ਅੰਮ੍ਰਿਤ ਸਿੰਘ ਨੇ 'ਕੁਆਰੀ' ਟ੍ਰੈਕ ਦੇ ਨਾਲ ਕੀਤੀ ਵਾਪਸੀ
ਪੰਜਾਬੀ ਗਾਇਕ-ਅੰਮ੍ਰਿਤ ਸਿੰਘ 30 ਅਪ੍ਰੈਲ ਨੂੰ ਜਾਰੀ ਕੀਤਾ ਆਪਣਾਂ ਨਵਾਂ ਟ੍ਰੈਕ- ਕੁਆਰੀ -ਗਾਣੇ ਵਿੱਚ ਡੂੰਘੇ ਪਿਆਰ ਦੀ ਖੂਬਸੂਰਤ ਤਸਵੀਰ ਨੂੰ ਰੇਖਾਂਕਿਤ ਕੀਤਾ ਗਿਆ ਹੈ
ਚੰਡੀਗੜ, 29 ਅਪ੍ਰੈਲ, 2018: ਪੰਜਾਬੀ ਸੰਗੀਤ ਕਲਾਕਾਰ ਅੰਮ੍ਰਿਤ ਸਿੰਘ ਨੇ ਆਪਣੇ ਨਵੇਂ ਬੀਟ ਰੌਮਾਂਟਿਕ ਟ੍ਰੈਕ, 'ਕੁਆਰੀ' ਨਾਲ ਸੰਗੀਤ ਜਗਤ ਵਿਚ ਵਾਪਸੀ ਕੀਤੀ ਹੈ .ਇਸ ਗਾਣੇ ਨੂੰ ਵਹਾਇਟ ਹਿੱਲ ਮਿਊਜ਼ਿਕ ਦੁਆਰਾ ਬਣਾਇਆ ਗਿਆ ਹੈ ਅਤੇ ਇਸਇਕੱਠੇ ਪੀਟੀਸੀ, ਪੀਟੀਸੀ ਚੱਕਦੇ, ਪਿਟਾਰਾ, ਜੋਸ਼ ਟੀਵੀ, ਯੂਟਿਊਬ, ਸਾਵਨ, ਵਿੰਕ ਅਤੇ ਅਮੇਜੌਨ ਉਤੇ ਸੋਮਵਾਰ ਰਿਲੀਜ਼ਕੀਤਾ ਗਿਆ .ਉਨਾਂ ਨੇ ਅੱਗੇ ਕਿਹਾ, ''ਕਿ ਇਹ ਗਾਣਾ ਮੇਰੇ ਦਿਲ ਦੇ ਨੇੜੇ ਹੈ, ਅਤੇ ਇਹ ਕਨੇਡਾ ਦੇ ਇੱਕ ਪ੍ਰਸਿੱਧ ਪ੍ਰਮੋਟਰ ਸੁੱਖੀ ਨਿੱਜਰ ਦੇ ਕੁਸ਼ਲ ਮਾਰਗਦਰਸ਼ਨ ਦੇ ਤਹਿਤ ਤਿਆਰ ਕੀਤਾ ਗਿਆ ਹੈ। ਉਨਾਂ ਨੇ ਇਸ ਨੂੰ ਹੋਰ ਵੀ ਵਧੀਆ ਬਣਾਇਆ ਹੈ।ਇਸ ਨੂੰ ਸਿਟੀ ਬਿਊਟੀਫੁੱਲ ਅਤੇ ਨੇੜੇ-ਤੇੜੇ ਸ਼ੂਟ ਕੀਤਾ ਗਿਆ ਹੈ। ਇਸ ਗਾਣੇ ਦਾ ਵੀਡਿਓ ਕੁੱਝ ਅਜਿਹਾ ਹੈ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਇਸ ਨੂੰ ਬਹੁਤ ਦੇਰ ਤੱਕ ਯਾਦ ਰੱਖੇਗੀ।''
ਗਾਣੇ ਦੇ ਬਾਰੇ ਵਿੱਚ ਗੱਲ ਕਰਦੇ ਹੋਏ ਅੰਮ੍ਰਿਤ ਸਿੰਘ ਨੇ ਕਿਹਾ ਕਿ ਅਸੀਂ ਹਮੇਸ਼ਾਂ ਦੇਖਿਆ ਹੈ ਕਿ ਪੰਜਾਬੀ ਸੰਗੀਤ ਹਥਿਆਰਾਂ ਅਤੇ ਸ਼ਰਾਬ ਦੇ ਨੇੜੇ-ਤੇੜੇ ਘੁੰਮਦਾ ਹੈ। ਪਰ, ਇਹ ਗਾਣਾ ਆਪਣੀ ਅਲੱਗ ਪਹਿਚਾਣ ਰੱਖਦਾ ਹੈ ਅਤੇ ਇਹ ਆਪਣੀਤਰਾਂ ਦਾ ਪਹਿਲਾ ਬੀਟ ਰੌਮਾਂਟਿਕ ਗਾਣਾ ਹੈ ਅਤੇ ਮੈਨੂੰ ਯਕੀਨ ਹੈ ਕਿ ਪੰਜਾਬੀ ਦਰਸ਼ਕਾਂ ਦੁਆਰਾ ਇਸ ਨੂੰ ਪਸੰਦ ਕੀਤਾ ਜਾਵੇਗਾ।
ਸੰਗਰੂਰ ਦੇ ਜੰਮਪਲ ਅੰਮ੍ਰਿਤ ਸਿੰਘ ਨੇ ਚੰਡੀਗੜ ਗਰੁੱਪ ਆਫ ਕਾਲੇਜਜ ਤੋਂ ਹੋਟਲ ਮਨੇਜਮੈਂਟ ਐਂਡ ਕੈਟਰਿੰਗ ਟੈਕਨੋਲੋਜੀ ਵਿੱਚ ਬੈਚਲਰ ਡਿਗਰੀ ਪ੍ਰਾਪਤ ਕੀਤੀ ਹੈ। ਹਾਲਾਂਕਿ, ਸੰਗੀਤ ਬਚਪਨ ਤੋਂ ਹੀ ਉਨਾਂ ਦਾ ਪਹਿਲਾ ਪਿਆਰ ਸੀਅਤੇ ਉਨਾਂ ਨੇ ਆਪਣੇ ਗੁਰੂ ਸਵਰਗੀ ਓ.ਪੀ. ਗੁਪਤਾ ਤੋਂ ਆਪਣੇ ਗੀਤ-ਸੰਗੀਤ ਦੀ ਸਿਖਿਆ ਨੂੰ ਪ੍ਰਾਪਤ ਕਰਕੇ ਆਪਣੇ ਸਕਿਲਸ ਨੂੰ ਨਿਖਾਰਿਆ ਹੈ।
ਅੰਮ੍ਰਿਤ ਨੇ ਅਵਾਜ ਪੰਜਾਬ ਦੀ (ਐਮਐਚ 1) ਵਿੱਚ ਹਿੱਸਾ ਲਿਆ, ਜਿਥੇ ਉਨਾਂ ਨੇ ਆਪਣਾ ਰਾਊਂਡ ਵੀ ਕਲੀਅਰ ਕਰ ਲਿਆ ਸੀ। ਉਸਤੋਂ ਬਾਅਦ ਉਨਾਂ ਨੇ ਸਾਲ 2013 ਵਿੱਚ ਆਪਣੇ ਪਹਿਲੀ ਐਲਬੰਬ, ਲਵ ਸਟੋਰੀ ਨੂੰ ਜਾਰੀ ਕੀਤਾ।ਐਲਬੰਬ ਗੋਇਲ ਸੰਗੀਤ ਦੇ ਲੇਬਲ ਦੇ ਤਹਿਤ ਸਚਿਨ ਅਹੁਜਾ ਦੇ ਸੰਗੀਤ ਵਿੱਚ ਬਣਾਈ ਗਈ ਸੀ। ਇਸ ਐਲਬੰਬ ਦੇ ਸਫ਼ਲ ਰੀਲੀਜ ਦੇ ਬਾਅਦ, ਉਨਾਂ ਨੇ ਮੇਲੋਡੀ ਰਿਕਾਰਡਸ ਦੇ ਤਹਿਤ 2015 ਵਿੱਚ ਇੱਕ ਰੌਮਾਂਟਿਕ ਗਾਣਾ ਸਿੰਪਲ ਸੂਟਜਾਰੀ ਕੀਤਾ, ਅਤੇ ਹੁਣ ਉਹ ਆਪਣੇ ਨਵੇਂ ਟ੍ਰੈਕ 'ਕੁਆਰੀ' ਦੇ ਨਾਲ ਵਾਪਸ ਆ ਰਹੇ ਹਨ।
ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਦੇ ਬਾਰੇ ਵਿੱਚ ਪੁੱਛੇ ਜਾਣ ਉਤੇ, ਅੰਮ੍ਰਿਤ ਨੇ ਕਿਹਾ, ''ਕਿ ਕੁਆਰੀ ਇੱਕ ਅਜਿਹਾ ਪ੍ਰੋਜੈਕਟ ਹੈ ਜਿਸ ਉਤੇ ਮੈਂ ਬਹੁਤ ਸਮੇਂ ਤੋਂ ਕੰਮ ਕਰ ਰਿਹਾ ਸੀ ਅਤੇ ਹੁਣ ਆਖਰਕਾਰ ਇਸ ਨੂੰ ਜਾਰੀ ਕਰ ਦਿੱਤਾ ਗਿਆਹੈ। ਅੱਗੇ ਮੈਂ ਕੁੱਝ ਭੰਗੜਾ ਬੀਟ ਗਾਣਿਆਂ ਦੇ ਨਾਲ ਆਉਣ ਵਾਲਾ ਹਾਂ ਜੋ ਪੰਜਾਬ ਦੇ ਸੱਭਿਆਚਾਰ ਅਤੇ ਵਿਰਾਸਤ ਨੂੰ ਬਹਾਲ ਕਰਨ ਵਿੱਚ ਸਾਡੀ ਮਦਦ ਕਰਨਗੇ।"
ਅੰਮ੍ਰਿਤ ਸਿੰਘ ਦਾ ਸੰਪਰਕ ਨੰਬਰ ਹੈ -8427908989
ਪੂਰੀ ਵੀਡੀਓ ਦੇਖਣ ਲਈ ਹੇਠ ਲਿਖੇ ਲਿੰਕ ਤੇ ਕਲਿੱਕ ਕਰੋ :
https://www.youtube.com/watch?v=JEg0W-Ju6Lw