ਅਸੀਂ ਤੁਹਾਨੂੰ ਇਹ ਦੱਸਦੇ ਮਾਣ ਮਹਿਸੂਸ ਕਰ ਰਹੇ ਹਾਂ ਕਿ ਗਰਵ ਪੰਜਾਬ ਟੀ.ਵੀ ਨੈਟਵਰਕ ਵਲੋਂ ਦੋ ਟੀ. ਵੀ. ਚੈਨਲ ਗਰਵ ਪੰਜਾਬ ਟੀ.ਵੀ ਅਤੇ 24 ਘੰਟੇ ਚੱਲਣ ਵਾਲਾ ਗਰਵ ਪੰਜਾਬ ਗੁਰਬਾਣੀ ਟੀ. ਵੀ ਡਿਸ਼ ਨੈੱਟਵਰਕ ਦੇ 'ਸਲਿੰਗ' ਟੀ. ਵੀ. 'ਤੇ ਲਾਂਚ ਹੋ ਚੁੱਕੇ ਹਨ ਜੋ ਪੰਜਾਬ ਤੋਂ ਦੂਰ ਬੈਠੇ ਪੰਜਾਬੀਆਂ ਦਾ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਸਿੱਧਾ ਪੰਜਾਬ ਅਤੇ ਪੰਜਾਬ ਵਿੱਚ ਬੈਠੇ ਆਪਣੇ ਪਰਿਵਾਰਾਂ ਨਾਲ ਮੇਲ ਕਰਾਏਗਾ । ਨਾਲ ਹੀ ਪੰਜ ਤਖ਼ਤ ਸਾਹਿਬਾਨ ਅਤੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ, ਕਥਾ ਵਿਚਾਰ, ਕੀਰਤਨ ਅਤੇ ਪੰਜ ਬਾਣੀਆਂ ਦੇ ਪਾਠ ਨਾਲ ਘਰ ਬੈਠੇ ਸਿੱਖ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ।
ਗਰਵ ਟੀ. ਵੀ ਨੈੱਟਵਰਕ ਗਰੁੱਪ ਦੇ ਪ੍ਰੋਗਰਾਮ ਅਜਿਹੇ ਹੋਣਗੇ ਜੋ ਪੱਛਮੀ ਸੱਭਿਆਚਾਰ 'ਚ ਵੀ ਪੰਜਾਬ ਦੀ ਮਿੱਟੀ ਦੀ ਖ਼ੁਸ਼ਬੂ ਬਿਖੇਰ ਦੇਣਗੇ ਅਤੇ। ਇੱਕ ਅਜਿਹਾ ਨਜ਼ਰੀਆ ਲੈ ਕੇ ਤੁਹਾਡੇ ਸਾਹਮਣੇ ਆਉਣਗੇ ਜੋ ਤੁਹਾਨੂੰ ਖੂਬ ਪਸੰਦ ਆਵੇਗਾ।।ਇਨ੍ਹਾਂ ਚੈਨਲਾਂ 'ਤੇ ਮਿੱਟੀ ਦੀ ਮਹਿਕ ਤੋਂ ਲੈ ਕੇ ਸਮਾਜ ਦੇ ਬਦਲਦੇ ਰਵੱਈਏ ਤੱਕ ਸਿੱਖ ਇਤਿਹਾਸ ਤੋਂ ਲੈ ਕੇ ਵੀਰ ਜਵਾਨਾਂ ਤੱਕ ਹਰ ਉਹ ਰੰਗ-ਢੰਗ ਨਜ਼ਰ ਆਏਗਾ ਜੋ ਤੁਸੀਂ ਵੇਖਣਾ ਚਾਹੁੰਦੇ ਹੋ। ।ਇਥੇ ਤੁਹਾਨੂੰ ਪੰਜਾਬ ਦੀ ਹਰ ਖ਼ਬਰ ਵੀ ਮਿਲੇਗੀ ਤੇ ਖ਼ਬਰ ਦੇ ਹਰ ਪਹਿਲੂ 'ਤੇ ਨਜ਼ਰ ਵੀ ਰੱਖੀ ਜਾਵੇਗੀ। ਇਸ ਵੇਲੇ ਇਹ ਚੈੱਨਲ ਅਮਰੀਕਾ ਦੇ ਨਾਲ-ਨਾਲ ਭਾਰਤ, ਆਸਟ੍ਰੇਲੀਆ, ਕੈਨੇਡਾ ਅਤੇ ਨਿਊਜ਼ੀਲੈਂਡ ਵਿੱਚ ਵੀ ਪ੍ਰਸਿੱਧੀ ਖੱਟ ਰਹੇ ਹਨ।।
ਟੀਟੂ ਬਾਦਲੀਆ (ਡਾਇਰੈਕਟਰ ਆਫ ਈਵੈਂਟਸ ਯੂ.ਐਸ.ਏ.) ਨਿਊਯਾਰਕ,
ਜਗਦੇਵ ਸਿੰਘ ਭੰਡਾਲ ਬਿਉਰੋ ਚੀਫ ਯੂ.ਐਸ.ਏ., ਸੈਕਰਾਮੈਂਟੋ ਤੋਂ ਇਨ੍ਹਾਂ ਚੈਨਲਾਂ ਦੀ ਦੇਖ-ਰੇਖ ਕਰਨਗੇ।