ਮੁੰਬਈ, 13 ਦਸੰਬਰ 2018 - ਬਾਲੀਵੁੱਡ ਅਦਾਕਾਰ ਸ਼ਤਰੂਘਨ ਸਿਨਹਾ ਦੀ ਲਾਡਲੀ ਸੋਨਾਕਸ਼ੀ ਸਿਨਹਾ ਨੇ ਐਮਾਜ਼ਾਨ ਕੰਪਨੀ ਨੂੰ ਟਵੀਟ ਕਰਦਿਆਂ ਚੰਗੀ ਝਾੜ ਪਾਉਂਦਿਆਂ ਕਸਟਮਰ ਸਰਵਿਸ ਵੱਲੋਂ ਮਦ ਨਾ ਮਿਲਣ ਦਾ ਵੀ ਇਲਜ਼ਾਮ ਲਾਇਆ। ਦਰਅਸਲ ਸੋਨਾਕਸ਼ੀ ਨੇ ਐਮਾਜ਼ਾਨ ਆਨਲਾਈਨ ਸ਼ੌਪਿੰਗ ਸਾਈਟ 'ਤੋਂ 'ਬੋਸ' ਦੇ ਹੈੱਡਫੋਨ ਮੰਗਵਾਏ ਸੀ, ਪਰ ਜਦੋਂ ਬੰਦ ਡੱਬਾ ਖੋਲ੍ਹ ਕੇ ਦੇਖਿਆ ਤਾਂ ਉਸ 'ਚੋਂ ਲੋਹੇ ਦੀ ਪੈਕ ਕੀਤੀ ਹੋਈ ਚੀਜ਼ ਨਿਕਲੀ, ਜੋ ਦੇਖਣ 'ਚ ਇਕ ਟੂਟੀ ਦੀ ਸ਼ੀਲਡ ਨੁਮਾ ਲੱਗ ਰਹੀ ਹੈ।
ਇਹ ਤਸਵੀਰ ਸੋਨਾਕਸ਼ੀ ਨੇ ਆਪਣੇ ਟਵੀਟ 'ਤੇ ਵੀ ਸ਼ੇਅਰ ਕੀਤੀ ਹੈ ਅਤੇ ਐਮਾਜ਼ਾਨ ਕੰਪਨੀ ਨੂੰ ਉਹਨਾਂ ਦੀ ਪੈਕਿੰਗ ਅਤੇ ਕਸਟਮਰ ਸਰਵਿਸ ਬਾਰੇ ਝਾੜ ਪਾਈ। ਸੋਨਾਕਸ਼ੀ ਨੇ ਕਿਹਾ ਕਿ ਉਸਨੇ ਕਸਟਮਰ ਸਰਵਿਸ ਨਾਲ ਸੰਪਰਕ ਕੀਤਾ ਪਰ ਉਹਨਾਂ ਵੱਲੋਂ ਕੋਈ ਮਦਦ ਨਾ ਕਰਨ ਲਈ ਕਹਿ ਦਿੱਤਾ ਗਿਆ। ਸੋਨਾਕਸ਼ੀ ਦੀ ਟਵਿੱਟਰ 'ਤੇ ਪਾਈ ਤਸਵੀਰ ਕਾਫੀ ਵਾਇਰਲ ਹੋਈ।
ਸੋਨਾਕਸ਼ੀ ਵਲੋਂ ਕੀਤਾ ਟਵੀਟ :-
Sonakshi Sinha@sonakshisinha
@sonakshisinha
Hey @amazonIN! Look what i got instead of the @bose headphones i ordered! Properly packed and unopened box, looked legit... but only on the outside. Oh and your customer service doesnt even want to help, thats what makes it even worse.
4:11 AM - 11 Dec 2018