← Go Back
ਨਵੀਂ ਦਿੱਲੀ, 20 ਜੁਲਾਈ 2018 - ਹਨੀ ਸਿੰਘ ਦੇ ਸੰਗੀਤ ਵਾਲੇ ਮਸ਼ਹੂਰ ਗੀਤ 'ਡੋਪ ਸ਼ੋਪ' ਨਾਲ ਮਸ਼ਹੂਰ ਹੋਏ ਅਮਨਦੀਪ ਸਿੰਘ ਉਰਫ ਦੀਪ ਮਨੀ 'ਤੇ ਦਿੱਲੀ 'ਚ ਬਲਾਤਕਾਰ ਦੇ ਦੋਸ਼ਾਂ ਤਹਿਤ ਪਰਚਾ ਦਰਜ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਇਕ ਈਵੈਂਟ ਮੈਨੇਜਮੈਂਟ ਨਾਲ ਸਬੰਧਤ ਲੜਕੀ ਨੇ ਉਸ ਖਿਲਾਫ ਸ਼ਿਕਾਇਤ ਕਰਵਾਈ ਹੈ। ਲੜਕੀ ਵੱਲੋਂ ਗਾਇਕ ਵੱਲੋਂ ਉਸਨੂੰ ਐਲਬਮ ਵਿਚ ਰੋਲ ਦੇਣ ਦੇ ਦਾਅਵੇ ਕੀਤੇ ਗਏ ਅਤੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜ਼ਬਰ ਜਿਨਾਹ ਕੀਤਾ ਗਿਆ। ਪੁਲਿਸ ਨੇ ਲੜਕੀ ਦੇ ਬਿਆਨਾਂ ਦੇ ਅਧਾਰ 'ਤੇ ਪੌਪ ਗਾਇਕ 'ਤੇ ਕੇਸ ਦਰਜ ਕਰ ਲਿਆ ਹੈ।
ਖ਼ਬਰ ਦੇ ਹੋਰਨਾਂ ਵੇਰਵਿਆਂ ਲਈ ਨਿਊਜ਼-18 ਦੀ ਖ਼ਬਰ ਪੜ੍ਹਨ ਲਈ ਹੇਠ ਦਿੱਤੇ ਲਿੰਕ 'ਤੇ ਕੋਲਿੱਕ ਕਰੋ :-
https://goo.gl/468tdx
Total Responses : 942