ਚੰਡੀਗੜ੍ਹ, 3 ਸਤੰਬਰ 2018 - ਪਾਲੀਵੁਡ ਸਿਨੇਮਾ ਇੰਡਸਟਰੀ ਦੀ ਸਭ ਤੋਂ ਮਸ਼ਹੂਰ ਅਭਿਨੇਤਰੀ ਨੀਰੂ ਬਾਜਵਾ ਅਤੇ ਗੀਤਾਂ ਦੇ ਕਿੰਗ ਅੰਮ੍ਰਿਤ ਮਾਨ ਇਕੱਠੇ ਫਿਲਮ ਚ ਨਜ਼ਰ ਆਉਣਗੇ। ਆਉਣ ਵਾਲੀ ਨਵੀਂ ਫਿਲਮ “ਆਟੇ ਦੀ ਚਿੜੀ” ਵਿਚ ਨੀਰੂ ਬਾਜਵਾ ਤੇ ਅਮ੍ਰਿਤ ਮਾਨ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਜ਼ਿਕਰਯੋਗ ਹੈ ਕਿ ਇਹ ਅਮ੍ਰਿਤ ਮਾਨ ਦੀ ਪਹਿਲੀ ਫਿਲਮ ਹੋਏਗੀ ਜਿਸ ਵਿਚ ਉਹ ਮੁੱਖ ਕਿਰਦਾਰ ਵਿਚ ਨਜ਼ਰ ਆਉਣਗੇ।
ਇਸ ਫਿਲਮ ਦਾ ਨਿਰਦੇਸ਼ਨ ਹੈਰੀ ਭੱਟੀ ਕਰ ਰਹੇ ਨੇ। ਹੈਰੀ ਭੱਟੀ ਪਹਿਲਾਂ ਰੱਬ ਦਾ ਰੇਡੀਓ ਅਤੇ ਸਰਦਾਰ ਮੁਹੰਮਦ ਦਾ ਨਿਰਦੇਸ਼ਨ ਕਰ ਚੁੱਕੇ ਹਨ, ਜਿੰਨ੍ਹਾਂ ਫਿਲਮਾਂ ਨੂੰ ਪਾਲੀਬਵੁੱਡ ਬਾਕਸ ਆਫਿਸ 'ਤੇ ਚੰਗੀ ਕਮਾਈ ਹੋ ਚੁੱਕੀ ਹੈ।