ਨਿਊਯਾਰਕ, 27 ਜੁਲਾਈ 2018 - ਵਿਦੇਸ਼ੀ ਮੀਡੀਆ ਦੀ ਰਿਪੋਰਟ ਅਨੁਸਾਰ ਪ੍ਰਿਯੰਕਾ ਚੋਪੜਾ ਅਤੇ ਉਸ ਦੇ ਅਮਰੀਕੀ ਸਿੰਗਰ ਬੁਆਏਫ੍ਰੈਂਡ ਨਿਕ ਜੋਨਸ ਨੇ ਮੰਗਣੀ ਕਰ ਲਈ ਹੈ। People.com ਦੀ ਰਿਪੋਰਟ ਅਨੁਸਾਰ ਪਿਛਲੇ ਹਫਤੇ ਲੰਦਨ ਵਿਚ ਪ੍ਰਿਅੰਕਾ ਨੇ ਆਪਣੇ 36 ਵੇਂ ਜਨਮ ਦਿਨ ਦੇ ਜਸ਼ਨ ਮੌਕੇ ਇਹ ਫੈਸਲਾ ਲਿਆ ਹੈ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਪ੍ਰਿਅੰਕਾ ਦੇ 'ਭਾਰਤ' ਫਿਲਮ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਨੇ ਟਵੀਟ ਰਾਹੀਂ ਜਾਣਕਾਰੀ ਸਾਂਝੀ ਕੀਤੀ ਸੀ ਕਿ ਪ੍ਰਿਅੰਕਾ ਹੁਣ 'ਭਾਰਤ' ਫਿਲਮ ਦਾ ਹਿੱਸਾ ਨਹੀਂ ਰਹੀ। ਉਸਨੇ ਦੱਸਿਆ ਕਿ ਪ੍ਰਿਅੰਕਾ ਨੇ ਉਹਨਾਂ ਨੂੰ ਆਪਣੇ ਫੈਸਲੇ ਬਾਰੇ ਦੱਸਿਆ ਸੀ ਅਤੇ ਉਹ ਪ੍ਰਿਅੰਕਾ ਦੇ ਫੈਸਲੇ ਤੋਂ ਬਹੁਤ ਖੁਸ਼ ਹਨ। ਨਿਕ ਜੋਨਸ ਅਮਰੀਕੀ ਸਿੰਗਰ ਹੈ ਅਤੇ ਉੇਹ ਤੇ ਪ੍ਰਿਅੰਕਾ ਚੋਪੜਾ ਪਿਛਲੇ ਕਈ ਮਹੀਨਿਆਂ ਤੋਂ ਡੇਟਿੰਗ ਕਰ ਰਹੇ ਹਨ।