ਚੇਨਈ, 11 ਫਰਵਰੀ 2019 - ਮਸ਼ਹੂਰ ਫਿਲਮੀ ਅਦਾਕਾਰ ਰਜਨੀਕਾਂਤ ਦੀ ਛੋਟੀ ਲੜਕੀ ਸੌਂਦਰਯ ਨੇ ਅਦਾਕਾਰ ਤੇ ਬਿਜਨਸਮੈਨ ਵਿਸ਼ਾਗਨ ਵਨੰਗਮੁਦੀ ਨਾਲ ਵਿਆਹ ਕਰਾ ਲਿਆ। ਚੇਨਈ 'ਚ 11 ਫਰਵਰੀ ਦੀ ਸਵੇਰ ਤਕਰੀਬਨ ਡੇਢ ਘੰਟੇ ਚੱਲੀਆਂ ਦੱਖਣੀ ਭਾਰਤ ਦੀਆਂ ਰਸਮਾਂ ਤੋਂ ਬਾਅਦ ਸੌਂਦਰਯ ਅਤੇ ਵਿਸ਼ਾਗਨ ਵਿਆਹ ਦੇ ਬੰਧਨ 'ਚ ਬੱਝ ਗਏ।
ਸੌਂਦਰਯ ਦਾ ਇਹ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ ਉਸਨੇ ਉਦਯੋਗਪਤੀ ਅਸ਼ਵਨੀ ਰਾਮਕੁਮਾਰ ਨਾਲ 2010 'ਚ ਵਿਆਹ ਕਰਾਇਆ ਸੀ ਅਤੇ ਉਨ੍ਹਾਂ 'ਚ 2016 'ਚ ਤਲਾਕ ਹੋ ਗਿਆ ਸੀ। ਦੋਹਾਂ ਦਾ ਇੱਕ ਲੜਕਾ ਵੀ ਹੈ।