ਚੰਡੀਗੜ, 12 ਅਕਤੂਬਰ, 2018: ਮਾਨਵ ਅਧਿਕਾਰਾਂ ਦੇ ਸੱਭਿਆਚਾਰ ਨੂੰ ਉਤਸਾਹਿਤ ਕਰਨ ਵਿੱਚ ਸਿਨੇਮਾ ਦੀ ਭੂਮਿਕਾ ਦਾ ਸਮਰਥਨ ਕਰਦੇ ਹੋਏ, ਅਮਨੇਸਟੀ ਇੰਟਰਨੈਸ਼ਨਲ ਇੰਡੀਆ ਨੇ ਸ਼ੁੱਕਰਵਾਰ ਨੂੰ ਚੰਡੀਗੜ ਵਿੱਚ ਆਪਣਾ ਪਹਿਲਾ ਫ਼ਿਲਮ ਫੈਸਟੀਵਲ ਪੇਸ਼ ਕੀਤਾ।
ਇਥੇ ਸੈਕਟਰ 10 ਵਿੱਚ ਸਥਿਤ ਸਰਕਾਰੀ ਮਿਊਜ਼ੀਅਮ ਐਂਡ ਆਰਟ ਗੈਲਰੀ ਵਿੱਚ ਆਯੋਜਿਤ, ''ਸਿਨੇਮਾ ਫੌਰ ਹਿਊਮਨ ਰਾਇਟਸ'' ਯਾਨੀ 'ਮਾਨਵ ਅਧਿਕਾਰਾਂ ਦੇ ਲਈ ਸਿਨੇਮਾ' ਨੇ 10 ਸੁਤੰਤਰ ਫ਼ਿਲਮਾਂ ਦਾ ਪ੍ਰਦਰਸ਼ਨ ਕੀਤਾ ਗਿਆ, ਜੋ ਮਾਨਵ ਅਧਿਕਾਰ ਮੁੱਦਿਆਂ ਦੀ ਇੱਕ ਸਰੰਖਲਾ ਦਾ ਹੱਲ ਕਰਦੇ ਹਨ। ਸਕਰੀਨਿੰਗ ਤੋਂ ਬਾਅਦ ਇੰਟਰਐਕਟਿਵ ਸ਼ੈਸੰਨਸ ਵਿੱਚ ਫ਼ਿਲਮਾਂ ਵਿੱਚ ਚੁੱਕੇ ਗਏ ਮੁੱਦਿਆਂ ਉਤੇ ਚਰਚਾ ਕੀਤੀ ਗਈ। ਇਸਦੇ ਨਾਲ ਹੀ, ਮਾਨਵ ਅਧਿਕਾਰਾਂ ਨੂੰ ਉਤਸਾਹਿਤ ਕਰਨ ਦੇ ਲਈ ਅਤੇ ਜਿੰਮੇਵਾਰ ਸਿਨੇਮਾ ਦੀ ਲਾਜ਼ਮੀ ਵਿੱਚ ਨੌਜਵਾਨ ਲੋਕਾਂ ਦੀ ਭੂਮਿਕਾ ਉਤੇ ਵੀ ਚਰਚਾ ਕੀਤੀ ਗਈ।
ਇਸ ਮੌਕੇ ਉਤੇ ਸਨਮ ਸੁਤੀਰਥ ਵਜ਼ੀਰ, ਸੀਨੀਅਰ ਕੈਂਪੇਨਰ, ਅਮਨੇਸਟੀ ਇੰਡੀਆ ਨੇ ਕਿਹਾ ਕਿ ''ਰਚਨਾਤਮਕ ਕਲਾਵਾਂ ਦੇ ਮਾਧਿਅਮ ਨਾਲ ਮਾਨਵ ਅਧਿਕਾਰ ਮੁੱਦਿਆਂ ਦੇ ਬਾਰੇ ਵਿੱਚ ਗੱਲ ਕਰਨਾ ਅਧਿਕਾਰਾਂ ਦੇ ਬਰਾਬਰ ਦੇ ਸੱਭਿਆਚਾਰ ਬਨਾਉਣ ਅਤੇ ਇਨਾਂ ਅਧਿਕਾਰਾਂ ਦੀ ਰੱਖਿਆ ਵਿੱਚ ਜਿਆਦਾ ਕਿਰਿਆਸ਼ੀਲਤਾ ਨੂੰ ਉਤਸਾਹਿਤ ਕਰਨ ਦਾ ਇੱਕ ਮਹੱਤਵਪੂਰਨ ਤਰੀਕਾ ਹੈ।''
ਦਿਨ ਭਰ ਆਯੋਜਿਤ ਕੀਤੇ ਗਏ ਫ਼ਿਲਮ ਫੈਸਟੀਵਲ ਵਿੱਚ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ 150 ਵਿਦਿਆਰਥੀਆਂ ਨੇ ਹਿੱਸਾ ਲਿਆ। ਚੁਣੀ ਗਈਆਂ 10 ਫ਼ਿਲਮਾਂ, ਜਿਨਾਂ ਨੂੰ ਦੁਨੀਆ ਭਰ ਤੋਂ 700 ਫ਼ਿਲਮਾਂ ਵਿਚੋਂ ਚੁਣਿਆ ਗਿਆ ਸੀ, ਸੀਮਾਵਾਂ ਤੋਂ ਦੂਰ ਮਾਨਵ ਅਧਿਕਾਰਾਂ ਦੇ ਮੁੱਦਿਆਂ ਨੂੰ ਛੂੰਹਦੀਆਂ ਹਨ। ''ਦ ਵਹਿਸਟਲ ਸਕਵਾਡ'', ਜੋ ਔਰਤਾਂ ਦੇ ਸੰਘਰਸ ਅਤੇ ਜਿੱਤ ਨੂੰ ਦਰਸਾਉਂਦੀ, ਜੋ ਪਿੰਡਾਂ ਵਿੱਚ ਖੁੱਲੇ ਵਿੱਚ ਸੌਚ ਕਰਨ ਵਾਲੇ ਪਕੜਦੀ ਹਨ। ''ਮੀਰੇਸ'', ਘਰੇਲੂ ਹਿੰਸਾ ਅਤੇ ਦੁਰਵਿਵਹਾਰ ''ਫਰ ਫ੍ਰੋਮ ਹੋਮ'' ਉਤੇ ਬਣੀ ਇੱਕ ਫ਼ਿਲਮ ਹੈ, ਜਿਸ ਵਿੱਚ ਯੁੱਧ ਸੰਘਰਸ ਵਿੱਚ ਫਸੇ ਬੱਚਿਆਂ ਦੀ ਸਥਿਤੀ ਉਤੇ ਚਾਨਣਾ ਪਾਇਆ ਗਿਆ ਹੈ। ਇਸ ਵਿੱਚ ਯੁੱਧ ਤੋਂ ਬਚਾਉਣ ਵਾਲੀ ਇੱਕ ਛੋਟੀ ਕੁੜੀ ਹੁਣ ਸ਼ਹਿਰ ਦੀ ਭੀੜ ਵਾਲੀ ਸੜਕ ਵਿੱਚ ਰੂਮਾਲ ਵੇਚਣ ਦੀ ਕੋਸਿਸ ਕਰ ਰਹੀ ਹੈ। ਉਹ ਤੇਜ ਸ਼ਹਿਰੀ ਜੀਵਨ ਦੇ ਇੱਕ ਚੱਕਰ ਵਿੱਚ ਗਿਰ ਘਿਰ ਗਈ ਹੈ ਜੋ ਯੁੱਧ ਦੇ ਰੂਪ ਵਿੱਚ ਕਰੂਰ ਹੈ। ਅਜਿਹੀ ਸ਼ਾਨਦਾਰ ਕਹਾਣੀਆਂ ਵਾਲੀਆਂ ਫ਼ਿਲਮਾਂ ਨੂੰ ਫ਼ਿਲਮ ਫੈਸਟੀਵਲ ਵਿੱਚ ਪ੍ਰਦਰਸ਼ਿਤ ਕੀਤਾ ਗਿਆ।
ਇਸ ਪ੍ਰੋਗਰਾਮ ਵਿੱਚ ਮੌਜੂਦ ਐਕਟਰੈਸ ਸਵਿਤਾ ਭੱਟੀ ਨੇ ਨੌਜਵਾਨ ਫ਼ਿਲਮ ਨਿਰਮਾਤਾਵਾਂ ਤੋਂ ਸਿਨੇਮਾ ਦੀ ਸਮਰੱਥਾਂ ਨੂੰ ਬਦਲਣ ਦੇ ਰੇਡੀਕਲ ਮਾਧਿਅਮ ਦੇ ਰੂਪ ਵਿੱਚ ਦੱਸਿਆ। ਪੰਜਾਬ ਯੂਨੀਵਰਸਿਟੀ ਸਟੂਡੇਂਟ ਕਾਊਂਸਿਲ ਦੀ ਪਹਿਲੀ ਕੁੜੀ ਪ੍ਰਧਾਨ ਕਨੂਪ੍ਰਿਯਾ ਨੇ ਵੀ ਦੇਸ਼ ਵਿੱਚ ਮਾਨਵ ਅਧਿਕਾਰਾਂ ਦੇ ਸੱਭਿਆਚਾਰ ਬਨਾਉਣ ਵਿੱਚ ਨੌਜਵਾਨ ਲੋਕਾਂ ਦੇ ਮਹੱਤਵ ਉਤੇ ਜੋਰ ਦਿੱਤਾ।
10 ਫ਼ਿਲਮਾਂ ਵਿਚੋਂ, ਭਾਰਤ ਵਿੱਚ ਟ੍ਰਾਂਸਜੇਂਡਰ ਸਮੁਦਾਇ ਦੇ ਸਮਾਜਿਕ ਪਰੀਖਿਆਂਵਾਂ ਨੂੰ ਉਤਪੀੜਨ ਉਤੇ ਧਿਆਨ ਕੇਂਦਰਿਤ ਕਰਨ ਵਾਲੇ ਸਿਨੇਲਾ ਮੈਰੀ ਦੁਆਰਾ ਪੇਸ਼ ''ਅਵਲਮ ਅਵਨਮ'' ਨੂੰ ''ਸਭ ਤੋਂ ਵਧੀਆ ਫ਼ਿਲਮ'' ਨਾਲ ਸਨਮਾਨਿਤ ਕੀਤਾ ਗਿਆ, ਜਦਕਿ ਸਭ ਤੋਂ ਵਧੀਆ ਕਹਾਣੀ ਫਜੀਲਾ ਅਮਰੀ ਦੇ ''ਅਨਨੋਨ ਆਰਟਿਸਟ'' ਨੂੰ ਦਿੱਤੀ ਗਈ ਸੀ, ਜੋ ਅਫਗਾਨੀਸਤਾਨ ਦੇ ਜਲਾਲਬਾਦ ਸ਼ਹਿਰ ਵਿੱਚ ਇੱਕ ਮਾਤਰ ਔਰਤ ਰੇਡਿਓ ਸਟੇਸ਼ਨ ਉਤੇ ਕੰਮ ਕਰ ਰਹੇ 17 ਸਾਲਾ ਵਿਆਹੀ ਹੋਈ ਔਰਤ ਦੀ ਕਹਾਣੀ ਨੂੰ ਦੱਸਦੀ ਹੈ।
ਇਸ ਮੌਕੇ ਉਤੇ ਅਸਮਿਤਾ ਬਸੂ, ਪ੍ਰੋਗਰਾਮਸ ਡਾਇਰੈਕਟਰ, ਅਮਨੇਸਟੀ ਇੰਡੀਆ ਨੇ ਕਿਹਾ ਕਿ ''ਅਸੀਂ ਚੰਡੀਗੜ ਵਿੱਚ ਮਾਨਵ ਅਧਿਕਾਰਾਂ ਦੇ ਲਈ ਸਿਨੇਮਾ ਦੇ ਪਹਿਲੇ ਸੰਸਕਰਣ ਨੂੰ ਲਾਂਚ ਕਰਨ ਵਿੱਚ ਪ੍ਰਸੰਨ ਹਾਂ ਅਤੇ ਸਾਨੂੰ ਉਮੀਦ ਹੈ ਕਿ ਅਸੀਂ ਇਸ ਨੂੰ ਦੇਸ਼ ਦੇ ਵੱਖ-ਵੱਖ ਹਿਸਿਆਂ ਵਿੱਚ ਲੈ ਕੇ ਜਾਵਾਂਗੇ। ਫ਼ਿਲਮ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ ਜਿਸ ਨਾਲ ਲੋਕਾਂ ਨੂੰ ਉਨਾਂ ਦੇ ਜੀਵਨ ਵਿੱਚ ਰਹਿਣ ਦੇ ਬਾਰੇ ਵਿੱਚ ਸੋਚਣ ਅਤੇ ਸੋਚਣ ਦਾ ਸਕਾਰਾਤਮਕ ਪ੍ਰਭਾਵ ਮਿਲ ਸਕਦਾ ਹੈ।''