ਬੰਬੇ ਤੋਂ ਲੁਧਿਅਣੇ ਆਉਣ ਲੱਗੇ ਫਿਲਮੀ ਸਟਾਰ, ਹੁਣ ਸਲਮਾਨ ਤੇ ਕੈਟਰੀਨਾ ਪੁੱਜੇ ਇਸ ਪਿੰਡ 'ਚ
ਲੁਧਿਆਣਾ, 13 ਨਵੰਬਰ 2018 - ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਵਾਹਗਾ ਬਾਰਡਰ ਅਧਾਰਿਤ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਵੱਡੇ ਪਰਦੇ ਦੀ ਫਿਲਮ 'ਭਾਰਤ' ਦੀ ਸ਼ੂਟਿੰਗ ਲਈ ਲੁਧਿਆਣਾ ਪਹੁੰਚੇ ਹੋਏ ਹਨ। ਫਿਲਮ 'ਭਾਰਤ' ਦੀ ਸ਼ੂਟਿੰਗ ਲਈ ਲੁਧਿਆਣਾ ਤੋਂ ਲਗਭਗ 20 ਕਿਲੋਮੀਟਰ ਦੂਰ ਸਥਿਤ ਬੱਲੋਵਾਲ ਵਿੱਚ ਅਟਾਰੀ-ਵਾਹਘਾ ਬਾਰਡਰ ਦਾ ਸੈੱਟ ਤਿਆਰ ਕੀਤਾ ਗਿਆ ਹੈ ਜਿਸ ਤੋਂ ਉਹ ਹੂ-ਬ-ਹੂ ਅੰਮ੍ਰਿਤਸਰ ਦਾ ਅਟਾਰੀ-ਵਾਹਘਾ ਬਾਰਡਰ ਤਿਆਰ ਕੀਤਾ ਗਿਆ ਹੈ। ਇਸ ਜਗ੍ਹਾ ਤੇ ਅਗਲੇ 8 ਦਿਨਾਂ ਤੱਕ ਬਾੱਲੀਵੁਡ ਸਟਾਰ ਸਲਮਾਨ ਖਾਨ ਤੇ ਕੈਟਰੀਨਾ ਕੈਫ ਸ਼ੂਟਿੰਗ ਕਰਨਗੇ।
ਇੱਥੇ ਭਾਰਤ-ਪਾਕਿਸਤਾਨ ਦੀ ਵੰਡ ਦੇ ਦ੍ਰਿਸ਼ ਫਿਲਮਾਏ ਜਾਣਗੇ। ਸੈੱਟ ਨੂੰ ਇੰਨੀ ਸੰਜੀਦਗੀ ਨਾਲ ਤਿਆਰ ਕੀਤਾ ਗਿਆ ਹੈ ਕਿ ਆਲੇ-ਦੁਆਲੇ ਦੇ ਲੋਕ ਪਹਿਲਾਂ ਤੋਂ ਹੀ ਇਸਨੂੰ ਦੇਖ ਕੇ ਹੈਰਾਨ ਹੋ ਗਏ ਪਰ ਬਾਅਦ ਵਿੱਚ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਕਿ ਇੱਥੇ ਸਲਮਾਨ ਖਾਨ ਸ਼ੂਟਿੰਗ ਲਈ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੇ ਵਰ੍ਹਿਆਂ 'ਚ ਆਮਿਰ ਖਾਨ ਵੀ ਆਪਣੀ ਸੁਰ ਡੁਪਰ ਹਿੱਟ ਫਿਲਮ ਦੰਗਲ ਦੀ ਸ਼ੂਟਿੰਗ ਨੂੰ ਲੈ ਕੇ ਲੁਧਿਆਣਾ ਦੇ ਚਰਚਿਤ ਪਿੰਡ ਗੁੱਜਰਵਾਲ ਪਹੁੰਚੇ ਸਨ। ਬੱਲੋਵਾਲ ਗੁੱਜਰਵਾਲ ਦੇ ਨਾਲ ਦਾ ਹੀ ਪਿੰਡ ਹੈ। ਬਾਲੀਵੁੱਡ ਡਾਇਰੈਕਟਰਾਂ ਦਾ ਪੰਜਾਬ ਦੀਆਂ ਲੋਕੇਸ਼ਨਾਂ ਦੀ ਵਰਤੋਂ ਕਰਨ ਦਾ ਰੂਝਾਨ ਦਿਨੋ ਦਿਨ ਕਾਫੀ ਵਧ ਰਿਹਾ ਹੈ, ਖਾਸ ਕਰਕੇ ਲੁਧਿਆਣਾ ਜ਼ਿਲ੍ਹਾ। ਆਮਿਰ ਖਾਨ ਦੀ 'ਰੰਗ ਦੇ ਬਸੰਤੀ' ਦਾ ਵੀ ਕੁਝ ਹਿੱਸਾ ਲੁਧਿਆਣਾ ਜ਼ਿਲ੍ਹਾ 'ਚ ਹੀ ਪਿੰਡ ਕੋਟਾਂ ਕੋਲ ਸਰਾਂ 'ਚ ਬਣਾਈ ਗਈ ਸੀ।