ਚੰਡੀਗੜ੍ਹ, 23 ਸਤੰਬਰ, 2017 : ਭਾਰਤ ਵਿੱਚ ਸਭ ਤੋਂ ਸਫਲ ਪ੍ਰੋਡਕਸ਼ਨ ਹਾਊਸ ਵਿਚੋਂ ਇੱਕ “ਆਮਿਰ ਖਾਨ ਪ੍ਰੋਡਕ੍ਸ਼ਨ੍ਸ” ਦੀ ਫਿਲਮ “ਸੀਕ੍ਰੇਟ ਸੁਪਰਸਟਾਰ” ਜਲਦ ਹੀ ਦਰਸ਼ਕਾਂ ਨੂੰ ਆਪਣਾ ਦੇਵਾਨਾ ਬਣਾਉਣ ਲਈ ਤਿਆਰ ਹੈ I ਇਸ ਫਿਲਮ ਵਿੱਚ ਜ਼ੈਰਾ ਵਸੀਮ ਇੰਸੀਆ ਨਾਮ ਦੀ ਕੁੜੀ ਦਾ ਕਿਰਦਾਰ ਅਦਾ ਕਰਦੇ ਹੋਏ ਨਜ਼ਰ ਆਵੇਗੀ ਜੋ ਇੱਕ ਗਾਇਕ ਬਨਣ ਦੀ ਸੁਪਨੇ ਨੂੰ ਆਪਣੇ ਅੰਦਰ ਸੰਜੋਅ ਕੇ ਬੈਠੀ ਹੈ I
ਸੀਕ੍ਰੇਟ ਸੁਪਰਸਟਾਰ ਇਕ ਅਜਿਹੀ ਕੁੜੀ ਦੀ ਕਹਾਣੀ ਹੈ ਕੋ ਗਾਇਕ ਬਨਣ ਦਾ ਵੱਡਾ ਸੁਪਨਾ ਦੇਖਦੀ ਹੈ, ਪਰ ਆਪਣੇ ਪਰਿਵਾਰ ਦੇ ਦਬਾਅ ਦੇ ਅੰਦਰ ਦਬੀ ਹੋਈ ਹੈ ਇਸਲਈ ਉਹ ਚੁੱਪ ਕੇ ਯੂ-ਟਿਊਬ ਦੇ ਰਹਿਣ ਆਪਣੇ ਪ੍ਰਸ਼ੰਸ਼ਕਾਂ ਤੱਕ ਪੁੱਜਣ ਨਾ ਫੈਸਲਾ ਕਰਦੀ ਹੈ I
ਜ਼ੀਰਾ ਉਰਫ ਇੰਸੀਆ ਨੇ ਆਪਣੇ ਇਸ ਕਿਰਦਾਰ ਤੋਂ ਪੰਜਾਬ ਦੀ ਹਰ ਕੁੜੀ ਨੂੰ ਪ੍ਰੇਰਿਤ ਕਰ ਦਿੱਤਾ ਹੈ ਅਤੇ ਜੋ ਕੁੜੀਆਂ ਗਾਇਕੀ ਅੰਦਰ ਦਿਲਚਸਪੀ ਰੱਖਦਿਆਂ ਹਨ, ਹੁਣ ਉਹ ਇੰਸੀਆ ਨੂੰ ਆਪਣਾ ਆਦਰਸ਼ ਮੰਨਣ ਲੱਗ ਪਈਆਂ ਹਨ I
ਜੀ ਸਟੂਡੀਓਜ਼ ਨੇ ਆਮਿਰ ਖਾਨ ਪ੍ਰੋਡਕ੍ਸ਼ਨ੍ਸ ਦੇ ਨਾਲ ਸੀਕ੍ਰੇਟ ਸੁਪਰਸਟਾਰ ਫਿਲਮ ਨੂੰ ਪੇਸ਼ ਕੀਤਾ ਹੈ I 18 ਅਕਤੂਬਰ 2017 ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਨੂੰ ਅਦਵੈਤ ਚੰਦਨ ਵਲੋਂ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ I
ਗੁਰਭਿੰਦਰ ਗੁਰੀ
9915727311