ਨਵੀਂ ਦਿੱਲੀ, 16 ਨਵੰਬਰ 2018 - ਬਾਲੀਵੁੱਡ ਦੀ ਸੁਪਰਸਟਾਰ ਜੋੜੀ ਦੀਪਿਕਾ-ਰਨਵੀਰ ਆਖ਼ਰ ਵਿਆਹ ਦੇ ਬੰਧਨ ਵਿਚ ਬੱਝ ਹੀ ਗਏ। ਦੋਵਾਂ ਨੇ ਇਟਲੀ ਦੇ ਲੇਕ ਕੋਮੋ ਵਿਚ 14 ਨਵੰਬਰ ਨੂੰ ਰਵਾਇਤੀ ਕੋਂਕਣੀ ਰੀਤੀ ਰਿਵਾਜ਼ਾਂ ਨਾਲ ਵਿਆਹ ਕਰਵਾਇਆ। ਜਿਸ ਤੋਂ ਬਾਅਦ 15 ਨਵੰਬਰ ਨੂੰ ਸਿੰਧੀ ਰੀਤੀ ਰਿਵਾਜ਼ਾਂ ਨਾਲ ਵੀ ਦੋਵੇਂ ਵਿਆਹ ਦੇ ਬੰਧਨ ਵਿਚ ਬੱਝ ਗਏ।
ਦੋਹਾਂ ਦੀ ਵਿਆਹ ਤੋਂ ਬਾਅਦ ਪਹਿਲੀ ਝਲਕ ਲਈ ਉਨ੍ਹਾਂ ਦੇ ਚਾਹੁਣ ਵਾਲੇ ਕਾਫੀ ਉਤਸੁਕ ਸਨ ਤੇ ਆਖਰ ਦੋਹਾਂ ਨੇ ਆਪਣੀ ਤਸਵੀਰ ਸਾਂਝੀ ਕਰ ਹੀ ਦਿੱਤੀ। ਸੋਸ਼ਲ ਮੀਡੀਆ ਉਤੇ ਇਸ ਚਰਚਿਤ ਜੋੜੇ ਨੂੰ ਵਧਾਈਆਂ ਦੇਣ ਦਾ ਤਾਂਤਾ ਲੱਗ ਗਿਆ। ਜਿਥੇ ਇਕ ਪਾਸੇ ਅਮੂਲ ਨੇ ਖਾਸ ਅੰਦਾਜ਼ ਵਿਚ ਦੋਵਾਂ ਨੂੰ ਵਧਾਈ ਦਿੱਤੀ, ਉਤੇ ਵਿੱਕੀਪੀਡੀਆ ਨੇ ਵੀ ਦੋਵਾਂ ਅਫੀਸ਼ੀਅਲ ਲਾਈਫ਼ ਪਾਰਟਨਰ ਵਿਚ ਬਦਲ ਦਿੱਤਾ।