← Go Back
ਹਰਜੀਤ ਸਿੰਘ ਬਾਜਵਾ ਟੋਰਾਂਟੋਂ, 14 ਅਕਤੂਬਰ, 2017 : ਸੰਗੀਤ ਤਪੱਸਿਆ ਹੈ, ਸੰਗੀਤ ਰੱਬ ਦਾ ਦੂਜਾ ਨਾਂਅ ਹੈ ਤੇ ਸੰਗੀਤ ਸਮੁੰਦਰ ਵਿਚ ਗੋਤੇ ਲਗਾਉਣ ਲਈ ਆਪਣੇ-ਆਪ ਨੂੰ ਸੰਗੀਤ ਵੱਲ ਸਮਰਪਿਤ ਕਰਨਾ ਪੈਂਦਾ ਹੈ | ਨਿਰੰਤਰ ਕਈ-ਕਈ ਘੰਟੇ ਰਿਆਜ਼ ਕਰਨਾ ਪੈਂਦਾ ਹੈ | ਜੇਕਰ ਤੁਸੀਂ ਨਿਰੰਤਰ ਕਰ ਰਹੇ ਰਿਆਜ਼ 'ਚੋਂ ਇਕ ਦਿਨ ਦਾ ਵਕਫ਼ਾ ਪਾ ਦੇਵੋ ਤਾਂ ਇਹ (ਸੰਗੀਤ)ਤੁਹਾਨੂੰ ਕਈ ਦਿਨ ਪਿੱਛੇ ਪਾ ਦਿੰਦਾ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਬੀਤੇ ਦਿਨੀ ਇੱਥੇ ਆਏ ਪ੍ਰਸਿੱਧ ਸੰਗੀਤਕਾਰ ਤੇ ਗਾਇਕ ਦਿਲਖੁਸ਼ ਥਿੰਦ ਨੇ ਕੀਤਾ | ਉਹ ਬਰੈਂਪਟਨ ਵਸਦੇ ਪੰਜਾਬੀ ਭਾਈਚਾਰੇ ਦੇ ਜਾਣੇ-ਪਹਿਚਾਣੇ ਸਮਾਜਿਕ ਆਗੂ ਗਾਇਕ ਤੇ ਅਦਾਕਾਰ ਬਲਜਿੰਦਰ ਸੇਖਾ ਦੇ ਘਰ ਠਹਿਰੇ ਹੋਏ ਹਨ ਜਿੱਥੇ ਕਿ ਬਲਜਿੰਦਰ ਸੇਖਾ ਵਲੋਂ ਉਸ ਦੇ ਗਾਏ ਤੇ ਦਿਲਖੁਸ਼ ਦੇ ਸੰਗੀਤ ਵਿਚ ਤਿਆਰ ਹੋ ਰਹੇ ਗੀਤ ਦੀ ਤਿਆਰੀ ਚੱਲ ਰਹੀ ਹੈ | ਦੱਸਣਯੋਗ ਹੈ ਕਿ ਦਿਲਖੁਸ਼ ਦੇ ਸੰਗੀਤ ਵਿਚ ਤਿਆਰ ਤੇ ਬਲਜਿੰਦਰ ਸੇਖਾ ਵੱਲੋਂ ਗਾਇਆ ਗੀਤ 'ਗੋ ਕੈਨੇਡਾ' ਕੈਨੇਡਾ ਦੀ 150ਵੀਂ ਵਰੇ੍ਹਗੰਢ ਨੂੰ ਸਮਰਪਿਤ ਕੀਤਾ ਗਿਆ ਸੀ ਜਿਸ ਨੂੰ ਚੁਫੇਰਿਓਾ ਭਰਵਾਂ ਹੁੰਗਾਰਾ ਮਿਲਿਆ ਸੀ ਤੇ ਬਲਜਿੰਦਰ ਸੇਖਾ ਦੇ ਦੱਸਣ ਅਨੁਸਾਰ ਉਨ੍ਹਾਂ ਦਾ ਅਗਲਾ ਗੀਤ ਉਸ ਤੋਂ ਵੀ ਉਚ ਪੱਧਰ ਦਾ ਹੋਵੇਗਾ ਜਿਸ ਦਾ ਸੰਗੀਤ ਵੀ ਦਿਲਖੁਸਖ ਥਿੰਦ ਵੱਲੋਂ ਹੀ ਤਿਆਰ ਕੀਤਾ ਜਾ ਰਿਹਾ ਹੈ |
Total Responses : 193