ਕਪਿਲ ਸ਼ਰਮਾ ਇਸੇ ਸਾਲ ਕਰਾ ਸਕਦੇ ਨੇ ਆਪਣੀ ਗਰਲਫ੍ਰੈਂਡ ਗਿੰਨੀ ਨਾਲ ਵਿਆਹ
ਚੰਡੀਗੜ੍ਹ, 8 ਅਕਤੂਬਰ 2018 - ਕਪਿਲ ਸ਼ਰਮਾ ਸਾਲ ਦੇ ਅੰਤ 'ਚ ਅਪਾਣੀ ਗਰਲਫ੍ਰੈਂਡ ਗਿੰਨੀ ਚਤਰਥ ਨਾਲ ਵਿਆਹ ਬੰਧਨ ਵਿਚ ਬੱਝ ਸਕਦੇ ਹਨ। ਮੁੰਬਈ ਮਿਰਰ ਦੀ ਇੱਕ ਰਿਪੋਰਟ ਮੁਤਾਬਕ ਕਪਿਲ ਦੀ ਇੱਕ ਦੋਸਤ ਨੇ ਕਿਹਾ ਕਿ ਉਹ ਚਾਰ ਦਿਨ ਲੰਬੇ ਵਿਆਹ ਵਿਚ ਸ਼ਾਮਲ ਹੋਣ ਲਈ ਪੰਜਾਬ ਜਾਣਗੇ ਅਤੇ ਉਸ ਤੋਂ ਬਾਅਦ ਪਾਰਟੀ ਮੁੰਬਈ ਵਿਚ ਹੀ ਰੱਖੀ ਜਾਵੇਗੀ।
ਕਪਿਲ ਨੇ ਗਿੰਨੀ ਲਈ ਆਪਣੇ ਪਿਆਰ ਦਾ ਇਜ਼ਹਾਰ ਸਾਲ ਦੇ ਮਾਰਚ ਮਹੀਨੇ 'ਚ ਕੀਤਾ ਸੀ। ਤੇ ਹਾਲ ਹੀ 'ਚ ੬ ਅਕਤੂਬਰ ਨੂੰ ਕਪਿਲ ਵੱਲੋਂ ਟਵੀਟ ਵੀ ਕੀਤਾ ਗਿਆ ਕਿ ਉਹ ਆਪਣੇ ਨਵੇਂ ਸ਼ੋਅ ਨਾਲ ਜਲਦ ਹੀ ਵਾਪਸੀ ਕਰ ਰਹੇ ਹਨ।
ਦੱਸ ਦੇਈਏ ਕਿ ਕਪਿਲ ਇੰਨ੍ਹੀ ਦਿਨੀਂ ਆਪਣੀ ਗੁਰਪ੍ਰੀਤ ਘੁੱਗੀ ਨੂੰ ਲੈ ਕੇ ਬਣਾਈ ਫਿਲਮ 'ਸੰਨ ਆਫ ਮਨਜੀਤ ਸਿੰਘ' ਦੀ ਪ੍ਰਮੋਸ਼ਨ ਨੂੰ ਲੈ ਕੇ ਪੰਜਾਬ ਦੀ ਫੇਰੀ 'ਤੇ ਸਨ। ਜਿਥੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਪਿਛਲੇ ਸਮੇਂ ਵਿਚ ਸਿਹਤ ਖਰਾਬ ਹੋਣ ਦਾ ਕਾਰਨ ਦੱਸਿਆ ਅਤੇ ਹੁਣ ਉਹ ਦੁਬਾਰਾ ਟੀਵੀ ਦੀ ਦੁਨੀਆ 'ਚ ਵਾਪਸੀ ਕਰ ਰਹੇ ਹਨ। ਫਿਲਹਾਲ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਕੀ ਉਹ ਵਾਕਿਆ ਹੀ ਦਸੰਬਰ 'ਚ ਗਿੰਨੀ ਨਾਲ ਵਿਆਹ ਕਰਾ ਰਹੇ ਹਨ ਜਾਂ ਨਹੀਂ, ਇਹ ਤਾਂ ਉਨ੍ਹਾਂ ਵੱਲੋਂ ਹੀ ਖੁਲਾਸਾ ਕੀਤੇ ਜਾਣ ਦੀ ਉਮੀਦ ਹੈ।