ਫਿਲਮ ਠੱਗ ਲਾਈਫ ਦੇ ਨਿਰਮਾਤਾ ਚਰਨਜੀਤ ਸਿੰਘ ਵਾਲੀਆ ਅਤੇ ਨਿਰਦੇਸ਼ਕ ਮੁਕੇਸ਼ ਵੋਹਰਾ ਜਾਣਕਾਰੀ ਦਿੰਦੇ ਹੋਏ
ਮੋਹਾਲੀ, 08 ਜੂਨ 2017: ਅਗਲੇ ਮਹੀਨੇ 7 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ 'ਠੱਗ ਲਾਈਫ' ਹੁਣ 21 ਜੁਲਾਈ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਦੀ ਟੀਮ ਵੱਲੋਂ ਇਹ ਤਰੀਕ ਪੰਜਾਬੀ ਸਿਨਮੇ ਦੀ ਭਲਾਈ ਲਈ ਅੱਗੇ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ 'ਠੱਗ ਲਾਈਫ' ਦਾ ਹੀਰੋ ਹਰੀਸ਼ ਵਰਮਾ ਉਰਫ ਜੱਟ ਟਿੰਕਾ ਹੈ। ਹਰੀਸ਼ ਵਰਮਾ ਦੀ 7 ਜੁਲਾਈ ਨੂੰ ਹੀ ਇਕ ਹੋਰ ਪੰਜਾਬੀ ਫ਼ਿਲਮ ਆ ਰਹੀ ਸੀ। ਇਸੇ ਲਈ ਹੁਣ ਠੱਗ ਲਾਈਫ਼ 21 ਜੁਲਾਈ ਨੂੰ ਰਿਲੀਜ਼ ਹੋਵੇਗੀ। ਇਹ ਜਾਣਕਾਰੀ ਅੱਜ ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਦੇ ਚੇਅਰਮੈਨ ਚਰਨਜੀਤ ਸਿੰਘ ਵਾਲੀਆ ਨੇ ਦਿੱਤੀ। ਜ਼ਿਕਰਯੋਗ ਹੈ ਕਿ ਵਿੱਦਿਆ ਜਗਤ ਦੀ ਨਾਮਵਰ ਸ਼ਖ਼ਸ਼ੀਅਤ ਅਤੇ ਪੰਜਾਬ ਨਰਸਿੰਗ ਟ੍ਰੇਨਿੰਗ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਵਾਲੀਆ ਅਤੇ ਉਨ•ਾਂ ਦੇ ਬੇਟੇ ਤੇਗਬੀਰ ਸਿੰਘ ਵਾਲੀਆ ਇਸ ਫ਼ਿਲਮ ਦੇ ਨਿਰਮਾਤਾ ਹਨ। ਵਾਲੀਆ ਨੇ ਦੱਸਿਆ ਕਿ 'ਤੇਗ ਪ੍ਰੋਡਕਸ਼ਨਸ' ਦੇ ਬੈਨਰ ਹੇਠ ਬਣੀ ਇਸ ਫ਼ਿਲਮ ਨੂੰ 7 ਜੁਲਾਈ ਨੂੰ ਰਿਲੀਜ਼ ਕੀਤਾ ਜਾਣਾ ਸੀ। ਇਹ ਤਰੀਕ 30 ਅਪ੍ਰੈਲ ਨੂੰ ਸੋਸ਼ਲ ਮੀਡੀਆ 'ਤੇ ਅਨਾਊਂਸ ਕੀਤੀ ਗਈ ਸੀ। ਇਸ ਦੌਰਾਨ ਕਰੀਬ ਇਕ ਮਹੀਨੇ ਬਾਅਦ ਇਕ ਹੋਰ ਪੰਜਾਬੀ ਫ਼ਿਲਮ ਨੇ ਇਸੇ ਦਿਨ ਹੀ ਆਪਣੀ ਫ਼ਿਲਮ ਰਿਲੀਜ਼ ਕਰਨ ਦਾ ਫ਼ੈਸਲਾ ਲਿਆ। ਇਸ ਫ਼ਿਲਮ ਦਾ ਹੀਰੋ ਵੀ ਹਰੀਸ਼ ਵਰਮਾ ਹੀ ਹੈ। ਉਪੋਕਤ ਫ਼ਿਲਮ ਦੀ ਟੀਮ ਵੱਲੋਂ ਲਿਆ ਗਿਆ ਫ਼ੈਸਲਾ ਪੰਜਾਬੀ ਸਿਨੇਮੇ ਲਈ ਨੁਕਸਾਨਦੇਹ ਸੀ। ਸ੍ਰੀ ਵਾਲੀਆ ਨੇ ਕਿਹਾ ਕਿ ਇਕੋ ਦਿਨ ਇਕ ਹੀ ਹੀਰੋ ਦੀਆਂ ਦੋ ਫ਼ਿਲਮਾਂ ਆਉਣ ਦੀ ਖਬਰ ਦੀ ਪੰਜਾਬੀ ਫ਼ਿਲਮਾਂ ਦੇ ਅਲੋਚਕਾਂ ਨੇ ਨਿੰਦਿਆਂ ਕੀਤੀ ਸੀ। ਕਿਹਾ ਗਿਆ ਸੀ ਕਿ ਇਕੋ ਦਿਨ ਇਕੋ ਹੀਰੋ ਦੀਆਂ ਦੋ ਫ਼ਿਲਮਾਂ ਰਿਲੀਜ਼ ਕਰਨ ਦਾ ਫ਼ੈਸਲਾ ਦੋਵਾਂ ਨਿਰਮਾਤਾ ਦੇ ਲਈ ਨੁਕਸਾਨਦੇਹ ਤਾਂ ਹੈ ਹੀ ਪੰਜਾਬੀ ਸਿਨਮੇ ਲਈ ਵੀ ਘਾਤਕ ਸਿੱਧ ਹੋਣ ਵਾਲਾ ਹੈ। ਇਸ ਬਾਬਤ ਦੋਵਾਂ ਫ਼ਿਲਮਾਂ ਦੀ ਟੀਮ ਨਾਲ ਗੱਲਬਾਤ ਕੀਤੀ ਗਈ। ਜਿਸ ਤੋਂ ਬਾਅਦ ਸ੍ਰੀ ਵਾਲੀਆ ਨੇ ਸਮਝਦਾਰੀ ਦਾ ਸਬੂਤ ਦਿੰਦਿਆਂ ਆਪਣੀ ਫ਼ਿਲਮ ਅੱਗੇ ਲਿਜਾਣ ਦਾ ਫ਼ੈਸਲਾ ਲਿਆ। ਸ੍ਰੀ ਵਾਲੀਆ ਨੇ ਕਿਹਾ ਕਿ ਉਨ•ਾਂ ਨੇ ਬਿਨਾਂ ਕਿਸੇ ਵੈਰ ਵਿਰੋਧ ਤੇ ਮੁਕਾਬਲੇਬਾਜ਼ੀ 'ਚ ਪੈਂਦਿਆਂ ਆਪਣੀ ਫ਼ਿਲਮ ਅੱਗੇ ਲਿਜਾਣ ਦਾ ਫ਼ੈਸਲਾ ਲਿਆ ਹੈ। ਉਨ•ਾਂ ਦੇ ਇਸ ਫ਼ੈਸਲੇ ਦਾ ਸੁਮੱਚੀ ਫ਼ਿਲਮ ਇੰਡਸਟਰੀ ਨੇ ਵੀ ਸੁਆਗਤ ਕੀਤਾ ਹੈ। ਇਸ ਫ਼ਿਲਮ 'ਚ ਹਰੀਸ਼ ਵਰਮਾ ਨਾਲ ਨਾਮਵਰ ਪੰਜਾਬੀ ਗਾਇਕ ਜੱਸ ਬਾਜਵਾ ਅਤੇ ਰਾਜੀਵ ਠਾਕੁਰ ਨੇ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ਦੀ ਹੀਰੋਇਨ ਇਹਾਨਾ ਢਿੱਲੋਂ ਹੈ। ਸ੍ਰੀ ਵਾਲੀਆ ਨੇ ਕਿਹਾ ਕਿ ਪੰਜਾਬੀ ਸਿਨੇਮਾ ਅਜੇ ਉਸ ਮੁਕਾਮ 'ਤੇ ਨਹੀਂ ਪਹੁੰਚਿਆ ਕਿ ਇਕ ਹੀ ਦਿਨ 'ਚ ਇੱਕ ਹੀ ਹੀਰੋ ਦੀਆਂ ਦੋ ਪੰਜਾਬੀ ਫ਼ਿਲਮਾਂ ਰਿਲੀਜ਼ ਕੀਤੀਆਂ ਜਾਣ। ਇਸ ਦੇ ਮੱਦੇਨਜ਼ਰ ਹੀ ਉਨ•ਾਂ ਆਪਣੀ ਫ਼ਿਲਮ ਨੂੰ ਅੱਗੇ ਲੈ ਕੇ ਜਾਣ ਦਾ ਫ਼ੈਸਲਾ ਲਿਆ ਹੈ। ਉਨ•ਾਂ ਆਪਣੀ ਫ਼ਿਲਮ ਬਾਰੇ ਗੱਲ ਕਰਦਿਆਂ ਦੱਸਿਆ ਕਿ ਨਿਰਦੇਸ਼ਕ ਮੁਕੇਸ਼ ਵੋਹਰਾ ਦੀ ਇਸ ਫ਼ਿਲਮ ਦੀ ਕਹਾਣੀ ਮੁਕੇਸ਼ ਵੋਹਰਾ ਨੇ ਹੀ ਲਿਖੀ ਹੈ। ਇਸ ਮੌਕੇ ਉਨ•ਾਂ ਦੱਸਿਆ ਕਿ ਬਤੌਰ ਨਿਰਮਾਤਾ ਉਨ•ਾਂ ਦੀ ਇਹ ਪਹਿਲੀ ਫ਼ਿਲਮ ਹੈ। ਇਹ ਫ਼ਿਲਮ ਨੌਜਵਾਨ ਪੀੜ•ੀ 'ਤੇ ਅਧਾਰਿਤ ਹੈ। ਇਸ ਫ਼ਿਲਮ ਜ਼ਰੀਏ ਨੌਜਵਾਨਾਂ ਨੂੰ ਇਹ ਸਬਕ ਦਿੱਤਾ ਜਾਵੇਗਾ ਕਿ ਜ਼ਿੰਦਗੀ 'ਚ ਕਾਹਲੀ ਅਤੇ ਬਿਨਾਂ ਸੋਚੇ ਸਮਝੇ ਲਿਆ ਫ਼ੈਸਲਾ ਕਈ ਵਾਰ ਜ਼ਿੰਦਗੀ ਨੂੰ ਗਲਤ ਰਾਹ 'ਤੇ ਵੀ ਲੈ ਜਾਂਦਾ ਹੈ। ਇਹ ਫ਼ਿਲਮ ਸਿਆਸਤਦਾਨਾਂ 'ਦੇ ਕਿਰਦਾਰ 'ਤੇ ਵੀ ਕਟਾਕਸ਼ ਕਰੇਗੀ। ਫ਼ਿਲਮ ਜ਼ਰੀਏ ਇਹ ਵੀ ਦਿਖਾਇਆ ਜਾ ਰਿਹਾ ਹੈ ਕਿ ਕਿਸ ਤਰ•ਾਂ ਸਿਆਸੀ ਆਗੂ ਵੋਟਾਂ ਖ਼ਾਤਰ ਆਮ ਲੋਕਾਂ ਨਾਲ ਖਿਲਵਾੜ ਕਰਦੇ ਹਨ। ਸ੍ਰੀ ਵਾਲੀਆ ਮੁਤਾਬਕ ਇਹ ਫ਼ਿਲਮ ਅਜੋਕੀਆਂ ਪੰਜਾਬੀ ਫ਼ਿਲਮਾਂ ਨਾਲੋਂ ਕਈ ਪੱਖਾਂ ਤੋਂ ਵੱਖਰੀ ਹੈ। ਉਨ•ਾਂ ਦਾ ਮਕਸਦ ਇਸ ਫ਼ਿਲਮ ਦੇ ਰਾਹੀਂ ਵਾਪਾਰ ਕਰਨਾ ਨਹੀਂ ਹੈ ਬਲਕਿ ਉਹ ਪੰਜਾਬ ਦੇ ਨੌਜਵਾਨਾਂ ਨੂੰ ਇਸ ਫ਼ਿਲਮ ਜ਼ਰੀਏ ਕਾਮਯਾਬ ਹੋਣ ਲਈ ਸਹੀ ਰਸਤਾ ਅਪਣਾਉਣ ਦੀ ਸਲਾਹ ਦੇਣਾ ਚਾਹੁੰਦੇ ਹਨ। ਇਸ ਫ਼ਿਲਮ 'ਚ ਬਾਲੀਵੁੱਡ ਅਦਾਕਾਰ ਬਿਜ੍ਰੇਸ਼ ਹਿਰਜੀ, ਕਰਮਜੀਤ ਅਨਮੋਲ, ਯੋਗਰਾਜ ਸਿੰਘ, ਅਨੀਤਾ ਦੇਵਗਣ, ਹਰਦੀਪ ਗਿੱਲ, ਰਾਣਾ ਜੰਗ ਬਹਾਦਾਰ ਤੇ ਹੌਬੀ ਧਾਲੀਵਾਲ ਨੇ ਅਹਿਮ ਭੂਮਿਕਾ ਨਿਭਾਈ ਹੈ।