ਚੰਡੀਗੜ, 11 ਮਈ 2017: (ਵਿਜੇਪਾਲ ਬਰਾੜ): ਇੱਕ ਤੋਂ ਇੱਕ ਲਗਾਤਾਰ 4 ਸੁਪਰ ਹਿੱਟ ਫਿਲਮਾਂ ਨਾਲ ਬਾਲੀਵੂਡ ਅਤੇ ਦੁਨੀਆ ਭਰ ਵਿੱਚ ਆਪਣੀ ਧਾਕ ਜਮਾਉਣ ਤੋਂ ਬਾਅਦ ਹੁਣ ਡੇਰਾ ਸੱਚਾ ਸੌਦਾ ਦੇ ਮੁਖੀ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾ ਆਪਣੀ ਨਵੀਂ ਕਾਮੇਡੀ ਫਿਲਮ 'ਜੱਟੂ ਇੰਜੀਨੀਅਰ' ਲੈ ਕੇ ਆ ਰਹੇ ਹਨ। ਜਿਸ ਰਾਹੀਂ ਸਵੱਛ ਭਾਰਤ ਵਿੱਚ ਸਫਾਈ ਦਾ ਸੰਦੇਸ਼ ਦਿੰਦੇ ਹੋਏ ਇਸ ਫਿਲਮ ਰਾਹੀਂ ਡਾ. ਐਮ ਐਸ ਜੀ ਦੁਨੀਆ ਨੂੰ ਹਸਾਉਣ ਲਈ 19 ਨੂੰ ਮਈ ਨੂੰ ਦੇਸ਼ ਭਰ ਦੇ ਸਿਨੇਮਾ ਘਰਾਂ ਵਿੱਚ ਆ ਰਹੇ ਹਨ। 'ਜੱਟੂ ਇੰਜੀਨੀਅਰ' ਦੇਸ਼ ਭਰ ਦੇ 3500 ਤੋਂ ਜਿਆਦਾ ਸਕ੍ਰੀਨਾ ਵਿੱਚ ਰਲੀਜ਼ ਹੋ ਰਹੀਂ ਹੈ। ਇਹ ਫਿਲਮ ਹਿੰਦੀ ਅਤੇ ਤੇਲਗੂ ਭਾਸ਼ਾ ਵਿੱਚ ਰਲੀਜ਼ ਹੋਵੇਗੀ। ਡੇਰਾ ਮੁਖੀ ਤੇ ਉਨਾਂ ਦੀ ਬੇਟੀ ਨੇ ਅੱਜ ਚੰਡੀਗੜ੍ਹ ਚ ਆਪਣੀ ਿੲਸ ਫਿਲਮ ਦੇ ਸਬੰਧ ਵਿੱਚ ਪੱਤਰਕਾਰਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕਰਦੇ ਹੋਏ ਦੱਸਿਆ ਕਿ 'ਜੱਟੂ ਇੰਜੀਨੀਅਰ' ਉਨਾਂ ਦੀ ਪਹਿਲੀ ਕਾਮੇਡੀ ਫਿਲਮ ਹੈ ਅਤੇ ਇਹ ਉਨਾਂ ਲਈ ਇੱਕ ਚੈਲੰਜ ਦੇ ਤੌਰ 'ਤੇ ਸੀ, ਕਿਉਂਕਿ ਬਾਲੀਵੂਡ ਵਿੱਚ ਕਿਹਾ ਜਾਂਦਾ ਰਿਹਾ ਹੈ ਕਿ ਬਿਨਾਂ ਅਸ਼ਲੀਲਤਾ ਦੇ ਕਾਮੇਡੀ ਫਿਲਮ ਬਣ ਹੀ ਨਹੀਂ ਸਕਦੀ ਹੈ, ਜਦੋਂ ਕਿ 'ਜੱਟੂ ਇੰਜੀਨੀਅਰ' ਪੂਰੀ ਤਰਾਂ ਪਰਿਵਾਰਕ ਕਾਮੇਡੀ ਫਿਲਮ ਦੇ ਨਾਲ ਹੀ ਸਮਾਜ ਨੂੰ ਸਫ਼ਾਈ ਦਾ ਸੰਦੇਸ਼ ਦੇਵੇਗੀ ਕਿ ਕਿਸ ਤਰੀਕੇ ਨਾਲ ਇੱਕ ਸਭ ਤੋਂ ਗੰਦੇ ਪਿੰਡ ਨੂੰ ਚੰਗੀ ਸੋਚ ਅਤੇ ਆਲਸ ਨੂੰ ਛੱਡ ਕੇ ਨਾ ਸਿਰਫ ਸਾਫ਼ ਸੁਥਰਾ ਬਣਾਇਆ ਜਾ ਸਕਦਾ ਹੈ ਬਲਕਿ ਆਪਣੇ ਹੱਥ ਨਾਲ ਕੰਮ ਕਰਦੇ ਹੋਏ ਮਾੜੀ ਤੋਂ ਮਾੜੀ ਜਮੀਨ 'ਤੇ ਵੀ ਸੋਨਾ ਉਗਾਇਆ ਜਾ ਸਕਦਾ ਹੈ।
ਇਸ ਫਿਲਮ ਨੂੰ ਸਿਰਫ਼ 15 ਦਿਨਾਂ ਵਿੱਚ ਬਣਾ ਕੇ ਤਿਆਰ ਕੀਤਾ ਗਿਆ ਹੈ ਅਤੇ ਇਸ ਦਾ ਸਾਰਾ ਸੈਟ ਵੀ ਡੇਰਾ ਸੱਚਾ ਸੌਦਾ ਵਿਖੇ ਹੀ ਤਿਆਰ ਕੀਤਾ ਗਿਆ ਸੀ। ਇੱਕ ਪੂਰਾ ਪਿੰਡ ਤਿਆਰ ਕਰਨ ਤੋਂ ਲੈ ਕੇ ਉਸ ਨੂੰ ਵਸਾਉਣ ਵਿੱਚ ਕੁਝ ਦਿਨ ਦਾ ਹੀ ਸਮਾਂ ਲੱਗਿਆ ਸੀ। ਉਨਾਂ ਦੱਸਿਆ ਕਿ ਇਹ ਉਨਾਂ ਦੀ ਪੰਜਵੀਂ ਫਿਲਮ ਹੈ। ਇਸ ਫਿਲਮ ਵਿੱਚ ਉਹ ਦੋ ਕਿਰਦਾਰ ਦੇ ਰੂਪ ਵਿੱਚ ਆ ਰਹੇ ਹਨ। ਇੱਕ ਕਿਰਦਾਰ ਸਖ਼ਤ ਸਕੂਲ ਮਾਸਟਰ ਦਾ ਹੈ, ਜਿਹੜਾ ਕਿ ਪਿੰਡ ਵਿੱਚ ਆ ਕੇ ਸੁਧਾਰ ਕਰਨ ਦੀ ਕੋਸ਼ਸ਼ ਕਰਦੇ ਹੋਏ ਸਾਰੇ ਪਿੰਡ ਨੂੰ ਚੰਗੇ ਰਾਹ ਪਾ ਦਿੰਦਾ ਹੈ ਤਾਂ ਦੂਜਾ ਕਿਰਦਾਰ ਪਿੰਡ ਦੇ ਹੀ ਨੌਜਵਾਨ ਦਾ ਹੈ, ਜਿਹੜਾ ਕਿ ਫਿਲਮ ਦੇ ਹਰ ਸੀਨ ਵਿੱਚ ਆਪਣੀਆਂ ਹਰਕਤਾਂ ਨਾਲ ਹਸਾਉਣ ਦੀ ਕੋਸ਼ਸ਼ ਕਰਨਗੇ।
ਿੲੱਕ ਹੋਰ ਸਵਾਲ ਦੇ ਜਵਾਬ ਵਿੱਚ ਡੇਰਾ ਮੁਖੀ ਨੇ ਕਿਹਾ ਕਿ ਦੇਸ਼ ਭਰ ਵਿੱਚ ਚਲਾਏ ਗਏ ਸਫ਼ਾਈ ਅਭਿਆਨ ਦੇ ਨਾਲ ਹੀ ਜੇਕਰ ਚੰਡੀਗੜ ਦਾ ਪ੍ਰਸ਼ਾਸਨ ਲਿਖਤੀ ਰੂਪ ਵਿੱਚ ਚੰਡੀਗੜ ਵਿਖੇ ਸਫ਼ਾਈ ਅਭਿਆਨ ਕਰਨ ਲਈ ਕਹਿੰਦਾ ਹੈ ਤਾਂ ਉਹ ਇਸ ਸਫ਼ਾਈ ਅਭਿਆਨ ਚੰਡੀਗੜ ਵਿਖੇ ਵੀ ਚਲਾਉਣ ਲਈ ਤਿਆਰ ਹਨ।