ਮਿਸਟਰ ਰੋਜ਼ 2k ਚੁਣੇ ਜਾਣ ਤੋਂ ਬਾਅਦ ਖੁਸ਼ੀ ਅੰਦਾਜ਼ ਸੁਖਮਨ ਅਤੇ ਦੂਸਰੇ ਚੁਣੇ ਗਏ ਨੌਜਵਾਨ
ਜਗਦੀਸ਼ ਥਿੰਦ
ਚੰਡੀਗੜ੍ਹ, 26 ਫਰਵਰੀ 2018 :
ਰੋਜ਼ ਗਾਰਡਨ ਚੰਡੀਗੜ੍ਹ ਵਿੱਚ ਸੰਪੰਨ ਹੋਏ ਰੋਜ਼ ਫੈਸਟੀਵਲ ਵਿੱਚ ਸੁਖਮਨ ਸਿੰਘ ਮਿਸਟਰ ਰੋਜ਼ 2018 ਚੁਣੇ ਗਏ । ਪਿਛਲੇ ਸਾਲ ਦੋ ਹਜ਼ਾਰ ਸਤਾਰਾਂ ਵਿੱਚ ਹੋਏ ਕੰਪੀਟੀਸ਼ਨ ਵਿੱਚ ਵੀ ਇਸ ਨੌਜਵਾਨ ਨੇ ਮਿਸਟਰ ਰੋਜ਼ 2017 ਦਾ ਖਿਤਾਬ ਜਿੱਤਿਆ ਸੀ । ਇਸ ਦੇ ਨਾਲ ਹੀ ਕੋਮਲ ਮਿਸ ਰੋਜ਼ 2018 ਚੁਣੀ ਗਈ । ਸੁਖਮਨ ਜੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਆਪਣੀ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕਰ ਰਿਹੈ , ਉਸ ਵੱਲੋਂ ਨਾਲ ਸਮਾਜਿਕ ਅਤੇ ਹੋਰ ਗਤੀਵਿਧੀਆਂ ਵਿੱਚ ਵੀ ਵੱਧ ਚੜ ਕੇ ਸ਼ਮੂਲੀਅਤ ਕੀਤੀ ਜਾ ਰਹੀ ਹੈ । ਖੂਨਦਾ਼ਨ ਅਤੇ ਹੋਰ ਗ਼ਰੀਬ ਮਰੀਜ਼ਾਂ ਦੀ ਸਹਾਇਤਾ ਕਰਨ ਲਈ ਵਾਲੀ ਸੰਸਥਾ ਉੂਧਮ ਬਲਡ ਡੋਨੇਸ਼ਨ ਐਂਡ ਵੈੱਲਫੇਅਰ ਸੁਸਾਇਟੀ ਵਿੱਚ ਵੀ ਇਹ ਨੌਜਵਾਨ ਲੰਬੇ ਸਮੇਂ ਤੋਂ ਕੰਮ ਕਰਦਾ ਆ ਰਿਹਾ । ਇਹ ਐਕਟਿੰਗ ਵਿੱਚ ਵੀ ਹਿੱਸਾ ਲੈਂਦਾ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਰਿਲੀਜ਼ ਜਾ ਰਹੀ ਗਿੱਪੀ ਗਰੇਵਾਲ ਦੀ ਫਿਲਮ '' ਸੂਬੇਦਾਰ ਜੋਗਿੰਦਰ ਸਿੰਘ " ਇੱਕ ਪੰਜਾਬੀ ਫ਼ਿਲਮ ਵਿੱਚ ਵੀ ਇਸ ਨੇ ਅੱਛਾ ਰੋਲ ਅਦਾ ਕੀਤਾ ।
ਮਿਸਟਰ ਰੋਜ਼ ਦੋ ਹਜ਼ਾਰ ਅਠਾਰਾਂ ਚੁਣੇ ਜਾਣ ਤੇ ਉਸ ਨੂੰ ਵੱਖ ਵੱਖ ਹੱਸਤੀਆਂ ਵੱਲੋਂ ਵਧਾਈ ਸੰਦੇਸ਼ ਮਿਲ ਰਹੇ ਹਨ ।