ਪਰਮੀਸ਼ ਵਰਮਾ ਤੇ ਹੋਇਆ ਹਮਲਾ ਸੀ ਫਿਰੌਤੀ ਦਾ ਮਾਮਲਾ - ਪਰਮੀਸ਼ ਨੇ ਖ਼ੁਦ ਕੀਤਾ ਦਾਅਵਾ
ਚੰਡੀਗੜ੍ਹ, 13 ਮਈ , 2018 :
ਪੰਜਾਬੀ ਸਿੰਗਰ ਪਰਮੀਸ਼ ਵਰਮਾ ਨੇ ਖ਼ੁਲਾਸਾ ਕੀਤਾ ਹੈ ਕਿ ਉਸ ਉੱਤੇ ਪਿਛਲੇ ਮਹੀਨੇ ਹੋਇਆ ਹਮਲਾ ਸਿਰਫ਼ ਫਿਰੌਤੀ ਦੇ ਮਕਸਦ ਨਾਲ ਹੀ ਕੀਤਾ ਗਿਆ ਸੀ ਅਤੇ ਇਸ ਦਾ ਕੋਈ ਹੋਰ ਕੋਈ ਕਾਰਨ ਨਹੀਂ ਸੀ . ਆਪਣੇ ਫੇਸ ਬੁੱਕ ਪੇਜ ਤੇ ਅੱਜ ਪਾਈ ਪੋਸਟ ਵਿਚ ਉਸਨੇ ਕਿਹਾ ਕਿ "ਜੋ ਵੀ ਬੀਤੇ ਦਿਨਾਂ 'ਚ ਦਿਲਪ੍ਰੀਤ ਸਬੰਧਿਤ ਹੋਇਆ ਉਹ ਇੱਕ ਫਿਰੌਤੀ ਦਾ ਮਾਮਲਾ ਸੀ । ਮੇਰਾ ਕਿਸੇ ਨਾਲ ਵੀ ਪੁਰਾਣਾ ਸਰੋਕਾਰ , ਰਿਸ਼ਤਾ ਜਾਂ ਰੰਜਸ਼ ਨਹੀਂ ਹੈ ।
ਮੇਰੀ ਸਨਿਮਰ ਬੇਨਤੀ ਹੈ ਕਿ ਕਿਸੇ ਦੇ ਪਰਿਵਾਰ ਨੂੰ ਏਸ ਮਾਮਲੇ ਚ ਨਾਂ ਜੋੜਿਆ ਜਾਵੇ। "
ਪਰਮੀਸ਼ ਜੋ ਕਿ ਆਪਣੇ ਤੇ ਹੋਏ ਕਾਤਲਾਨਾ ਹਮਲੇ ਤੋਂ ਬਾਅਦ ਸਿਹਤਯਾਬ ਹੋ ਰਹੇ ਨੇ , ਵੱਲੋਂ ਪਾਈ ਪੋਸਟ ਦਾ ਮੂਲ ਇਸ ਪ੍ਰਕਾਰ ਹੈ :
ਸਤਿ ਸ਼੍ਰੀ ਅਕਾਲ ਜੀ ਸਾਰੇ ਚਾਹੁਣ ਵਾਲਿਆਂ ਨੂੰ
ਮੇਰੀ ਸਿਹਤ ਹੁਣ ਪਹਿਲਾਂ ਨਾਲੋਂ ਠੀਕ ਹੈ। ਮੈਂ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ , ਖ਼ਾਸ ਤੌਰ ਤੇ social media , ਨਿਊਜ਼ ਚੈਨਲ ਅਤੇ ਅਖ਼ਬਾਰਾਂ ਨਾਲ ਜੁੜੇ ਸੱਜਣਾਂ ਨਾਲ , ਕਿ ਜੋ ਵੀ ਬੀਤੇ ਦਿਨਾਂ 'ਚ ਦਿਲਪ੍ਰੀਤ ਸਬੰਧਿਤ ਹੋਇਆ ਓਹ ਇੱਕ ਫਿਰੌਤੀ ਦਾ ਮਾਮਲਾ ਸੀ । ਮੇਰਾ ਕਿਸੇ ਨਾਲ ਵੀ ਪੁਰਾਣਾ ਸਰੋਕਾਰ , ਰਿਸ਼ਤਾ ਜਾਂ ਰੰਜਸ਼ ਨਹੀਂ ਹੈ ।
ਮੇਰੀ ਸਨਿਮਰ ਬੇਨਤੀ ਹੈ ਕਿ ਕਿਸੇ ਦੇ ਪਰਿਵਾਰ ਨੂੰ ਏਸ ਮਾਮਲੇ ਚ ਨਾਂ ਜੋੜਿਆ ਜਾਵੇ। ਪਰਿਵਾਰ ਸਭ ਦੇ ਇੱਕੋ ਜਿਹੇ ਹੁੰਦੇ ਨੇ , ਜੋ ਕੁਝ ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਤੇ ਬੀਤਦਾ ਦੇਖਿਆ , ਮੈਂ ਨੀ ਚਾਹੁੰਦਾ ਕਿ ਕਿਸੇ ਦਾ ਵੀ ਪਰਿਵਾਰ ਓਹ ਵਕਤ ਹੰਢਾਵੇ । ਇਹੋ ਜਿਹੀਆਂ ਗੱਲਾਂ ਸਭ ਦੇ ਪਰਿਵਾਰਾਂ ਤੇ ਬਹੁਤ ਮਾੜਾ ਅਸਰ ਪਾਉਂਦੀਆਂ ਨੇ । ਮੈਂ ਜੋ ਉਦਾਸੀ ਆਪਣੀ ਮਾਂ ਦੇ ਚਿਹਰੇ ਤੇ ਦੇਖੀ , ਮੈਂ ਨਹੀਂ ਚਾਹੁੰਦਾ ਓਹ ਉਦਾਸੀ ਕਿਸੇ ਵੀ ਪੁੱਤ ਦੀ ਮਾਂ ਦੇ ਚਿਹਰੇ ਤੇ ਆਵੇ ।
ਮੇਰੀ ਸਾਰੇ ਸਿੱਧੇ ਜਾਂ ਅਸਿੱਧੇ ਰੂਪ ਚ ਸਬੰਧਿਤ ਲੋਕਾਂ ਨੂੰ ਬੇਨਤੀ ਹੈ ਕਿ ਕਹੀਆਂ ਸੁਣੀਆਂ ਗੱਲਾਂ ਤੇ ਯਕੀਨ ਨਾ ਕੀਤਾ ਜਾਵੇ ।
ਤੁਸੀਂ ਸਭ ਨੇ ਮੇਰੇ ਲਈ ਦੁਆਵਾਂ ਅਤੇ ਅਰਦਾਸਾਂ ਕੀਤੀਆਂ , ਉਸ ਸਭ ਲਈ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦੀ ਹਾਂ। ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਜਲਦੀ ਪੂਰੀ ਤਰ੍ਹਾਂ ਠੀਕ ਹੋ ਕੇ ਤੁਹਾਡੇ ਸਾਹਮਣੇ ਫੇਰ ਤੋ ਤੁਹਾਡਾ ਮਨੋਰੰਜਨ ਕਰਨ ਯੋਗ ਹੋ ਜਾਵਾਂ ।
ਇੱਕ ਵਾਰ ਫੇਰ ਤੋਂ ਤੁਹਾਡਾ ਮੇਰੇ ਇਸ ਵਕਤ ਵਿੱਚ ਮੇਰਾ ਸਾਥ ਦੇਣ ਲਈ ਬਹੁਤ ਬਹੁਤ ਧੰਨਵਾਦ।
ਜਿਉਂਦੇ ਵੱਸਦੇ ਤੇ ਹੱਸਦੇ ਰਹੋ ।
ਤੁਹਾਡਾ ਆਪਣਾ
ਪਰਮੀਸ਼ ਵਰਮਾ
ਪਰਮੀਸ਼ ਤੇ ਹਮਲੇ ਸਬੰਧੀ ਬਾਬੂਸ਼ਾਹੀ ਦੀਆਂ ਖਬਰਾਂ ਦੇ ਲਿੰਕ :