ਚੰਡੀਗੜ੍ਹ, 18 ਨਵੰਬਰ 2017 (ਗੁਰਮੀਤ ਸਿੰਘ ਪਲਾਹੀ): ਇਸ ਵਰ੍ਹੇ ਦੇ ਗੀਤ ਸੰਗੀਤ ਇੰਟਰਟੇਨਮੈਂਟ ਸੰਸਥਾ ਦੇ Tਸ਼ਾਮ ਸੁਨਿਹਰੀT ਪ੍ਰੋਗਰਾਮ Òਚ ਪੰਜਾਬੀਅਤ ਦੇ ਰੰਗ Òਚ ਰੰਗਿਆ ਪੰਜਾਬੀ ਲੋਕ ਗਥਾਵਾਂ ਦਾ ਜਿਊਣਾ ਮੌਡ਼ ਪ੍ਰਸਿੱਧ ਗਾਇਕ ਸੁਰਿੰਦਰ ਸ਼ਿੰਦਾ ਆਪਣਾ ਨਿਵੇਕਲਾ ਰੰਗ ਵਿਖੇਰੇਗਾ। B ਦਸੰਬਰ B@AG ਦਿਨ ਸ਼ਨੀਵਾਰ ਸ਼ਾਮ ਵੇਲੇ ਫ੍ਰੀਮਾਂਟ ਕੈਲੇਫੋਰਨੀਆ Òਚ ਕਰਵਾਏ ਜਾ ਰਹੇ ਇਸ ਵਰ੍ਹੇ ਨੂੰ ਅਲਵਿਦਾ ਅਤੇ ਨਵੇਂ ਵਰ੍ਹੇ ਨੂੰ ਜੀਆਇਆਂ ਸਮਾਗਮ ਦੀ ਸ਼ਾਨ ਪੰਜ ਪੀਡ਼੍ਹੀਆਂ ਦੀ ਬੁਲੰਦ ਆਵਾਜ਼ ਸੁਰਿੰਦਰ ਸ਼ਿੰਦਾ ਪੰਜਾਬ ਨੂੰ ਪਿਆਰ ਕਰਨ ਵਾਲੇ, ਪੰਜਾਬੀ ਬੋਲੀ ਨੂੰ ਮਨਾਂÒਚ ਵਸਾਉਣ ਵਾਲੇ, ਪੰਜਾਬੀ ਸਭਿਆਚਾਰ ਦੇ ਚਹੇਤੇ ਸਮੁੱਚੇ ਪੰਜਾਬੀ ਭਾਈਚਾਰੇ ਦੇ ਸਨਮੁੱਖ ਹੋ ਕੇ ਉਹਨਾਂ ਦੇ ਦਿਲਾਂ ਦੀ ਧਡ਼ਕਣ ਬਣੇਗਾ। ਇਸ ਪ੍ਰੋਗਰਾਮ ਵਿੱਚ ਕੈਲੇਫੋਰਨੀਆਂ Òਚ ਅਖਾਡ਼ਿਆਂ ਦੇ ਮੋਢੀ ਐਚ ਐਸ ਭਜਨ ਦਾ ਵਿਸ਼ੇਸ਼ ਸਨਮਾਨ ਹੋਏਗਾ ਅਤੇ ਗਾਇਕਾ ਟੀਨਾ ਮਾਨ ਆਪਣੀ ਰਸੀਲੀ ਆਵਾਜ਼ ਨਾਲ ਪ੍ਰੋਗਰਾਮÒਚ ਆਪਣੀ ਮਹਿਕ ਘੋਲੇਗੀ। ਸ਼ਾਮ ਸੁਨਿਹਰੀ ਇਸ ਪ੍ਰੋਗਰਾਮ ਵਿੱਚ ਦਰਸ਼ਕਾਂ ਦਾ ਦਾਖਲਾ ਸੱਦਾ ਪੱਤਰ ਰਾਹੀਂ ਹੋਏਗਾ, ਜਿਸ ਦੀ ਜਾਣਕਾਰੀ ਆਉਂਦੇ ਸਮੇਂ ਪਤਵੰਤੇ ਸੱਜਣਾ ਨੂੰ ਦਿੱਤੀ ਜਾਵੇਗੀ।