ਨਟਾਲੀਆ ਨਿਗਥੌਜਮ
ਨਵੀਂ ਦਿੱਲੀ, 17 ਜੁਲਾਈ 2018 - ਪੰਜਾਬੀ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਦੇ ਬੇਟੇ ਅਵਕਾਸ਼ ਮਾਨ ਨੇ ਆਪਣਾ ਪਹਿਲਾ ਸਿੰਗਲ ਟਰੈਕ ਲਾਂਚ ਕੀਤਾ ਹੈ। ਜਿਸ ਨੂੰ 40 ਚੋਟੀ ਦੇ ਅਮਰੀਕੀ ਚਾਰਟ ਪਲੇਲਿਸਟ 'ਤੇ ਪ੍ਰਦਰਸ਼ਿਤ ਕੀਤਾ ਗਿਆ ਹੈ। ਜਿਸ 'ਚ ਅਰਿਯਨਾ ਗ੍ਰਾਂਡੇ ਅਤੇ ਬੇਔਨਸ ਨੋਲਜ਼ ਵਰਗੇ ਕਲਾਕਾਰ ਸ਼ਾਮਲ ਹਨ। ਅਵਕਸ਼ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਅਜਿਹੀ ਚੀਜ਼ ਨੂੰ ਆਪਣੇ ਗਾਣੇ ਰਾਹੀਂ ਪ੍ਰਮੋਟ ਨਹੀਂ ਕਰੇਗਾ ਜਿਸ ਨਾਲ ਸ਼ਰਾਬ, ਨਸ਼ੇ ਵਰਗੀਆਂ ਅਲਾਹਮਤਾਂ 'ਚ ਵਾਧਾ ਹੋਵੇ। ਉਨ੍ਹਾਂ ਕਿਹਾ ਕਿ ਜਿਸ ਚੀਜ਼ ਨਾਲ ਲੋਕਾਂ ਨੂੰ ਨੁਕਸਾਨ ਹੋਵੇ ਉਹ ਅਜਿਹੇ ਹਿੰਸਾ, ਬੰਦੂਕਾਂ ਅਤੇ ਸ਼ਰਾਬ ਦੇ ਗਾਣਿਆਂ ਤੋਂ ਦੂਰ ਹੀ ਰਹਿਣਾ ਚਾਹੁੰਦੇ ਹਨ।
ਉਹਨਾਂ ਦਾ ਪਹਿਲਾ ਗੀਤ, "ਅਵੇਅ", ਅਵਕਸ਼ ਨੇ ਆਪ ਹੀ ਅਤੇ ਗਾਇਆ ਹੈ। ਟੈਲੀਫੋਨ ਇੰਟਰਵਿਊ ਵਿਚ ਅਵਕਸ਼ ਨੇ ਕਿਹਾ "ਮੈਂ ਹਮੇਸ਼ਾਂ ਸੋਚਿਆ ਕਿ ਜੇ ਮੈਂ ਗਾਣੇ ਲਿਖਾਂਗਾ ਤਾਂ ਮੈਂ ਉਹਨਾਂ ਲੋਕਾਂ ਲਈ ਲਿਖਣਾ ਚਾਹਾਂਗਾ ਜੋ ਉਨ੍ਹਾਂ ਨਾਲ ਸਬੰਧਤ ਹੋਣ। ਮੇਰਾ ਸੰਗੀਤ ਮੇਰੇ ਆਲੇ ਦੁਆਲੇ ਤੋਂ ਪ੍ਰੇਰਿਤ ਹੈ ।'' ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਾਰੇ ਗਾਣੇ ਪਾਜ਼ਿਟਿਵ ਹੀ ਹਨ ਭਾਵੇਂ ਉਹ ਰੋਮਾਂਟਿਕ ਗਾਣੇ ਹੋਣ ਤੇ ਭਾਵੇਂ ਸਮਾਜਿਕ ਥੀਮ ਅਧਾਰਿਤ ਗਾਣੇ ਹੋਣ। ਉਨ੍ਹਾਂ ਕਿਹਾ ਕਿ ਉਹ ਅਜਿਹੀ ਕੋਈ ਵੀ ਚੀਜ਼ ਨੂੰ ਉਤਸ਼ਾਹਿਤ ਨਹੀਂ ਕਰਨਾ ਚਾਹੁੰਦੇ ਜੋ ਲੋਕਾਂ ਨੂੰ ਅਜਿਹਾ ਕੁਝ ਕਰਨ 'ਤੇ ਮਜਬੂਰ ਕਰੇ ਜਿਸ ਨਾਲ ਉਹਨਾਂ ਦਾ ਨੁਕਸਾਨ ਹੋਵੇ।
ਅਵਕਸ਼ ਮਾਨ ਨੇ ਆਪਣੀ ਸੰਗੀਤ, ਐਕਟਿੰਗ ਤੇ ਲਿਖਣ ਦੀ ਵਿੱਦਿਆ ਲੈਂਗਲੇ ਫਾਈਨ ਆਰਟਸ ਸਕੂਲ, ਯੂਨੀਵਰਸਿਟੀ ਆਫ ਟੋਰੰਟੋ ਅਤੇ ਨਿਊਯਾਰਕ ਫਿਲਮ ਅਕਾਦਮੀ ਤੋਂ ਪ੍ਰਾਪਤ ਕੀਤੀ ਹੈ। ਅਵਕਸ਼ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਗੀਤ ਲਿਖ ਰਹੇ ਹਨ।
ਹੋਰ ਵੇਰਵੇ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :-
https://goo.gl/mKGBFd