← Go Back
ਪਰਾਡਾ ਟੂ ਦਾ ਜਾਰੀ ਕੀਤਾ ਗਿਆ ਪੋਸਟਰ
ਜਗਦੀਸ਼ ਥਿੰਦ ਗੁਰੂਹਰਸਹਾਏ ਫਿਰੋਜ਼ਪੁਰ 29 ਜੁਲਾਈ ਪੰਜਾਬੀ ਦੇ ਉੱਭਰਦੇ ਗਾਇਕ ਛੱਲਾ ਕੰਬੋਜ ਦਾ ਗੀਤ ਪਰਾਡਾ ਟੂ ਸੋਸ਼ਲ ਮੀਡੀਆ ਤੇ ਧੂਮ ਮਚਾ ਰਿਹਾ ਹੈ । ਪਿੰਡ ਚੱਕ ਨਿਧਾਨਾ ਦੇ ਜੰਮਪਲ ਇਸ ਨੌਜਵਾਨ ਨੇ ਯੂ ਟਿਊਬ ਉੱਪਰ ਆਪਣੇ ਗੀਤ ਦੀ ਆਡੀਓ ਸ਼ੇਅਰ ਕੀਤੀ ਤਾਂ ਪੰਦਰਾਂ ਦਿਨ ਵਿੱਚ 42 ਲੱਖ ਵਿਊ ਇਸ ਆਡੀਓ ਨੂੰ ਮਿਲੇ । ਇਸ ਤੋਂ ਬਾਅਦ ਇਸ ਗਾਇਕ ਨੇ ਆਪਣੇ ਗੀਤ ਉੱਪਰ ਵੀਡੀਓ ਫਿਲਮਾ ਕੇ ਸੋਸ਼ਲ ਮੀਡੀਆ ਤੇ ਜਾਰੀ ਕੀਤੀ ਹੈ । ਦੱਸਣਯੋਗ ਹੈ ਕਿ ਇਹ ਗੱਭਰੂ ਅਜੇ ਇੱਕ ਸਾਲ ਦਾ ਸੀ ਕਿ ਜੇ ਉਸ ਦਾ ਬਾਪ ਇੱਕ ਦੁਰਘਟਨਾ ਦਾ ਸ਼ਿਕਾਰ ਹੋ ਇਸ ਫਾਨੀ ਜਹਾਨ ਤੋਂ ਕੂਚ ਕਰ ਗਿਆ । ਇਸ ਤੋਂ ਬਾਅਦ ਇਸ ਦੀ ਮਾਂ ਸੁਦੇਸ਼ ਰਾਣੀ ਨੇ ਜਿੱਥੇ ਇਸ ਨੂੰ ਲਾਡ ਪਿਆਰ ਨਾਲ ਪਾਲਿਆ , ਉੱਥੇ ਸਿੱਖਿਆ ਵਜੋਂ ਇਸ ਨੇ ਐਮ ਏ ਮਿਊਜ਼ਿਕ ਪੂਰੀ ਕੀਤੀ ਹੈ । ਇਸ ਨੌਜਵਾਨ ਗਾਇਕ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਉਸ ਦੇ ਚਾਹੁਣ ਵਾਲੇ ਉਸ ਦੇ ਇਸ ਗੀਤ ਨੂੰ ਪਸੰਦ ਕਰਕੇ ਕਲਾ ਦੇ ਖੇਤਰ ਵਿੱਚ ਸਥਾਪਤ ਕਰਨ ਦਾ ਕੰਮ ਕਰਨਗੇ ।
Total Responses : 942