ਮੁੰਬਈ, 27 ਸਤੰਬਰ 2018 -ਸਾਲ ਦੀ ਸਭ ਤੋਂ ਚਰਚਿਤ ਫ਼ਿਲਮ ਦਾ ਪਹਿਲਾ ਆਫੀਸ਼ੀਅਲ ਟ੍ਰੇਲਰ, ਠੱਗਜ਼ ਆਫ ਹਿੰਦੋਸਤਾਨ, ਰਿਲੀਜ਼ ਹੋ ਚੁੱਕਾ ਹੈ। ਫ਼ਿਲਮ ਦੇ ਮੋਸ਼ਨ ਪੋਸਟਰਾਂ ਤੋਂ ਬਾਅਦ, ਠੱਗਜ਼ ਆਫ ਹਿੰਦੂਸਤਾਨ ਦੇ ਨਿਰਮਾਤਾਵਾਂ ਨੇ ਆਖਿਰਕਾਰ ਪ੍ਰਸ਼ੰਸਕਾਂ ਨੂੰ ਫਿਲਮ ਦੇ ਟ੍ਰੇਲਰ ਨਾਲ ਰੁਬਰੂ ਕਰਾਇਆ।
ਤਿੰਨ-ਮਿੰਟ 33 ਸੈਕਿੰਡ ਲੰਬੇ ਟ੍ਰੇਲਰ 'ਚ 1795 ਦੀ ਕਹਾਣੀ ਦਿਖਾਈ ਗਈ ਹੈ ਜਦੋਂ ਇਸਟ ਇੰਡੀਆ ਕੰਪਨੀ ਵਪਾਰ ਦੇ ਉਦੇਸ਼ ਨਾਲ ਭਾਰਤੀ ਪਹੁੰਚੀ ਸੀ ਤੇ ਹੁਣ ਦੇਸ਼ 'ਤੇ ਰਾਜ ਕਰ ਰਹੀ ਸੀ। ਅਜ਼ਾਦ, ਦਾ ਰੋਲ ਅਮਿਤਾਭ ਬੱਚਨ ਦੁਆਰਾ ਨਿਭਾਇਆ ਗਿਆ ਹੈ, ਜੋ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਜੱਦੋ ਜ਼ਹਿਦ ਕਰ ਰਿਹਾ ਹੈ।
ਬ੍ਰਿਟਿਸ਼ ਸਰਕਾਰ ਉਸ ਨੂੰ ਰੋਕਣ ਲਈ ਸਭ ਤੋਂ ਵੱਡਾ ਠੱਗ-ਫਿਰੰਗੀ (ਆਮਿਰ ਖਾਨ) ਨੂੰ ਨਿਯੁਕਤ ਕਰਦੀ ਹੈ। ਆਮਿਰ ਨੇ ਫਿਰੰਗੀ ਦੇ ਤੌਰ 'ਤੇ ਪੂਰਾ ਧਿਆਨ ਖਿੱਚਿਆ ਹੈ। ਫਿਰੰਗੀ ਆਜ਼ਾਦ ਦੇ ਨਾਲ ਠੱਗੀ ਮਾਰ ਕੇ ਸ਼ਾਮਲ ਹੋ ਜਾਂਦਾ ਹੈ ਤੇ.... ਬਾਕੀ ਦੀ ਕਹਾਣੀ ਤਾਂ ਫਿਲਮ ਦੇਖ ਕੇ ਹੀ ਪਤਾ ਲੱਗ ਸਕੇਗੀ ਕਿ ਫਿਰੰਗੀ ਸੱਚ ਵਿਚ ਹੀ ਆਜ਼ਾਦ ਨਾਲ ਰਲਣਾ ਚਾਹੁੰਦਾ ਹੈ ਜਾਂ ਅੰਗ੍ਰੇਜ਼ਾਂ ਦੀ ਕਠਪੁਤਲੀ ਬਣ ਉਸ ਨਾਲ ਧੋਖਾ ਕਰਦਾ ਹੈ। ਟ੍ਰੇਲਰ ਤੋਂ ਪਤਾ ਲੱਗਦਾ ਹੈ ਕਿ ਸੰਗੀਤ ਅਤੇ ਗ੍ਰਾਫਿਕ ਐਨੀਮੇਸ਼ਨ ਬਹੁਤ ਹੀ ਕਮਾਲ ਦੇ ਦਿੱਤੇ ਗਏ ਹਨ। ਫਿਲਮ ਦਿਵਾਲੀ ਮੌਕੇ ੮ ਨਵੰਬਰ ਨੂੰ ਸਿਨੇਮਾ ਘਰਾਂ 'ਚ ਹੋਵੇਗੀ।
ਟ੍ਰੇਲਰ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-