ਪੰਜਾਬੀ ਫਿਲਮਾਂ ਦੀ ‘ਮੇਕਅੱਪ ਆਰਟਿਸਟ’ ਦਾ ਭੇਦਭਰੇ ਹਲਾਤਾਂ ਚ ਕਤਲ
ਵਿਜੇਪਾਲ ਬਰਾੜ
ਚੰਡੀਗੜ੍ਹ, 2 ਨਵੰਬਰ, 2017
ਪੰਜਾਬੀ ਫਿਲਮਾਂ ਦੀ ਮਸ਼ਹੂਰ ਮੇਕਅੱਪ ਆਰਟਿਸਟ ਦਾ ਭੇਦਭਰੇ ਹਲਾਤਾਂ ਵਿੱਚ ਕਤਲ ਹੋ ਗਿਆ ਹੈ ।
32 ਸਾਲਾ ਗੀਤ ਬਰਾੜ ਨਾਂ ਦੀ ਿੲਸ ਕਲਾਕਾਰ ਦੀ ਗੋਲੀਆਂ ਨਾਲ ਵਿੰਨ੍ਹੀਲਾਸ਼ ਰਾਜਪੁਰਾ ਦੇ ਉਦਯੋਗਿਕ ਖੇਤਰ ਵਿਚੋਂ ਬਰਾਮਦ ਹੋਈ ਹੈ ਜਿਸਦੇ ਮੱਥੇ ਅਤੇ ਗਰਦਨ ਤੇ ਗੋਲੀਆਂ ਦੇ ਕਈ ਨਿਸ਼ਾਨ ਹਨ ।
ਰਾਜਪੁਰਾ ਪੁਲਿਸ ਦੇ ਮੁਤਾਬਿਕ ਮੁੱਢਲੀ ਤਫਤੀਸ਼ ਵਿੱਚ ਪਾਇਆ ਗਿਆ ਹੈ ਕਿ ਵਾਰਦਾਤ ਵਿੱਚ ਪਿਸਤੌਲ ਵਰਤੀ ਗਈ ਹੈ ਤੇ ਮ੍ਰਿਤਕਾਂ ਤੇ ਕਾਫੀ ਨੇੜੇ ਤੋਂ ਫਾਇਰ ਕੀਤੇ ਗਏਹਨ । ਪੁਲਿਸ ਨੂੰ ਿੲਹ ਵੀ ਸ਼ੱਕ ਹੈ ਕਿ ਗੀਤ ਬਰਾੜ ਦਾ ਕਤਲ ਭਾੜੇ ਦੇ ਕਾਤਲ ਤੋਂ ਵੀ ਕਰਵਾਇਆ ਹੋ ਸਕਦਾ ਹੈ । ਫਿਲਹਾਲ ਪੁਲਿਸ ਿੲਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂਜਾਂਚ ਕਰ ਰਹੀ ਹੈ ।
ਗੀਤ ਬਰਾੜ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਫਿਲਮ ਜਗਤ ਦੇ ਨਾਲ ਬਤੌਰ ਮੇਕਅੱਪ ਆਰਟਿਸਟ ਜੁੜੀ ਹੋਈ ਸੀ ਤੇ ਮੁਹਾਲੀ ਵਿੱਚ ਰਹਿੰਦੀ ਸੀ । ਨਜ਼ਦੀਕੀਆਂ ਦੇ ਮੁਤਾਬਿਕਮੰਗਲਵਾਰ ਸ਼ਾਮ ਤੋਂ ਹੀ ਉਸਦਾ ਫੋਨ ਬੰਦ ਆ ਰਿਹਾ ਸੀ ।