ਚੰਡੀਗੜ੍ਹ, 28 ਸਤੰਬਰ, 2017 : ਇਕ ਵਾਕ, ਇੰਕਲਾਬ ਜ਼ਿੰਦਾਬਾਦ ਜਿਸਨੂੰ 1921 'ਚ ਮੌਲਾਨਾ ਹਸਰਤ ਮੋਹਾਨੀ ਵੱਲੋਂ ਲਿੱਖਿਆ ਗਿਆ ਸੀ ਅਤੇ ਜਿਸਨੂੰ ਬਾਅਦ 'ਚ ਸ਼ਹੀਦ ਏ ਆਜਮ ਭਗਤ ਸਿੰਘ ਨੇ ਲੋਕ ਪਸੰਦੀਦਾ ਬਣਾਇਆ ਅਤੇ ਭਾਰਤੀ ਸੁਤੰਤਰਤਾ ਅੰਦੋਲਨ ਦੀ ਇਹ ਇਕ ਅਵਾਜ ਬਣ ਗਿਆ। ਇਸ ਕ੍ਰਾਂਤੀ ਦਾ ਉਦੇਸ਼ ਉਪ ਮਹਾਦੀਪ 'ਚ ਅੰਗ੍ਰੇਜ਼ਾਂ ਦੇ ਅੱਤਿਆਚਾਰ ਤੇ ਦਬਦਬੇ ਨੂੰ ਖਤਮ ਕਰਨਾ ਸੀ, ਲੇਕਿਨ ਅਜੋਕੇ ਪੰਜਾਬ 'ਚ ਇਸਦਾ ਨਵਾਂ ਅਰਥ ਨਿਕਲ ਆਇਆ ਹੈ।
ਇਸ ਵਿਚਾਰ ਹੇਠ, ਸਹਿਜ ਮਿਊਜਿਕ ਰਿਕਾਰਡਜ ਆਪਣੇ ਨਵੇਂ ਗੀਤ ਇੰਕਲਾਬ ਨੂੰ ਲਾਂਚ ਕਰਨ ਦਾ ਐਲਾਨ ਕਰਦੇ ਹਨ। ਇਸਨੂੰ ਰਵੀ ਇੰਦਰ ਸ਼ੀਨ ਨੇ ਗਾਇਆ ਹੈ, ਇਸ ਗਾਣੇ ਦਾ ਉਦੇਸ਼ ਕਦੇ ਵੀ ਹਾਰ ਨਾ ਮੰਨਣ ਦੀ ਵਿਚਾਰ ਧਾਰਾ ਨੂੰ ਉਤਸਾਹਿਤ ਕਰਨਾ ਅਤੇ ਇਹ ਉਨ੍ਹਾਂ ਸਾਰਿਆਂ ਲੋਕਾਂ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਕਈ ਤਕਲੀਫਾਂ ਦੇ ਬਾਵਜੂਦ ਕਦੇ ਵੀ ਉਤਪੀੜਨ ਅੱਗੇ ਸਿਰ ਨਹੀਂ ਝੁਕਾਇਆ।
ਇਸ ਨਵੇਂ ਉਦਮ ਬਾਰੇ ਦੱਸਦਿਆਂ, ਨਿਰਮਾਣਕਾਰਾਂ ਭਾਨੂ ਸ਼ਰਮਾ ਤੇ ਵੇਦ ਯਾਦਵ ਨੇ ਕਿਹਾ ਕਿ ਵਰਤਮਾਨ 'ਚ ਪੰਜਾਬ ਨਸ਼ਾਖੋਰੀ, ਭਰੂਣ ਹੱਤਿਆ, ਜਾਤੀਵਾਦ, ਕਿਸਾਨਾਂ ਵੱਲੋਂ ਖੁਦਕੁਸ਼ੀਆਂ ਤੇ ਹਿੰਸਾ ਕਾਰਨ ਮੁਸ਼ਕਿਲ ਹਾਲਾਤਾਂ 'ਚੋਂ ਨਿਕਲ ਰਿਹਾ ਹੈ। ਇਸ ਗਾਣੇ ਦਾ ਉਦੇਸ਼ ਸੂਬੇ ਦੇ ਨੌਜਵਾਨਾਂ ਨੂੰ ਇਨ੍ਹਾਂ ਬੁਰਾਈਆਂ ਦਾ ਖਾਤਮਾ ਕਰਨ ਲਈ ਅੰਦੋਲਨ ਚਲਾਉਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਜੇ ਖਾਸ ਤੌਰ 'ਤੇ ਸਾਰੇ ਨੌਜ਼ਵਾਨ ਤੇ ਸਾਰੇ ਲੋਕ ਸ਼ਹੀਦ ਏ ਆਜ਼ਮ ਭਗਤ ਸਿੰਘ ਦੀ ਵਿਚਾਰ ਧਾਰਾ 'ਤੇ ਅੱਗੇ ਵੱਧਣ, ਪੰਜਾਬੀ ਸਮਾਜ ਮੁੜ ਤੋਂ ਆਪਣੇ ਗੌਰਵ ਨੂੰ ਹਾਸਿਲ ਕਰ ਲਵੇਗਾ।
ਰਵੀ ਇੰਦਰ ਸ਼ੀਨ ਨੇ ਕਿਹਾ ਕਿ ਅਸੀਂ ਇਸ ਗੀਤ ਨੂੰ ਸ਼ਹੀਦ ਏ ਆਜ਼ਮ ਦੇ 90ਵੇਂ ਜਨਮ ਦਿਨ ਮੌਕੇ 28 ਸਤੰਬਰ ਨੂੰ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਸ੍ਰੀ ਦਰਬਾਰ ਸਾਹਿਬ ਤੇ ਜਲੀਆਂਵਾਲਾ ਬਾਗ ਵਰਗੇ ਸਥਾਨਾਂ 'ਤੇ ਲੋਕਾਂ ਨਾਲ ਚਰਚਾ ਕਰਕੇ, ਅਸੀਂ ਇੰਕਲਾਬ ਜਿੰਦਾਬਾਦ ਦੇ ਮਹੱਤਵ ਨੂੰ ਮੁਹਰੇ ਲਿਆਉਣ ਅਤੇ ਅਜੋਕੇ ਸਮੇਂ 'ਚ ਇਨ੍ਹਾਂ ਦੇ ਮਹੱਤਵ ਉਪਰ ਜ਼ੋਰ ਦੇਣ ਦੀ ਕੋਸ਼ਿਸ਼ ਕਰਾਂਗੇ।
ਇੰਕਲਾਬ ਗੀਤ ਨੂੰ ਪ੍ਰਿੰਸ ਧੁੰਨਾ ਤੇ ਰਵੀ ਇੰਦਰ ਸ਼ੀਨ ਵੱਲੋਂ ਲਿੱਖਿਆ ਗਿਆ ਹੈ। ਇਹ ਪ੍ਰਿੰਸ ਧੁੰਨਾ ਦੀ ਕਵਿਤਾ, 'ਤੁਸੀਂ ਕੁਜ ਹੋਰ ਵੇਹਨਿਆ ਹੋ' ਸੀ, ਜਿਸਨੇ ਸ਼ੀਨ ਤੇ ਸਹਿਜ ਮਿਊਜਿਕ ਰਿਕਾਰਡਜ਼ ਨਾਲ ਇਕ ਸੁਰ ਨੂੰ ਛੋਹਿਆ। ਸ਼ੀਨ ਨੇ ਫਿਰ ਇਸਨੂੰ ਲਿੱਖਿਆ ਅਤੇ ਇੰਕਲਾਬ ਗੀਤ ਬਣਾਉਣ ਵਾਸਤੇ ਇਸਨੂੰ ਕੰਪੋਜ ਕੀਤਾ। ਪ੍ਰਿੰਸ ਧੁੰਨਾ ਤਰਨਤਾਰਨ ਜਿਲ੍ਹੇ ਦੇ ਪੱਟੀ ਤੋਂ ਇਕ ਕਵੀ ਹਨ।
ਇਸ ਲੜੀ ਹੇਠ, ਵੱਧ ਤੋਂ ਵੱਧ ਲੋਕਾਂ ਨੂੰ ਸੰਵੇਦਨਸ਼ੀਲ ਬਣਾਉਣ ਦੀ ਕੋਸ਼ਿਸ਼ ਹੇਠ, ਇਹ ਟੀਮ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਬਰਨਾਲਾ, ਪਟਿਆਲਾ, ਫਿਰੋਜ਼ਪੁਰ, ਫਰੀਦਕੋਟ ਤੇ ਚੰਡੀਗੜ੍ਹ ਵਰਗੇ ਸ਼ਹਿਰਾਂ ਦਾ ਦੌਰਾ ਕਰੇਗੀ ਅਤੇ ਅਜੋਕੇ ਪੰਜਾਬ ਪ੍ਰਤੀ ਲੋਕਾਂ ਦੇ ਵਿਚਾਰ ਜਾਣਨ ਲਈ ਲੋਕਾਂ ਨਾਲ ਚਰਚਾ ਕਰੇਗੀ। ਇਸ ਨਾਲ ਨਾ ਸਿਰਫ ਅੱਜ ਦੀਆਂ ਸਮੱਸਿਆਵਾਂ ਦਾ ਮੁਕਾਬਲਾ ਕਰਨ ਵਾਸਤੇ ਨਵੇਂ ਵਿਚਾਰ ਪੈਦਾ ਕਰਨ ਵਾਸਤੇ ਮਦੱਦ ਮਿਲੇਗੀ, ਬਲਕਿ ਨਿਰਮਾਣਕਾਰਾਂ ਨੂੰ ਗੰਭੀਰ ਸਮਾਜਿਕ ਮੁੱਦਿਆਂ 'ਤੇ ਨਵੇਂ ਗੀਤ ਲਿਆਉਣ ਵਾਸਤੇ ਉਤਸਾਹਿਤ ਕਰੇਗੀ।
ਨਿਰਮਾਣਕਾਰਾਂ ਮੁਤਾਬਿਕ ਉਨ੍ਹਾਂ ਨੇ ਹਰ ਮਹੀਨੇ ਇਕ ਗੀਤ ਨੂੰ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ, ਜਿਸ ਨਾਲ ਸਾਨੂੰ ਆਲੇ ਦੁਆਲੇ ਦੇ ਲੋਕਾਂ ਦੀਆਂ ਸਮੱਸਿਆਵਾ ਨੂੰ ਸਮਝਣ 'ਚ ਮਦੱਦ ਮਿਲੇਗੀ।
ਰਵੀ ਇੰਦਰ ਸ਼ੀਨ ਬਾਰੇ:
ਰਵੀ ਇੰਦਰ ਸ਼ੀਨ ਇਕ ਗਾਇਕ, ਕੰਪੋਜਰ, ਲੇਖਕ ਹਨ, ਜਿਹੜੇ ਕਰੀਬ ਇਕ ਦਹਾਕੇ ਤੋਂ ਵੱਖ ਵੱਖ ਤਰੀਕੇ ਨਾਲ ਪੰਜਾਬੀ ਸਿਨੇਮਾ ਨਾਲ ਜੁੜੇ ਰਹੇ ਹਨ। ਉਹ ਅੰਤਰ ਰਾਸ਼ਟਰੀ ਐਵਾਰਡ ਪ੍ਰਾਪਤ ਫਿਲਮ ਨਾਬਰ ਤੋਂ ਇਲਾਵਾ, ਹਾਲੇ 'ਚ ਰਿਲੀਜ਼ ਹੋਈ ਫਿਲਮ ਸਾਵੀ ਦੇ ਗਾਇਕ ਤੇ ਕੰਪੋਜਰ ਰਹੇ ਹਨ। ਜਿਹੜੇ ਹੁਣ ਬਾਲੀਵੁਡ 'ਚ ਜਾ ਰਹੇ ਹਨ, ਅਤੇ ਪ੍ਰਮੁੱਖ ਨਿਰਮਾਣਕਾਰਾਂ ਨਾਲ ਗੱਲ ਕਰ ਰਹੇ ਹਨ।
ਸਹਿਜ ਮਿਊਜ਼ਿਕ ਰਿਕਾਰਡ ਬਾਰੇ:
ਸਹਿਜ ਮਿਊਜਿਕ ਰਿਕਾਰਡਜ ਭਾਨੂ ਸ਼ਰਮਾ ਤੇ ਵੇਦ ਯਾਦਵ ਦੀ ਸੋਚ ਦਾ ਨਤੀਜ਼ਾ ਹੈ। ਸਹਿਜ ਨੇ ਹਾਲੇ 'ਚ ਸਿੰਗਲ ਟਰੈਕ ਕੁੱਲੀ ਫੂੰਕ ਨੂੰ ਲਾਂਚ ਕੀਤਾ ਸੀ, ਜਿਸਨੂੰ ਯੂ ਟਿਊਬ 'ਤੇ ਇਕ ਮਿਲੀਅਨ ਤੋਂ ਵਧ ਲੋਕ ਦੇਖ ਚੁੱਕੇ ਹਨ। ਇਨ੍ਹਾਂ ਦੇ ਦੂਜੇ ਗੀਤ, ਇੰਕਲਾਬ ਨੂੰ 28 ਸਤੰਬਰ ਨੂੰ ਰਿਲੀਜ ਕੀਤਾ ਜਾਵੇਗਾ ਅਤੇ ਇਨ੍ਹਾਂ ਦਾ ਉਦੇਸ਼ ਹਰ ਮਹੀਨੇ ਇਕ ਗੀਤ ਨੂੰ ਰਿਲੀਜ਼ ਕਰਨਾ ਹੈ।
ਸਹਿਜ ਮਿਊਜਿਕ ਰਿਕਾਰਡ ਨੇ ਪ੍ਰਮੁੱਖ ਫਿਲਮ ਸਾਵੀ ਦਾ ਵੀ ਨਿਰਮਾਣ ਕੀਤਾ ਹੈ, ਜਿਹੜੀ ਬੱਟਾ ਸੱਟਾ ਦੀ ਪੁਰਾਣੀ ਪਰੰਪਰਾ 'ਚ ਡਿੱਗੀ ਇਕ ਔਰਤ ਦੀ ਕਹਾਣੀ ਹੈ। ਪਰੰਪਰਾਵਾਂ ਤੇ ਸਮਾਜਿਕ ਦਬਾਅ 'ਚ ਫੱਸੀ ਸਾਵੀ, ਆਪਣੀ ਜਿੰਦਗੀ ਸਮਾਜ ਦੇ ਹਿਸਾਬ ਨਾਲ ਜਿਉਂਦੀ ਹੈ।
ਗੱਦੀ ਤੇ ਕੁਝ ਮਜ਼ਦੂਰ ਪਰਿਵਾਰ ਵਿਆਹ ਸਬੰਧੀ ਬੱਟਾ ਸੱਟਾ ਰਸਮ 'ਤੇ ਚੱਲਦੀਆਂ ਹਨ, ਜਿਸਦੇ ਤਹਿਤ ਦੁਲਹਣ ਦੇ ਭਰਾ ਨੂੰ ਦੁਲਹੇ ਦੀ ਭੈਣ ਨਾਲ ਵਿਆਹ ਕਰਨਾ ਪੈਂਦਾ ਹੈ। ਬੱਟਾ ਸੱਟਾ ਲੜਕਿਆਂ ਵਾਸਤੇ ਦੁਲਹਣਾਂ ਲੱਭਣ ਲਈ ਇਕ ਬਾਰਟਰ ਵਿਆਹ ਪ੍ਰਣਾਲੀ ਹੈ। ਪਰ ਹਰ ਪਰਿਵਾਰ ਕੋਲ ਵਿਆਹ ਲਾਇਕ ਲੜਕੀ ਨਹੀਂ ਹੁੰਦੀ, ਕੁਝ ਲੋਕਾਂ ਨੂੰ ਲੈਣ ਦੇਣ ਵਾਸਤੇ ਆਪਣੀ ਛੋਟੀਆਂ ਕੁੜੀਆਂ ਦਾ ਵਿਆਹ ਕਰਨਾ ਪੈਂਦਾ ਹੈ। ਆਮ ਤੌਰ 'ਤੇ ਅਜਿਹੇ ਮਾਮਲਿਆਂ 'ਚ ਦੋ ਪਰਿਵਾਰ ਸ਼ਾਮਿਲ ਹੁੰਦੇ ਹਨ, ਜਿਸ ਦੌਰਾਨ ਇਕ ਵਿਅਕਤੀ ਦੀ ਭੈਣ ਨੂੰ ਦੂਜੇ ਦੀ ਭੈਣ ਬਦਲੇ ਉਸ ਨਾਲ ਵਿਆਹਿਆ ਜਾਂਦਾ ਹੈ।