ਯਮੁਨਾਨਗਰ, 8 ਸਤੰਬਰ, 2017 : ਜਗਾਧਰੀ ਇਕ ਘਰੇਲੂ ਔਰਤ ਸ਼ਵੇਤਾ ਅਠਵਾਲ ਨੇ ਵਿਦੇਸ਼ੀ ਧਰਤੀ 'ਤੇ ਜਾ ਕੇ ਮਿਸੇਜ਼ ਯੂਨੀਵਰਸ ਪ੍ਰਤੀਯੋਗਿਤਾ ਦੇ ਪਹਿਲੇ-5 'ਚ ਆਪਣਾ ਸਥਾਨ ਹਾਸਲ ਕਰਕੇ ਮਿਸੇਜ਼ ਯੂਨੀਵਰਸ-2017 ਕਵੀਨ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ।
ਦੱਖਣੀ ਅਫਰੀਕਾ ਤੋਂ ਮਿਸੇਜ਼ ਯੂਨੀਵਰਸ-2017 ਕਵੀਨ ਦਾ ਖਿਤਾਬ ਲੈ ਕੇ ਪਰਤੀ ਸ਼ਵੇਤਾ ਅਠਵਾਲ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਤੀ ਇਮੇਜ ਕੰਸਲਟੈਂਟ ਸਮਨਦੀਪ ਅਠਵਾਲ, ਬੇਟਾ ਰਿਯਾਨ ਅਤੇ ਸਹੁਰਾ ਤਜਿੰਦਰ ਸਿੰਘ ਵੀ ਸੀ।
ਉਨ੍ਹਾਂ ਨੇ ਦੱਸਿਆ ਕਿ 25 ਅਗਸਤ ਤੋਂ ਦੱਖਣੀ ਅਫਰੀਕਾ ਦੇ ਸ਼ਹਿਰ ਡਰਬਨ 'ਚ ਮਿਸੇਜ਼ ਯੂਨੀਵਰਸ-2017 ਦੇ ਲਈ ਪ੍ਰਤੀਯੋਗਿਤਾ ਸ਼ੁਰੂ ਹੋਈ ਸੀ, ਜੋ ਕਿ ਇਕ ਹਫਤੇ ਤੱਕ ਚੱਲੀ। ਇਸ 'ਚ ਪ੍ਰਤੀਭਾਗੀਆਂ ਨੂੰ ਵੱਖ-ਵੱਖ ਟਾਸਕ ਦਿੱਤੇ ਗਏ ਸਨ। ਇਸ ਪ੍ਰਤੀਯੋਗਿਤਾ 'ਚ ਹਿੱਸਾ ਲੈ ਰਹੀਆਂ 85 ਦੇਸ਼ਾਂ ਦੀਆਂ ਪ੍ਰਤੀਭਾਗੀਆਂ ਦੀ ਗਤੀਵਿਧੀਆਂ 'ਤੇ ਜੱਜਾਂ ਦੀ ਨਜ਼ਰ ਸੀ।
ਪਹਿਲੇ ਰਾਊਂਡ 'ਚ 60 ਪ੍ਰਤੀਭਾਗੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ। ਇਸ ਤੋਂ ਬਾਅਦ ਬਚੀਆਂ 25 ਪ੍ਰਤੀਭਾਗੀਆਂ 'ਚੋਂ ਵੱਖ-ਵੱਖ ਰਾਊਂਡ ਦੇ ਬਾਅਦ ਆਖਿਰਕਾਰ ਟਾਪ 5 ਨੂੰ ਚੁਣਿਆ ਗਿਆ। ਜਦੋਂ ਤੱਕ ਉਨ੍ਹਾਂ ਦੇ ਨਾਂ ਦੀ ਘੋਸ਼ਣਾ ਨਹੀਂ ਹੋਈ ਉਨ੍ਹਾਂ ਦੇ ਸਾਹ ਅਟਕੇ ਰਹੇ। ਪਹਿਲੇ 5 'ਚ ਉਨ੍ਹਾਂ ਦਾ ਨਾਂ ਘੋਸ਼ਿਤ ਹੋਇਆ ਤਾਂ ਖੁਸ਼ੀ ਦਾ ਠਿਕਾਣਾ ਨਾ ਰਿਹਾ। ਇੰਨਾਂ ਪੰਜਾਂ ਪ੍ਰਤੀਭਾਗੀਆਂ ਨੂੰ ਮਿਸੇਜ਼ ਯੂਨੀਵਰਸ-2017 ਦਾ ਖਿਤਾਬ ਦਿੱਤਾ ਗਿਆ।
ਸ਼ਵੇਤਾ ਅਠਵਾਲ ਨੂੰ ਮਿਸੇਜ਼ ਯੂਨੀਵਰਸ-2017 ਕਵੀਨ ਦਾ ਕਰਾਊਨ ਪਾ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਉਹ ਬੇਟੀ ਬਚਾਓ-ਬੇਟੀ ਪੜਾਓ ਅਭਿਆਨ ਨਾਲ ਜੁੜਣਗੇ ਅਤੇ ਘਰੇਲੂ ਹਿੰਸਾ 'ਤੇ ਕੰਮ ਕਰਨਗੇ।