← Go Back
ਨਵੀਂ ਦਿੱਲੀ, 9 ਜਨਵਰੀ 2019 - ਬਾਲੀਵੁੱਡ ਫਿਲਮ 'ਦੀ ਐਕਸੀਡੈਂਟਲ ਪ੍ਰਾਈਮ ਮਿਨਿਸਟਰ' ਨੂੰ ਲੈ ਕੇ ਅਦਾਕਾਰ ਅਨੁਪਮ ਖੇਰ ਦੀਆਂ ਮੁਸ਼ਕਿਲਾਂ ਹੋਰ ਵੀ ਵਧਦੀਆਂ ਨਜ਼ਰ ਆ ਰਹੀਆਂ ਹਨ। ਬਿਹਾਰ ਦੇ ਇਕ ਕੋਰਟ ਨੇ ਮੰਗਲਵਾਰ ਨੂੰ ਫਿਲਮ ਖਿਲਾਫ ਅੇਡਵੋਕੇਟ ਸੁਧੀਰ ਓਝਾ ਵੱਲੋਂ ਪਾਈ ਪਟੀਸ਼ਨ 'ਤੇ ਸੁਣਵਾਈ ਕੀਤੀ ਜਿਸ 'ਚ ਕੋਰਟ ਨੇ ਅਨੁਪਮ ਖੇਰ ਅਤੇ 13 ਹੋਰਨਾਂ ਖਿਲਾਫ ਐਫ.ਆਈ.ਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ। ਦਿੱਲੀ ਹਾਈਕੋਰਟ 'ਚ ਫਿਲਮ ਖਿਲਾਫ ਪਟੀਸ਼ਨ ਪਾਈ ਗਈ ਸੀ। ਜਿਸ 'ਚ ਟ੍ਰੇਲਰ ਨੂੰ ਆਈਪੀਸੀ ਦੀ ਧਾਰਾ 416 ਦੀ ਉਲੰਘਣਾ ਦੱਸਿਆ ਗਿਆ ਸੀ। ਟ੍ਰੇਲਰ ਨੂੰ ਗੂਗਲ, ਯੂਟਿਊਬ ਤੇ ਇੰਟਰਨੈੱਟ ਤੋਂ ਹਟਾਉਣ ਦੀ ਮੰਗ ਕੀਤੀ ਗਈ ਸੀ।
Total Responses : 260