ਵਿਜੇਪਾਲ ਬਰਾੜ
ਚੰਡੀਗੜ੍ਹ, 30 ਸਤੰਬਰ, 2017 :
ਪੰਜਾਬ ਦੇ ਬਹੁਤੇ ਲੋਕਾਂ ਵਿੱਚ ਕੁੜੀਆਂ ਨੂੰ ਵਿਦੇਸ਼ ਭੇਜਣ ਦੀ ਲਾਲਸਾ ਿੲਸ ਕਦਰ ਵੱਧ ਰਹੀ ਹੈ ਕਿ ੳੁਹ ਿੲਸ ਲਾਲਸਾ ਦੀ ਪੂਰਤੀ ਲੲੀ ਲੜਕੀ ਦੇ ਵਿਅਾਹ ਸਮੇਂ ਵਿਦੇਸ਼ੀ ਲਾੜਿਅਾਂ ਦੀ ਪੜਤਾਲ ਤੱਕ ਨਹੀਂ ਕਰਦੇ, ਪਰ ਕੁੜੀਅਾਂ ੳੁਥੇ ਜਾ ਕੇ ਜੋ ਮਾਨਸਿਕ ਤੌਰ ਤੇ ਜਿਸ ਤਸ਼ੱਦਦ ਦਾ ਸ਼ਿਕਾਰ ਹੁੰਦੀਅਾਂ ਨੇ ਿੲਹ ਪੀੜ੍ਹ ਸ਼ਾਿੲਦ ੳੁਹਨਾਂ ਮਾਪਿਅਾਂ ਨੂੰ ਸਮਝ ਨਹੀਂ ਅਾਂੳੁਦੀ । ਿੲਸੇ ਪੀੜ੍ਹ ਨੂੰ ਪਰਦੇ ਤੇ ੳੁਤਾਰਿਅਾ ਹੈ ਬਾਲੀਵੁੱਡ ਹੀਰੋਿੲਨ ਤੇ ਪੰਜਾਬ ਦੀ ਕੁੜੀ ਜੋਨਿਤਾ ਡੋਡਾ ਨੇ ਅਾਪਣੀ ਲਘੂ ਫਿਲਮ "ਹੀਰ-ਅਨਸਟਾਪੇਬਲ" ਵਿੱਚ, ਜਿਸਦੇ ਲੲੀ ਜੋਨਿਤਾ ਨੂੰ ਪਿੰਕ ਸਿਟੀ ਿੲੰਟਰਨੈਸ਼ਨਲ ਸ਼ਾਰਟ ਫਿਲਮ ਫੈਸਟੀਵਲ ਵਿੱਚ ਬੈਸਟ ਡਾਇਰੈਕਟਰ ਦਾ ਐਵਾਰਡ ਮਿਲਿਆ ਹੈ ।
ਚੰਡੀਗੜ੍ਹ ਪਹੁੰਚੀ ਜੋਨਿਤਾ ਡੋਡਾ ਨੇ ਬਾਬੂਸ਼ਾਹੀ ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਕਿ ਉਸਦਾ ਝੁਕਾਅ ਅਕਸਰ ਅਜਿਹੇ ਮੁੱਦਿਆਂ ਨੂੰ ਛੂਹਣ ਵੱਲ ਰਹਿੰਦਾ ਹੈ ਜੋ ਸਾਡੀ ਜਿੰਦਗੀ ਨਾਲ ਸਿੱਧੇ ਤੌਰ ਤੇ ਜੁੜੇ ਹੋਣ, ਿੲਹੀ ਵਜ੍ਹਾ ਸੀ ਕਿ ਉਸਨੇ ਪੰਜਾਬੀ ਕੁੜੀਆਂ ਨਾਲ ਹੁੰਦੇ ਧੱਕੇ ਨੂੰ ਪਰਦੇ ਤੇ ਉਤਾਰਨ ਦਾ ਅਹਿਦ ਲਿਆ । ਜੋਨਿਤਾ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਸਨੂੰ ਬੈਸਟ ਡਾਇਰੈਕਟਰ ਦਾ ਐਵਾਰਡ ਮਿਲਣਾ ਬੇਹਦ ਮਾਣ ਵਾਲੀ ਗੱਲ ਹੈ ਜਿਸਨੇ ਸਮਾਜਿਕ ਮੁੱਦਿਆਂ ਨੂੰ ਛੂਹਣ ਦੇ ਉਸਦੇ ਜਜ਼ਬੇ ਨੂੰ ਹੋਰ ਉਤਸ਼ਾਹਿਤ ਕੀਤਾ ਹੈ । ਅਗਲੇ ਦਿਨਾਂ ਵਿੱਚ ਿੲਹ ਲਘੂ ਫਿਲਮ ਹੋਰ ਅੰਤਰਰਾਸ਼ਟਰੀ ਫਿਲਮ ਮੇਲਿਆਂ ਦਾ ਵੀ ਹਿੱਸਾ ਬਨਣ ਜਾ ਰਹੀ ਹੈ ।
ਜੋਨਿਤਾ ਨੇ ਕਿਹਾ ਕਿ ਉਸਨੂੰ ਕਈ ਪੰਜਾਬੀ ਫਿਲਮਾਂ ਆਫਰ ਹੋਈਆਂ ਨੇ ਪਰ ਉਹ ਬਿਨਾਂ ਸੋਚ ਵਿਚਾਰ ਤੋਂ ਕਿਸੇ ਪ੍ਰੋਜਕਟ ਦਾ ਹਿੱਸਾ ਨਹੀਂ ਬਣਦੀ । ਅਗਲੇ ਦਿਨਾਂ ਵਿੱਚ ੳੁਹ ਬਾਲੀਵੁੱਡ ਦੇ ਪ੍ਰਸਿੱਧ ਨਿਰਦੇਸ਼ਕ ਮਧੂਰ ਭੰਡਾਰਕਰ ਦੀ ਫਿਲਮ 'ਮੁੰਬਈ ਮਿਸਟ' ਵਿੱਚ ਮੁੱਖ ਕਿਰਦਾਰ ਵਿੱਚ ਨਜ਼ਰ ਆਏਗੀ ।