ਚੰਡੀਗੜ ਯੁਨੀਵਰਸਿਟੀ ਘੜੂੰਆਂ ਵਿਖੇ ਸ਼ੁਰੂ ਹੋਏ ਫਿਲਮ'ਤੇ ਸੰਗੀਤ ਮੇਲੇ ਦੌਰਾਨ ਵੋਦਿਆਰਥੀਆਂ ਨੂੰ ਸੰਬੋਧਿਤ ਹੋ ਰਹੇ ਸੁਭਾਸ਼ ਘਈ
ਚੰਡੀਗੜ੍ਹ, 29 ਅਪ੍ਰੈਲ 2018: ਵਿਦਿਆਰਥੀਆਂ ਅਤੇ ਨੋਜੁਆਨਾਂ ਨੂੰ ਸਦਾ ਉਤਸ਼ਾਹਿਤ ਕਰਨ ਅਤੇ ਉਹਨਾਂ ਦੇ ਹੁਨਰ ਨੂੰ ਬਾਹਰ ਲੈ ਕੇ ਆਉਣ ਦੇ ਮਨੋਰੱਥ ਦੇ ਨਾਲ ਚੰਡੀਗੜ• ਯੁਨੀਵਰਸਿਟੀ ਘੜੂੰਆਂ ਸਦਾ ਯਤਨਸ਼ੀਲ ਰਹਿੰਦੀ ਹੈ।ਇਸੇ ਲੜੀ ਦੇ ਤਹਿਤ ਇਸ ਵਾਰ ਯੁਨੀਵਰਸਿਟੀ ਵੱਲ•ੋਂ ਕੈਂਪਸ ਵਿੱਚ ਇੱਕ ਫਿਲਮ ਫੈਸਟੀਵਲ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬੀ ਅਤੇ ਹਿੰਦੀ ਫਿਲਮ'ਤੇ ਸੰਗੀਤ ਇੰਡਸਟਰੀ ਤੋਂ ਕਈ ਉੱਘੀਆਂ ਹਸਤੀਆਂ ਪਹੁੰਚੀਆਂ ਜਿੰਨਾਂ• ਵਿੱਚ ਸੁਭਾਸ਼ ਘਈ, ਸਤੀਸ਼ ਕੌਸ਼ਿਕ, ਰਜ਼ਾ ਮੁਰਾਦ, ਮਾਹੀ ਗਿੱਲ•, ਸ਼ਮਸ਼ੇਰ ਸੰਧੂ, ਕੇਦੀਪ ਆਦਿ ਨਾਮ ਸ਼ਾਮਿਲ ਹਨ, ਜਦਕਿ ਇਸ ਫਿਲਮ ਫੈਸਟੀਵਲ ਦੇ ਦੌਰਾਨ ਸ ਚਰਨਜੀਤ ਸਿੰਘ ਚੰਨੀ ਕੈਬਨਿਟ ਮੰਤਰੀ ਤਕਨੀਕੀ ਸਿੱਖਿਆ ਵਿਭਾਗ ਪੰਜਾਬ ਸਰਕਾਰ ਨੇ ਮੁੱਖ ਮਹਿਮਾਨ ਵਜੋ ਸ਼ਿਕਰਤ ਕੀਤੀ।
ਚੰਡੀਗੜ• ਟਰਾਈਸਿਟੌ ਵਿੱਚ ਲੱਗਣ ਵਾਲਾ ਇਹ ਪਹਿਲਾ ਫਿਲਮ ਫੈਸਟੀਵਲ ਹੈ।ਇਸ ਫਿਲਮ ਫੈਸਟੀਵਲ ਨੂੰ ਲੈ ਕੇ ਨੋਜੁਆਨਾਂ ਵਿੱਚ ਭਾਰੀ ਜੋਸ਼ ਵੇਖਣ ਨੂੰ ਮਿਲਿਆ, ਜਿੱਥੇ ਕਿ ਨੋਜੁਆਨਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਹਿੰਦੀ ਅਤੇ ਪੰਜਾਬੀ ਸਿਨੇਮਾ ਜਗਤ ਤੋਂ ਕਈ ਵੱਡੇ ਨਾਮ ਵਿਸ਼ੇਸ਼ ਤੌਰ'ਤੇ ਪਹੁੰਚੇ, ਉੱਥੇ ਹੀ ਇਸ ਫਿਲਮ ਫੈਸਟੀਵਲ ਦੇ ਵਿੱਚ ਹਿੱਸਾ ਲੈਣ ਲਈ ਦੇਸ਼ ਭਰ ਤੋਂ ਹਜ਼ਾਰਾਂ ਨੋਜੁਆਨਾਂ ਵੱਲੋਂ ਆਪਣੇ ਵੱਲੌ ਤਿਆਰ ਕੀਤੀਆਂ ਗਈਆਂ ਸ਼ਾੱਰਟ ਫਿਲਮਾਂ ਵੀ ਭੇਜੀਆਂ ਗਈਆਂ।
ਇਸ ਮੌਕੇ'ਤੇ ਨੋਜੁਆਨਾਂ ਨੂੰ ਸੰਬੋਧਨ ਕਰਦਿਆਂ ਬਾੱਲੀਵੁੱਡ ਦੇ ਮਸ਼ਹੂਰ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਸ਼੍ਰੀ ਸੁਭਾਸ਼ ਘਈ ਨੇ ਕਿਹਾ ਕਿ ਫਿਲਮਾਂ ਅੱਜ ਦੇ ਸਮੇਂ ਵਿੱਚ ਗਿਆਨ ਨੂੰ ਵਧਾਉਣ ਦਾ ਉੱਚਿਤ ਸਾਧਨ ਹਨ।ਵੇਖਣ ਵਾਲੇ ਦੇ ਮਨ'ਤੇ ਫਿਲਮਾਂ ਦਾ ਸਿੱਧਾ ਪ੍ਰਭਾਵ ਪੈਂਦਾ ਹੈ।ਇੱਥੇ ਹਰ ਬੰਦੇ ਕੋਲ ਆਪਣੀ ਇੱਕ ਕਹਾਣੀ ਹੁੰਦੀ ਹੈ, ਇਸ ਲਈ ਨੋਜੁਆਨਾਂ ਨੂੰ ਚਾਹੀਦਾ ਹੈ ਕਿ ਉਹ ਯੁਟਿਅੂਬ ਦੇ ਰਾਹੀ ਆਪਣੀ ਕਹਾਣੀ ਨੂੰ ਵੀ ਸਕਰੀਨ ਦੇ ਉੱਪਰ ਲੈ ਕੇ ਆਉਣ, ਜਿਸ ਨਾਲ ਉਹ ਫਿਲਮੀ ਜਗਤ ਵਿੱਚ ਪੈਰ ਵੀ ਰੱਖ ਸਕਦੇ ਹਨ।ਉਹਨਾਂ ਸਮਾਗਮ ਦੌਰਾਨ ਆਪਣੇ ਵਿਦਿਆਰਥੀ ਜੀਵਨ ਦੌਰਾਨ ਚੰਡੀਗੜ• ਸ਼ਹਿਰ ਨਾਲ ਜੁੜੀਆਂ ਯਾਦਾਂ ਨੂੰ ਵੀ ਸਭ ਨਾਲ ਸਾਂਝਾ ਕੀਤਾ।
ਪੰਜਾਬੀ ਅਤੇ ਹਿੰਦੀ ਫਿਲ਼ਮਾਂ ਵਿੱਚ ਆਪਣੀ ਜੋਰਦਾਰ ਅਦਾਕਾਰੀ ਦੇ ਬਲਬੂਤੇ ਜਾਣੀ ਜਾਂਦੀ ਅਦਾਕਾਰਾ ਮਾਹੀ ਗਿੱਲ ਨੇ ਵੀ ਆਪਣੇ ਵਿੱਚਾਰ ਰੱਖਦੇ ਹੋਏ ਕਿਹਾ ਕਿ ਉਹਨਾਂ ਨੂੰ ਲੰਮਾ ਸਮਾਂ ਫਿਲ਼ਮ ਜਗਤ ਵਿੱਚ ਦਾਖਲੇ ਲਈ ਸੰਘਰਸ਼ ਕਰਨਾ ਪਿਆ ਸੀ, ਇਸ ਲਈ ਅੱਜ ਦੀ ਪੀੜ•ੀ ਵੀ ਆਪਣੀ ਮਿਹਨਤ ਜਾਰੀ ਰੱਖੇ ਅਤੇ ਸੰਘਰਸ਼ ਤੋਂ ਨਾ ਘਬਰਾਏ।ਨੰਗੇਜ਼ਵਾਦ ਬਾਰੇ ਉਹਨਾਂ ਬੋਲਦੇ ਕਿਹਾ ਕਿ ਫਿਲਮ ਦੀ ਕਹਾਣੀ ਅਤੇ ਕਿਰਦਾਰ ਦੀ ਮੰਗ ਮੁਤਾਬਿਕ ਅਦਾਕਾਰਾ ਦੀ ਮਿਹਨਤ ਹੀ ਫਿਲਮ ਦਾ ਕਾਮਯਾਬ ਹੋਣਾ ਤੈਅ ਕਰਦੀ ਹੈ, ਉਸਤੋਂ ਨੰਗੇਜ਼ ਜਾਂ ਕੁਝ ਵੀ ਹੋਰ ਸਹੀ ਹੀਲਾ ਨਹੀ ਹੈ।
ਸਮਾਗਮ ਵਿੱਚ ਵਿਸ਼ੇਸ਼ ਤੌਰ'ਤੇ ਪਹੁੰਚੇ ਦਮਦਾਰ ਆਵਾਜ਼ ਦੇ ਮਾਲਿਕ ਰਜ਼ਾ ਮੁਰਾਦ ਨੇ ਕਿਹਾ ਕਿ ਪੰਜਾਬੀ ਫਿਲ਼ਮਾਂ ਵਿੱਚ ਉਹਨਾਂ ਨੇ ੧੧ ਸਾਲ ਕੰਮ ਕਰਕੇ ਬਹੁਤ ਪਿਆਰ ਇਸ ਮਿੱਟੀ ਤੋਂ ਬਹੁਤ ਪਿਆਰ ਹਾਸਿਲ ਕੀਤਾ।ਅਦਾਕਾਰ ਅਤੇ ਨਿਰਮਾਤਾ ਸਤੀਸ਼ ਕੌਸ਼ਿਕ ਨੇ ਖੁਸ਼ੀ ਪ੍ਰਗਟਾਈ ਕਿ ਅਜਿਹੇ ਫਿਲਮ ਫੈਸਟੀਵਲਾਂ ਦਾ ਦੌਰ ਹੁਣ ਵੱਡੇ ਪੱਧਰ'ਤੇ ਸ਼ੁਰੂ ਹੋ ਚੁੱਕਿਆ ਹੈ, ਉਹਨਾ ਜ਼ਿਕਰ ਕੀਤਾ ਕਿ ਉਹ ਪੰਜਾਬ ਵਿੱਚ ਇੱਕ ਨਵੇਕਲਾ ਫਿਲਮੀ ਦੌਰ ਸ਼ੁਰੂ ਕਰਨ ਜਾ ਰਹੇ ਹਨ ਜਿਸ ਵਿੱਚ ਇੱਕ ਟਰੱਕ ਹੀ ਪੂਰੇ ਦਾ ਪੂਰਾ ਸਿਨੇਮਾ ਘਰ ਹੋਵੇਗਾ।ਉਹਨਾਂ ਤੋਂ ਪਹਿਲਾਂ ਪੰਜਾਬੀ ਗੀਤਕਾਰੀ ਦੇ ਬਾਦਸ਼ਾਹ ਸ਼ਮਸ਼ੇਰ ਸੰਧੂ ਅਤੇ ਗਾਇਕ ਅਤੇ ਕਾਮੇਡੀਅਨ ਕੇਦੀਪ ਨੇ ਵੀ ਵਿਦਿਆਰਥੀਆਂ ਨਾਲ ਸਾਂਝ ਪਾਉਂਦੇ ਹੋਏ ਆਪਣੀ ਜ਼ਿੰਦਗੀ ਦੇ ਤਜ਼ੁਰਬੇ ਸਾਂਝੇ ਕਰਦੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ।
ਇਸ ਮੌਕੇ ਮੁੱਖ ਮਹਿਮਾਨ ਮੰਤਰੀ ਸ ਚਰਨਜੀਤ ਸਿੰਘ ਚੰਨੀ ਨੇ ਸ਼ਾਇਰਾਨਾ ਅੰਦਾਜ਼ ਵਿੱਚ ਸਾਰੇ ਮਹਿਮਾਨਾਂ ਨੂੰ ਪੰਜਾਬ ਦੀ ਧਰਤੀ'ਤੇ ਪਹੁੰਚਣ'ਤੇ ਸਵਾਗਤ ਕੀਤਾ ਅਤੇ ਨਾਲ ਹੀ ਸ਼੍ਰੀ ਸੁਭਾਸ਼ ਘਈ ਨੂੰ ਬੇਨਤੀ ਵੀ ਕੀਤੀ ਕਿ ਮੁੰਬਈ ਦੀ ਤਰਜ਼'ਤੇ ਇੱਕ ਇੰਸਟੀਚਿਊਟ ਪੰਜਾਬ ਦੀ ਧਰਤੀ 'ਤੇ ਵੀ ਖੋਲਣ ਜਿਸਦੇ ਲਈ ਪੰਜਾਬ ਸਰਕਾਰ ਉਹਨਾਂ ਨੂੰ ਹਰ ਬਣਦਾ ਸਹਿਯੌਗ ਦੇਵੇਗੀ। ਇਸ ਫਿਲਮ ਫੈਸਟੀਵਲ ਦੇ ਦੌਰਾਨ ਚੰਡੀਗੜ• ਯੁਨੀਵਰਸਿਟੀ ਘੜੂੰਆਂ ਦੇ ਚਾਂਸਲਰ ਸ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਫਿਲਮ ਜਗਤ ਨੂੰ ਪ੍ਰੀਭਾਸ਼ਿਤ ਕਰਨ ਵਾਲੀਆਂ ਮਾਇਨਾਜ਼ ਸਖਸ਼ੀਅਤਾਂ ਨੂੰ ਅਸੀ ਚੰਡੀਗੜ ਯੁਨੀਵਰਸਿਟੀ ਘੜੂੰਆਂ ਪਹੁੰਚਣ'ਤੇ ਖੁੱਦ ਨੂੰ ਸਨਮਾਨਿਤ ਮਹਿਸੂਸ ਕਰ ਰਹੇ ਹਾਂ। ਉਹਨਾਂ ਕਿਹਾ ਕਿ ਪੰਜਾਬ ਦੀ ਸਦਾ ਇਸ ਜਗਤ ਵਿੱਚ ਝੰਡੀ ਰਹੀ ਹੈ ਸੋ ਇਹ ਚੜਤ ਅੱਗੇ ਵੀ ਬਰਕਰਾਰ ਰਹੇ ਇਸ ਲਈ ਅਸੀ ਹੋਰ ਵੀ ਸੁਚਾਰੂ ਕਦਮ ਚੁੱਕਦੇ ਰਹਾਂਗੇ।