ਮੋਹਾਲੀ, 1 ਨਵੰਬਰ, 2017 : ਪੰਜਾਬ ਦੇ ਪ੍ਰਸਿੱਧ ਪੰਜਾਬੀ ਸਿੰਗਰ ਸ਼ੈਰੀ ਮਾਨ ਨੇ ਦੋਆਬਾ ਗਰੁੱਪ ਆਫ ਕਾਲਜਿਜ਼ ਵਿਖੇ ਆਯੋਜਿਤ ਕੀਤੇ ਗਏ ਸਟਾਰ ਡੇ ਸਮਾਗਮ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਵਿਦਿਆਰਥੀਆਂ ਨੂੰ ਝੂਮਣ ਲਾ ਦਿੱਤਾ । ਕੇਵਲ ਇਹੀ ਨਹੀ ਜਦੋਂ ਗਾਇਕ ਸ਼ੈਰੀ ਮਾਨ ਆਪਣੀ ਪੇਸ਼ਕਾਰੀ ਲਈ ਮੰਚ ਤੇ ਪਹੁੰਚੇ,ਵਿਦਿਆਰਥੀਆਂ ਨੇ ਤਾੜੀਆਂ ਅਤੇ ਸੀਟੀਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੋਰਾਨ ਉਨ੍ਹਾਂ ਨੇ ਯਾਰ ਅਨਮੁੱਲੇ ਅਤੇ ਲਾ ਕੇ ਤਿੰਨ ਪੈੱਗ ਬੱਲੀਏ ਆਦਿ ਗੀਤਾਂ ਰਾਂਹੀ ਦਰਸ਼ਕਾ ਦਾ ਖੂਬ ਮਨੋਰੰਜਨ ਕੀਤਾ। ਇਸ ਮੌਕੇ ਸੰਸਥਾ ਦੇ ਲਗਭਗ ਦੋ ਹਜ਼ਾਰ ਤੋਂ ਵੱਧ ਵਿਦਿਆਰਥੀ ,ਫਕੈਲਟੀ ਮੈਂਬਰ ਅਤੇ ਹੋਰ ਪ੍ਰਬੰਧਨ ਮੈਂਬਰ ਸ਼ਾਮਿਲ ਹੋਏ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਕੁਲਦੀਪ ਸਿੰਘ ਚਾਹਲ(ਐਸ.ਐਸ.ਪੀ ਮੋਹਾਲੀ) ਨੇ ਸ਼ਿਰਕਤ ਕੀਤੀ।ਇਸ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਟਿੱਚੇ ਪ੍ਰਾਪਤ ਕਰਨ ਲਈ ਅਤੇ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਹੋਰ ਅੱਗੇ ਬੋਲਦੇ ਹੋਏ ਕਿਹਾ ਕਿ ਅਨੁਸ਼ਾਸ਼ਨ ਵਿੱਚ ਰਹਿ ਕੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਟਿਚਿਆਂ ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।ਇਸ ਪ੍ਰੋਗਗਾਮ ਵਿੱਚ ਖਰੜ ਦੇ ਡੀ.ਐਸ.ਪੀ ਦੀਪ ਕਮਲ ਗੈਸਟ ਆਫ ਆੱਨਰ ਦੇ ਤੋਰ ਤੇ ਮੌਜ਼ੂਦ ਹੋਏ।ਇਸ ਤੋਂ ਪਹਿਲਾਂ ਮੁੱਖ ਮਹਿਮਾਨ ਦੇ ਪਹੁੰਚਣ ਤੇ ਸੰਸਥਾ ਦੇ ਡੀ.ਜੀ.ਸੀ ਮੈਨੇਜਿੰਗ ਚੇਅਰਮੈਨ ਐਸ.ਐਸ.ਸੰਘਾ ,ਐਗਜ਼ੀਕਿਊਟੀਵ ਵਾਇਸ ਚੇਅਰਮੈਨ ਮਨਜੀਤ ਸਿੰਘ ਅਤੇ ਹੋਰ ਸੰਸਥਾ ਮੈਂਬਰਾਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ।ਇਸ ਦੌਰਾਨ ਉਨ੍ਹਾਂ ਨੇ ਡੀ.ਜੀ.ਸੀ ਦੇ ਆਸ਼ਰਮ,ਖੇਡਾਂ,ਸਾਹਿਤਕ ਅਤੇ ਸੱਭਿਆਚਾਰਕ ਖੇਤਰਾਂ ਦੀ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਦੱਸਿਆ।