ਸੰਜੀਵ ਸੂਦ
ਲੁਧਿਆਣਾ, 11 ਜਨਵਰੀ 2019 - ਡਾ. ਮਨਮੋਹਨ ਸਿੰਘ 'ਤੇ ਬਣੀ ਫਿਲਮ 'ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਅੱਜ ਰਿਲੀਜ਼ ਹੋ ਗਈ। ਇਸ ਫਿਲਮ ਨੂੰ ਲੈ ਕੇ ਕਈ ਥਾਈਂ ਕਾਂਗਰਸ ਵੱਲੋਂ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਉਥੇ ਹੀ ਲੁਧਿਆਣਾ 'ਚ ਇਸ ਫਿਲਮ ਨੂੰ ਕਾਂਗਰਸੀ ਸਮਰਥਕਾਂ ਨੇ ਚੱਲਣ ਨਹੀਂ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਭਾਜਪਾ ਖਿਲਾਫ ਨਾਅਰੇਬਾਜ਼ੀ ਕੀਤੀ।
ਫਿਲਮ ਨੂੰ ਦੇਖਣ ਆਏ ਦਰਸ਼ਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਆਨਲਾਈਨ ਟਿਕਟਾਂ ਬੁੱਕ ਕੀਤੀਆਂ ਗਈਆਂ ਸਨ ਤੇ ਹੁਣ ਉਂਨ੍ਹਾਂ ਨੂੰ ਫਿਲਮ ਦੇਖਣ ਹੀ ਨਹੀਂ ਦਿੱਤੀ ਗਈ। ਜਲੰਧਰ 'ਚ ਵੀ ਫਿਲਮ ਦੇ ਦੋ ਸ਼ੋਅ ਹੀ ਚੱਲ ਸਕੇ ਤੇ ਯੂਥ ਕਾਂਗਰਸ ਦੇ ਵਰਕਰਾਂ ਵੱਲੋਂ ਪੀਵੀਆਰ ਸਿਨੇਮਾ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਥ ਕਾਂਗਰਸ ਦਾ ਕਹਿਣਾ ਹੈ ਕਿ ਡੀ.ਸੀ ਨੂੰ ਮਿਲ ਕੇ ਫਿਲਮ ਖਿਲਾਫ ਮੰਗ ਪੱਤਰ ਸੌਂਪਣਗੇ ਅਤੇ ਇਸ ਫਿਲਮ ਨੂੰ ਬੰਦ ਕਰਵਾ ਕੇ ਰਹਿਣਗੇ।