ਯਾਦਵਿੰਦਰ ਸਿੰਘ ਤੂਰ
ਚੰਡੀਗੜ੍ਹ, 24 ਅਗਸਤ 2018 - ਮਸ਼ਹੂਰ ਪੰਜਾਬੀ ਗਾਇਕ ਲਾਭ ਹੀਰਾ ਦੀ ਮੌਤ ਦੀ ਖਬਰ ਇੰਨੀ ਦਿਨੀਂ ਕਾਫੀ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਲਾਭ ਹੀਰਾ ਦੇ ਮਰਨ ਦੀ ਖਬਰ ਦੇ ਨਾਲ-ਨਾਲ ਦੋ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ, ਜਿੰਨ੍ਹਾਂ ਵਿਚ ਲੋਕਾਂ ਦੇ ਇਕੱਠ ਵਿਚਕਾਰ ਅਰਥੀ ਦਿਖਾਈ ਦੇ ਰਹੀ ਹੈ ਤੇ ਉਸਨੂੰ ਪੰਜਾਬੀ ਗਾਇਕ ਲਾਭ ਹੀਰੇ ਨਾਲ ਗਲਤ ਤਰੀਕੇ ਜੋੜ ਕੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਵਾਇਰਲ ਕਰ ਦਿੱਤਾ ਗਿਆ।
ਵਾਇਰਲ ਹੋਈ ਤਸਵੀਰ
ਖਬਰ ਦੀ ਪੜਤਾਲ ਕਰਦਿਆਂ ਬਾਬੂਸ਼ਾਹੀ ਡਾਟ ਕਾਮ ਨੇ ਲਾਭ ਹੀਰੇ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੇ ਸੈਕਟਰੀ ਨੇ ਫੋਨ ਚੁੱਕ ਇਸ ਸਾਰੀ ਖ਼ਬਰ ਨੂੰ ਅਫਵਾਹ ਦੱਸਿਆ। ਉਨ੍ਹਾਂ ਕਿਹਾ ਕਿ ਲਾਭ ਹੀਰਾ ਬਿਲਕੁਲ ਸਹੀ ਸਲਾਮਤ ਹਨ ਅਤੇ ਉਨ੍ਹਾਂ ਜਿੰਨੀਆਂ ਵੀ ਇਹੋ ਜਿਹੀਆਂ ਖਬਰਾਂ ਆ ਰਹੀਆਂ ਨੇ ਉਹ ਸਭ ਝੂਠੀਆਂ ਹਨ।
ਵਾਇਰਲ ਹੋਈ ਤਸਵੀਰ
ਲਾਭ ਹੀਰਾ ਅੱਜ ਵੀ ਕਰੋੜਾਂ ਪੰਜਾਬੀਆਂ ਦੇ ਦਿਲਾਂ ਵਿਚ ਵਸਦਾ ਹੈ। ਆਪਣੀ ਬੁਲੰਦ ਅਵਾਜ਼ ਅਤੇ ਵੱਖਰੇ ਸਟਾਈਲ ਕਾਰਨ ਲਾਭ ਹੀਰਾ ਅੱਜ ਵੀ ਦੇਸ਼ਾਂ ਵਿਦੇਸ਼ਾਂ 'ਚ ਆਪਣੇ ਸ਼ੋਅ ਲਗਾ ਕੇ ਕਲਾ ਦਾ ਮੁਜਾਹਰਾ ਕਰ ਰਿਹਾ ਹੈ। ਪ੍ਰਮਾਤਮਾ ਲਾਭ ਹੀਰੇ ਨੂੰ ਲੰਮੀ ਉਮਰ ਬਖਸ਼ੇ।