← Go Back
ਨਾਟਕ ਦੇ ਦਿੱਲ ਖਿੱਚਵੇਂ ਸੀਨ ਵੱਖੋ ਵੱਖਰੇ ਅੰਦਾਜ ਵਿੱਚ
ਜੀ ਐਸ ਪੰਨੂ ਪਟਿਆਲਾ, 7 ਅਗਸਤ, 2017 : ਹਰਪਾਲ ਟਿਵਾਣਾ ਨੂੰ ਯਾਦ ਕਰਦਿਆਂ ਹਰਪਾਲ ਟਿਵਾਣਾ ਸੈਂਟਰ ਪਟਿਆਲਾ ਵਿਚ ਅੰਮੀ ਨਾਂ ਦਾ ਨਾਟਕ ਖੇਡਿਆ ਗਿਆ ਜੋ ਰਾਜਮਾਤਾ ਨੂੰ ਸਮਰਪਤ ਹੁੰਦਿਆਂ ਅਜਦੀ ਨੂਅ ਮਾਂ ਦੀ ਸੋਚ ਤੇ ਪੁੱਤ ਦੀ ਦੂਰਅੰਦੇਸ਼ੀ ਦੀ ਘਾਟ ਨੂੰ ਦਸਦਾ ਹੋਇਆ ਹੁਣ ਦੇ ਸਮੇ ਵਿਚ ਪੈ ਰਹੀਆਂ ਤਰੇੜਾਂ ਵਿਚ ਪੂਰਾ ਉੱਤਰਦਾ ਹੈ। ਪੁੱਤ ਮਨਪਾਲਟਿਵਾਣਾ ਮਾਂ ਨੀਨਾ ਟਿਵਾਣਾ ਨੂੰ ਆਪਣੀ ਘਰਵਾਲੀ ਦੇ ਕਹਿਣ ਤੇ ਬਰਿਥ ਆਸ਼ਰਮ ਵਿਚ ਛੱਡਣ ਜਾਂਦਾ ਹੈ। ਮਨਪਾਲ ਇਕ ਟੀਚਰ ਹੁੰਦਾ ਹੈ ਤੇਓਸ ਦੀ ਘਰਵਾਲੀ ਵੀ, ਦੋਨਾਂ ਦੇ ਬੱਚੇ ਹੁੰਦੇ ਹਨ ਮਾਂ ਦੇ ਨਾਂ ਘਰ ਜਾ ਹੋਰ ਜਇਦਾਤ ਦੇ ਨਾਲ ਪੈਨਸ਼ਨ ਵੀ ਲਗੀ ਹੁੰਦੀ ਹੈ ਮਨਪਾਲ ਦਾ ਪਿਤਾ ਨਹੀਂ ਹੁੰਦਾ।ਮਨਪਾਲ ਮਾਂ ਨੂੰ ਪਿਆਰ ਕਰਦਾ ਹੈ ਘਰਵਾਲੀ ਨੂੰ ਖੁਸ ਰੱਖਣਾ ਚਾਹੁੰਦਾ ਹੈ ਤੇ ਬੱਚਿਆਂ ਨੂੰ ਤਾਲੀਮ ਦੇਣ ਦਾ ਸੌਕੀਨ ਹੈ ਇਸੇ ਸੰਧਰਵ ਦੇ ਵਿਚ ਘਰਵਾਲੀ ਨੂੰਸਮਝਾਂਦਾ ਹੈ ਪਰ ਘਰਵਾਲੀ ਨਹੀਂ ਸਮਜਦੀ ਦੇ ਜਿੰਦ ਨਾਲ ਅੰਮੀ ਨੀਨਾ ਟਿਵਾਣਾ ਨੂੰ ਬ੍ਰਿਧ ਆਸ਼ਰਮ ਛੱਡਣ ਚੱਲਿਆ ਜਾਂਦਾ ਹੈ ਨਾਟਕ ਦੇ ਵਿਚ ਅੱਜ ਦੇ ਸਮਾਜਵਿਚ ਵਾਪਰ ਰਹੀਆਂ ਬੁਰਾਈਆਂ ਤੇ ਟੋਟ ਵੀ ਕੀਤੀ ਜਾਂਦੀ ਹੈ। ਬ੍ਰਿਧ ਆਸ਼ਰਮ ਦੇ ਵਿਚ ਜਾ ਨੀਨਾ ਟਿਵਾਣਾ ਨੂੰ ਪਤਾ ਲੱਗ ਜਾਂਦਾ ਹੈ ਕਿ ਮੇਰਾ ਪੁੱਤ ਮੈਨੂੰ ਬ੍ਰਿਧ ਆਸ੍ਰਮਵਿਚ ਧੋਖੇ ਨਾਲ ਡਾਕਟਰ ਨੂੰ ਦਿਖਾਣ ਦੇ ਬਹਾਨੇ ਕਰਕੇ ਛੱਡਣ ਆਇਆ ਹੈ ਤੇ ਬ੍ਰਿਧ ਅਸ੍ਰਮ ਵਾਲੇ ਵੀ ਟਿਵਾਣਾ ਨੂੰ ਉਸ ਪੁੱਤ ਦੀ ਕਰਤੂਤ ਦੱਸ ਦਿੰਦੇ ਹਨ ਓਧਰੋਂਘਰਵਾਲੀ ਵਾਰੀ ਵਾਰੀ ਟੈਲੀਫੂਨ ਕਰਦੀ ਰਹਿੰਦੀ ਕਿ ਅੰਮੀ ਨੂੰ ਵਾਪਿਸ ਨਹੀਂ ਲੈ ਆਉਣਾ ਹੈ। ਜਦੋ ਅੰਮੀ ਨੀਨਾ ਟਿਵਾਣਾ ਨੂੰ ਸੱਭ ਕੁੱਝ ਪਤਾ ਲਗਣ ਤੇ ਪੁੱਤ ਮਨਪਾਲਟਿਵਾਣਾ ਘਰ ਵਾਪਿਸ ਜਾਣ ਨੂੰ ਕਹਿੰਦਾ ਹੈ ਤਾ ਅੰਮੀ ਨੀਨਾ ਟਿਵਾਣਾ ਪੁੱਤ ਨੂੰ ਲਾਅਨਤਾਂ ਪਉਂਦੀ ਹੈ ਤੇ ਵਾਪਿਸ ਪੁੱਤ ਨਾਲ ਜਾਣ ਤੋਂ ਇਨਕਾਰ ਕਰ ਦਿੰਦੀ ਹੈ ਨਾਲਦੀ ਨਾਲ ਪੁੱਤ ਨੂੰ ਆਪਣਾ ਮਕਾਨ ਦੋ ਦਿਨ ਵਿੱਚ ਖਾਲੀ ਕਰਨ ਲਈ ਕਹਿ ਦਿੰਦੀ ਹੈ ਤੇ ਪੁੱਤ ਘੁਗੂ ਬਣਿਆ ਰਹਿ ਜਾਂਦਾ ਹੈ। ਬੱਸ ਇਥੇ ਨਾਟਕ ਸਮਾਜ ਤੇ ਚੋਟ ਕਰਦਾਹੈ ਤੇ ਬੜੇ ਹੀ ਖੂਬਸੁਰਤ ਅੰਦਾਜ ਵਿੱਚ ਪੇਸ਼ ਕੀਤਾ ਜਾਂਦਾ ਹੈ। ਨੀਨਾ ਟਿਵਾਣਾ ਦਾ ਰੋਲ ਬ੍ਰਿਧ ਹੋਣ ਦੇ ਬਾਵਜੂਦ ਸਰਾਹੋਣ ਯੋਗ ਹੈ।
Total Responses : 863