ ‘ਵਰਲਡ ਬੁਕ ਆਫ ਰਿਕਾਰਡਸ ਲੰਦਨ’ ਦੇ ਨਾਲ ਸਨਮਾਨਿਤ ਹੋਣ ਤੇ ਅਸੀਂ ਕਾਮੇਡੀ ਕਿੰਗ ਨੂੰ ਇਸ ਲਈ ਵਧਾਈ ਦਿੰਦੇ ਹਾਂ।"
ਇੰਸਟਾਗ੍ਰਾਮ ਦਾ ਲਿੰਕ ਦੇਖਣ ਲਈ ਕਲਿੱਕ ਕਰੋ
https://www.instagram.com/p/BxkWF6GH2yL/?utm_source=ig_embed