ਰਾਜ ਬਰਾੜ ਦੀ ਬੇਵਕਤੀ ਮੌਤ ਅੱਜ ਵੀ ਮਨ 'ਚ ਚੀਸ ਪੈਦਾ ਕਰਦੀ ਹੈ। ਗੁਣਾਂ ਦੀ ਗੁਥਲੀ ਰਾਜ ਨੂੰ ਉਸ ਦਾ ਇਕੋ ਔਗਣ ਲੈ ਕੇ ਬਹਿ ਗਿਆ। ਉਸ ਨੇ ਕਦੇ ਹੋਰਾਂ ਕਲਾਕਾਰਾਂ ਵਾਂਗ ਦੂਹਰਾ ਕਿਰਦਾਰ ਨਹੀਂ ਨਿਭਾਇਆ। ਉਹ ਜੋ ਸੀ, ਜਿਵੇਂ ਦਾ ਸੀ, ਲੋਕਾਂ ਸਾਹਮਣੇ ਸੀ। ਇਸੇ ਲਈ ਉਸ ਨੇ ਲੱਖਾਂ ਕੱਟੜ ਪ੍ਰਸ਼ੰਸਕ ਸਨ। ਪੰਜਾਬੀ ਗਾਇਕੀ ਦੇ ਪਿੜ• 'ਚ ਲੰਮਾ ਸਮਾਂ ਰਾਜ ਕਰਨ ਵਾਲਾ ਰਾਜ ਬਰਾੜ ਤੁਰ ਗਿਆ। ਜਾਂਦਾ ਜਾਂਦਾ ਉਹ ਪੰਜਾਬੀ ਫ਼ਿਲਮ 'ਆਮ ਆਦਮੀ' ਬਣਾਕੇ ਗਿਆ ਸੀ, ਜਿਸ ਨੂੰ ਹੁਣ ਉਸ ਦੇ ਨਜਦੀਕੀ ਰਿਲੀਜ਼ ਕਰਨ ਜਾ ਰਹੇ ਹਨ। ਇਹ ਫ਼ਿਲਮ 25 ਮਈ ਨੂੰ ਰਿਲੀਜ਼ ਹੋਵੇਗੀ। ਨਿਰਮਾਤਾ ਗੁਰਿੰਦਰ Îਗਿੱਲ, ਵਿਪਨਦੀਪ ਗਿੱਲ ਤੇ ਮਨਦੀਪ ਢਿੱਲੋਂ ਦੀ ਇਸ ਫ਼ਿਲਮ ਦਾ ਨਿਰਦੇਸ਼ਕ ਜਗਤਾਰ ਉੱਤਮ ਹੈ। ਇਸ ਫ਼ਿਲਮ ਦਾ ਅੱਜ ਚੰਡੀਗੜ• ਦੇ ਪ੍ਰੈਸ ਕਲੱਬ 'ਚ ਟ੍ਰੇਲਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਫ਼ਿਲਮ ਦੇ ਨਿਰਮਾਤਾਵਾਂ ਤੋਂ ਇਲਾਵਾ ਰਾਜ ਬਰਾੜ ਦਾ ਬੇਟਾ ਜੋਸ਼ ਬਰਾੜ, ਰਾਜ ਬਰਾੜ ਦੇ ਮਿੱਤਰ ਤੇ ਅਦਾਕਾਰ ਕਰਤਾਰ ਚੀਮਾ, ਫ਼ਿਲਮ ਦੀ ਹੀਰੋਇਨ ਕਿਆਰਾ ਰਾਣਾ, ਅਦਾਕਰ ਸੁਖਵਿੰਦਰ ਰਾਜ ਅਤੇ ਗੋਨੀ ਸੱਗੂ ਹਾਜ਼ਰ ਸਨ।
ਇਸ ਮੌਕੇ ਫ਼ਿਲਮ ਦੀ ਟੀਮ ਨੇ ਦੱਸਿਆ ਕਿ ਇਸ ਫ਼ਿਲਮ 'ਤੇ ਰਾਜ ਬਰਾੜ ਲੰਮੇ ਸਮੇਂ ਤੋਂ ਕੰਮ ਕਰ ਰਹੇ ਸਨ। ਇਹ ਉਨ•ਾਂ ਦੀ ਜ਼ਿੰਦਗੀ ਦੀ ਦੂਜੀ ਅਤੇ ਸਭ ਤੋਂ ਅਹਿਮ ਫ਼ਿਲਮ ਸੀ। ਫ਼ਿਲਮ ਦਾ ਕੰਮ ਮੁਕੰਮਲ ਕਰਨ ਤੋਂ ਬਾਅਦ ਉਹ ਇਸ ਦੀ ਰਿਲੀਜ਼ਿੰਗ ਦੀ ਵਿਉਂਤਬੰਦੀ ਕਰ ਰਹੇ ਸਨ, ਪਰ ਇਸ ਦੌਰਾਨ ਉਹਨਾਂ ਦੀ ਅਚਾਨਕ ਮੌਤ ਹੋ ਗਈ। ਹੁਣ ਫ਼ਿਲਮ ਦੇ ਨਿਰਮਾਤਾਵਾਂ ਨੇ ਉਨ•ਾਂ ਦੀ ਇਹ ਆਖਰੀ ਫ਼ਿਲਮ ਸ਼ਰਧਾਂਜਲੀ ਵਜੋਂ ਉਹਨਾਂ ਦੇ ਸਰੋਤਿਆਂ ਤੱਕ ਪਹੁੰਚਾਉਣ ਦਾ ਫ਼ੈਸਲਾ ਲਿਆ ਹੈ। ਇਸ ਫ਼ਿਲਮ ਨੂੰ ਹੁਣ 25 ਮਈ ਨੂੰ ਦੁਨੀਆਂ ਭਰ 'ਚ ਇਕੋ ਸਮੇਂ ਰਿਲੀਜ਼ ਕੀਤਾ ਜਾਵੇਗਾ।
ਫ਼ਿਲਮ ਦੀ ਟੀਮ ਨੇ ਭਾਵੁਕ ਹੁੰਦਿਆਂ ਕਿਹਾ ਕਿ ਇਹ ਫ਼ਿਲਮ ਰਾਜ ਬਰਾੜ ਦੀ ਸਮਾਜ ਪ੍ਰਤੀ ਸੋਚ ਦਾ ਸਬੂਤ ਹੋਵੇਗੀ। ਰਾਜ ਬਰਾੜ ਨੇ ਕੋਸ਼ਿਸ਼ ਕੀਤੀ ਸੀ ਕਿ ਇਸ ਫ਼ਿਲਮ ਜ਼ਰੀਏ ਪੰਜਾਬ ਦੀ ਸਿਆਸਤ ਦਾ ਅਸਲ ਰੰਗ ਲੋਕਾਂ ਸਾਹਮਣੇ ਪੇਸ਼ ਕੀਤਾ ਜਾਵੇ। ਇਹ ਫ਼ਿਲਮ ਆਮ ਲੋਕਾਂ ਦੀ ਕਹਾਣੀ ਹੋਵੇਗੀ, ਫ਼ਿਲਮ 'ਚ ਸਿਆਸੀ ਪਾਰਟੀਆਂ ਅਤੇ ਪਰਿਵਾਰਾਂ ਵੱਲੋਂ ਆਮ ਲੋਕਾਂ ਦੇ ਕੀਤੇ ਜਾ ਰਹੇ ਸੋਸ਼ਣ ਦੀ ਗੱਲ ਕੀਤੀ ਗਈ ਹੈ। ਫ਼ਿਲਮ 'ਚ ਦਿਖਾਇਆ ਗਿਆ ਹੈ ਕਿ ਜਿਨ•ਾਂ ਚਿਰ ਆਮ ਲੋਕ ਆਪਣੇ ਹੱਕਾਂ ਪ੍ਰਤੀ ਜਾਗਰੂਕ ਨਹੀਂ ਹੁੰਦੇ, ਉਨ•ਾਂ ਚਿਰ Àਨ•ਾਂ ਦਾ ਸੋਸ਼ਣ ਜਾਰੀ ਰਹੇਗਾ। 'ਦਾ ਯੈਲੋਹੈਡ ਫ਼ਿਲਮਸ' ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦਾ ਨਾਂ ਆਮ ਆਦਮੀ ਰੱਖੇ ਜਾਣ ਸਬੰਧੀ ਉਨ•ਾਂ ਦੱਸਿਆ ਕਿ ਪਹਿਲਾਂ ਇਸ ਫ਼ਿਲਮ ਦਾ ਨਾਂ 'ਜਮੂਰੇ' ਰੱਖਿਆ ਗਿਆ ਸੀ, ਪਰ ਜਦੋਂ ਫ਼ਿਲਮ ਬਣਕੇ ਸਾਹਮਣੀ ਆਈ ਤਾਂ ਫ਼ਿਲਮ ਦੇ ਵਿਸ਼ੇ ਮੁਤਾਬਕ ਟੀਮ ਨੂੰ 'ਆਮ ਆਦਮੀ' ਟਾਈਟਲ ਜ਼ਿਆਦਾ ਢੁੱਕਵਾ ਲੱਗਿਆ। ਇਸ ਮੌਕੇ ਫ਼ਿਲਮ ਦੇ ਨਿਰਮਾਤਾਵਾਂ ਨੇ ਕਿਹਾ ਕਿ ਉਹ ਹਰ ਹਾਲਤ 'ਚ ਇਹ ਫ਼ਿਲਮ ਪੰਜਾਬੀ ਦਰਸ਼ਕਾਂ ਦੀ ਝੋਲੀ ਪਾਉਂਣਗੇ। ਫ਼ਿਲਮ ਦੀ ਰਿਲੀਜ਼ਿੰਗ ਨੂੰ ਲੈ ਕੇ ਤਿਆਰੀ ਮੁੰਕਮਲ ਹੋ ਚੁੱਕੀਆਂ ਹਨ ਅਤੇ ਛੇਤੀ ਹੀ ਦਰਸ਼ਕ ਫ਼ਿਲਮ ਦਾ ਟ੍ਰੇਲਰ ਅਤੇ ਗੀਤ ਸੋਸ਼ਲ ਮੀਡੀਆ ਅਤੇ ਵੱਖ ਵੱਖ ਟੀਵੀ ਚੈਨਲਾਂ 'ਤੇ ਦੇਖ ਸਕਣਗੇ।
ਇਸ ਮੌਕੇ ਫ਼ਿਲਮ 'ਚ ਮੁੱਖ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਕਿਆਰਾ ਰਾਣਾ ਅਤੇ ਅਦਾਕਾਰ ਸੁਖਵਿੰਦਰ ਰਾਜ ਨੇ ਕਿਹਾ ਕਿ ਇਹ ਫ਼ਿਲਮ ਉਹਨਾਂ ਦੀ ਜ਼ਿੰਦਗੀ ਦੀ ਅਹਿਮ ਫ਼ਿਲਮ ਹੈ। ਇਸ ਫ਼ਿਲਮ 'ਚ ਕੰਮ ਕਰਦਿਆਂ ਹੀ ਉਨ•ਾਂ ਆਮ ਲੋਕਾਂ ਨੂੰ ਆਉਂਦੀਆਂ ਦਰਪੇਸ਼ ਮੁਸ਼ਕਲਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਕੀਤੀ ਜਾਂਦੀ ਦੋਗਲੀ ਸਿਆਸਤ ਦਾ ਅਸਲ ਰੂਪ ਵੇਖਿਆ ਹੈ। ਇਹ ਫ਼ਿਲਮ ਪੰਜਾਬ ਦੇ ਹਰ ਵਿਅਕਤੀ ਨੂੰ ਪ੍ਰਭਾਵਿਤ ਕਰੇਗੀ ਅਤੇ ਉਨ•ਾਂ ਨੂੰ ਸਮਾਜ ਅਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰੇਗੀ।
ਰਾਜ ਬਰਾੜ ਦੇ ਮਿੱਤਰ ਤੇ ਅਦਾਕਾਰ ਕਰਤਾਰ ਚੀਮਾ ਨੇ ਕਿਹਾ ਕਿ ਰਾਜ ਬਰਾੜ ਨੇ ਹਮੇਸ਼ਾ ਸਭ ਦਾ ਸਾਥ ਦਿੱਤਾ ਹੈ। ਹੁਣ ਉਸ ਦੀ ਮੌਤ ਪਿੱਛੋਂ ਉਸ ਦੀ ਇਸ ਫ਼ਿਲਮ ਨੂੰ ਰਿਲੀਜ਼ ਕਰਨ 'ਚ ਮੱਦਦ ਕਰਨਾ ਵੀ ਉਹਨਾਂ ਦੇ ਦੋਸਤਾਂ ਦੀ ਹੀ ਜ਼ਿੰਮੇਵਾਰੀ ਹੈ। ਇਸ ਲਈ ਉਹ ਆਪਣੀ ਬਣਦੀ ਜ਼ਿੰਮੇਵਾਰੀ ਨਿਭਾ ਰਹੇ ਹਨ।