ਜਲੰਧਰ, 18 ਜੁਲਾਈ, 2017 : ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸ਼ਾਹਪੁਰ ਕੈਂਪਸ ਵਿਖੇ ਠੱਗ ਲਾਈਫ਼ ਫਿਲਮ ਦੀ ਸਟਾਰ ਕਾਸਟ ਪੁੱਜੀ। ਇਸ ਮੌਕੇ 'ਤੇ ਸਟਾਰ ਕਾਸਟ ਵਲੋਂ ਲਾਈਵ ਪ੍ਰਫੋਰਮੈਂਸ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਹ ਪਰਿਵਾਰਿਕ ਫਿਲਮ ਹੈ ਅਤੇ ਇਹ ਸਭ ਨੂੰ ਪਸੰਦ ਆਵੇਗੀ। ਇਹ ਫਿਲਮ ਤੇਗ ਪ੍ਰੋਡਕਸ਼ਨ ਅਤੇ ਪੈਰਾਕਿਟ ਐਂਟਰਟੇਨਮੈਂਟ ਵਲੋਂ ਬਣਾਈ ਗਈ ਹੈ। ਇਸ ਫਿਲਮ ਵਿੱਚ ਲੀਡ ਰੋਲ ਤੇ ਹਰੀਸ਼ ਵਰਮਾ, ਸਿੰਗਰ ਜੱਸ ਬਾਜਵਾ, ਰਾਜੀਵ ਠਾਕੁਰ ਅਤੇ ਹੀਰੋਇਨ ਵਿਚੋਂ ਇਹਾਨਾ ਢਿੱਲੋਂ ਦੇਖਣ ਨੂੰ ਮਿਲਣਗੇ।
ਇਸ ਮੌਕੇ 'ਤੇ ਸੀਟੀ ਗਰੁੱਪ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ, ਮੈਨੇਜਿੰਗ ਡਾਇਰੈਕਟਰ ਸ਼੍ਰੀ ਮਨਬੀਰ ਸਿੰਘ ਅਤੇ ਵਾਈਸ ਚੇਅਰਮੈਨ ਸ਼੍ਰੀ ਹਰਪ੍ਰੀਤ ਸਿੰਘ ਵਲਲੋਂ ਸ਼ੁਭਕਾਮਨਾਵਾਂ ਦਿੱਤੀਆ ਗਈਆਂ।