ਇਸ ਸਿਆਲ ਸਿਤਾਰੇ ਖਾ ਰਹੇ ਵਿਆਹ ਦੇ ਲੱਡੂ, ਹੁਣ ਕਪਿਲ ਸ਼ਰਮਾ ਦੀ ਵਾਰੀ
ਮੁੰਬਈ, 30 ਨਵੰਬਰ 2018 - ਅੰਮ੍ਰਿਤਸਰ ਤੋਂ ਬਾਲੀਵੁੱਡ ਆਪਣੀ ਕਮੇਡੀ ਦੇ ਦਮ 'ਤੇ ਅਦਾਕਾਰੀ 'ਚ ਪੈਰ ਧਰਨ ਵਾਲਾ ਕਪਿਲ ਸ਼ਰਮਾ ਇਸ ਸਿਆਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਨੇ। ਕਪਿਲ ਆਪਣੀ ਗਰਲਫ੍ਰੈਂਡ ਗਿੰਨੀ ਚਰਤਥ ਨਾਲ 12 ਦਸੰਬਰ ਨੂੰ ਵਿਆਹ ਕਰਾਉਣ ਜਾ ਰਹੇ ਨੇ। ਕਪਿਲ ਤੇ ਗਿੰਨੀ ਲੰਮੇ ਸਮੇਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ। ਕਪਿਲ ਨੇ ਬੀਤੇ ਵਰ੍ਹੇ ਮਾਰਣ 'ਚ ਗਿਨੀ ਦੀ ਆਪਣੇ ਪ੍ਰਸ਼ੰਸਕਾਂ ਨਾਲ ਜਾਣ ਪਹਿਚਾਣ ਵੀ ਕਰਾਈ ਸੀ। ਕਪਿਲ ਨੇ ਆਪਣੇ ਵਿਆਹ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਪੇਜ ਤੋਂ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਮਹੀਨੇ ਹੀ ਬਾਲੀਵੁੱਡ ਦੀ ਬਹੁਤ ਹੀ ਚਰਚਿਤ ਜੋੜੀ ਦੀਪੀਕਾ ਤੇ ਰਨਬੀਰ ਸਿੰਘ ਨੇ ਇਟਲੀ 'ਚ ਜਾ ਕੇ ਵਿਆਹ ਕਰਾਇਆ ਸੀ।