ਮੁੰਬਈ, 17 ਜੁਾਲਈ 2018 - ਟੀ.ਵੀ ਜਗਤ ਦੀ ਬਹੁਤ ਹੀ ਅਨੁਭਵੀ ਅਦਾਕਾਰਾ ਰੀਤਾ ਭਦੂਰੀ ਦਾ ਅੱਜ ਦੇਹਾਂਤ ਹੋ ਗਿਆ। ਉਹ 62 ਸਾਲਾਂ ਦੇ ਸਨ। ਕਈ ਹਿੰਦੀ ਫਿਲਮਾਂ ਵਿੱਚ ਮਾਂ ਦੀ ਭੂਮਿਕਾ ਨਿਭਾਉਣ ਲਈ ਮਸ਼ਹੂਰ ਭਦੂਰੀ ਪੂਰਿ ਦੁਨੀਆ 'ਚ ਆਪਣੀ ਅਦਾਕਾਰੀ ਨਾਲ ਮਸ਼ਹੂਰ ਸੀ।
ਉਹਨਾਂ ਨੇ ਹਿੰਦੀ ਅਤੇ ਗੁਜਰਾਤੀ ਸਮੇਤ 20 ਤੋਂ ਵੀ ਵੱਧ ਫਿਲਮਾਂ ਵਿਚ ਕੰਮ ਕੀਤਾ ਅਤੇ 20 ਤੋਂ ਵੱਧ ਟੈਲੀਵੀਜ਼ਨ ਸੀਰੀਅਲਜ਼ 'ਚ ਵੀ ਬਤੌਰ ਸੀਨੀਅਰ ਆਰਟਿਸਟ ਕੰਮ ਕੀਤਾ। ਉਹ ਆਖਰੀ ਵਾਰ ਨਿਮਕੀ ਮੁਖਿਆ ਵਿਚ ਇਮਰਤੀ ਦੇਵੀ ਉਰਫ ਦਾਦੀ ਵਜੋਂ ਦਿਖਾਈ ਦਿੱਤੇ ਸਨ।
ਉਨ੍ਹਾਂ ਦਾ ਅੰਤਿਮ ਸੰਸਕਾਰ ਮੰਗਲਵਾਰ ਦੁਪਹਿਰ 12 ਵਜੇ ਸ਼ਮਸ਼ਾਨ ਘਾਟ, ਪਾਰਸੀ ਵਾਡਾ ਰੋਡ, ਪਾਰਸੀਵਾੜਾ, ਚੱਕਾਲਾ, ਅੰਧੇਰੀ ਪੂਰਬ ਵਿਚ ਹੋਵੇਗਾ