ਦਸੂਹਾ 14 ਫਰਵਰੀ 2018:
ਟੀਮ ਸਮਰਪਨ ਦਸੂਹਾ ਦੇ ਸੱਭਿਆਚਰਕ ਵਿੰਗ ਵੱਲੋਂ ਰੈਸਟ ਹਾਊਸ ਦਸੂਹਾ ਨੇੜੇ ਉਭਰ ਰਹੇ ਪੰਜਾਬੀ ਲੋਕ ਗਾਇਕ ਗੁਰਪ੍ਰੀਤ ਜਲੋਟਾ ਦਾ ਫੌਜ ਵਿੱਚ ਛੋਟੀ ਉਮਰੇ ਸ਼ਹੀਦ ਹੋਏ ਜਵਾਨਾਂ ਨੂੰ ਸਮਰਪਿਤ ਗੀਤ “ਫੌਜੀ ਦਾ ਰੀਅਲ ਹੀਰੋ ” ਨੂੰ ਰੀਲੀਜ਼ ਕਰਨ ਲਈ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ । ਇਸ ਸਮਾਗਮ ਵਿੱਚ ਐਸ.ਡੀ.ਐਮ.ਦਸੂਹਾ ਡਾ. ਹਿਮਾਸ਼ੂ ਅਗਰਵਾਲ (ਆਈ.ਏ.ਐਸ.) ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ । ਇਸ ਮੌਕੇ ਡਾ ਹਿਮਾਸ਼ੂ ਅਗਰਵਾਲ ਨੇ ਕਿਹਾ ਕਿ ਗੁਰਪ੍ਰੀਤ ਜਲੋਟਾ ਵੱਲੋਂ ਫੌਜੀ ਗੀਤ ਗਾ ਕੇ ਭਾਰਤੀ ਫੌਜ ਦੇ ਜਵਾਨਾਂ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕੀਤਾ ਹੈ ਅਤੇ ਜਿਹਨਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਾ ਕੁਰਬਾਨ ਕੀਤਾ ਹੈ । ਉਹਨਾਂ ਕਿਹਾ ਕਿ ਸਾਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਜਦਾ ਕਰਕੇ ਪੂਰੀ ਜਿੰਮੇਵਾਰੀ ,ਫਰਜ਼ਾਂ ਪ੍ਰਤੀ ਵਫਾਦਾਰੀ,ਲਗਨ ਅਤੇ ਨਿਰਸਵਾਰਥ ਭਾਵਨਾ ਨਾਲ ਮਿਲ ਕੇ ਦੇਸ਼ ਹਿੱਤਾ ਲਈ ਕੰਮ ਕਰਨਾ ਚਾਹੀਦਾ ਹੈ । ਗੁਰਪ੍ਰੀਤ ਜਲੋਟਾ ਵੱਲੋਂ ਲਿਖੇ ਅਤੇ ਗਾਏ ਫੌਜੀ ਗੀਤ ਲਈ ਸਹਿਬਾਜ਼ ਅਤੇ ਪ੍ਰਵੀਨ ਮਾਂਗਟ ਦਾ ਵੱਡਾ ਯੌਗਦਾਨ ਹੈ । ਇਸ ਮੌਕੇ ਹੋਰਨਾਂ ਤੋ ਇਲਾਵਾ ਟੀਮ ਸਮਰਪਨ ਦਸੂਹਾ ਦੇ ਗੁਰਜੀਤ ਸਿੰਘ ਮਿੱਠੀ ਗਿੱਲ,ਜਗਦੀਸ਼ ਸਿੰਘ ਸੋਈ , ਲੈਕ ਅਮਰਜੀਤ ਸਿੰਘ, ਦੀਦਾਰ ਸਿੰਘ ਕਾਲਾ, ਐਡਵੋਕੇਟ ਹਰਪ੍ਰੀਤ ਸਿੰਘ ਹੁੰਦਲ, ਕੈਪਟਨ ਜਸਕਰਨ ਸਿੰਘ,ਫਕੀਰ ਸਿੰਘ ਸਹੋਤਾ,ਲੈਕ ਵਰਿੰਦਰ ਸਿੰਘ, ਹੈਡਮਾਸਟਰ ਮਨਜੀਤ ਸਿੰਘ ਕਠਾਣਾ,ਹਰਪ੍ਰੀਤ ਸਿੰਘ ਪ੍ਰੀਤ,ਮਨੋਜ ਕਾਲੀਆ,ਪ੍ਰਦੀਪ ਸਿੰਘ ਢਿੱਲੋਂ,ਫਾਇਨਾਸਰ ਦਲਜੀਤ ਸਿੰਘ ਰਾਣਾ ,ਕਾਬਲ ਸਿੰਘ ,ਸਤਪਾਲ ਸਿੰਘ ਲੱਖਾ ਆਦਿ ਹਾਜ਼ਿਰ ਸਨ ।