← Go Back
ਮੁੰਬਈ, 25 ਅਪ੍ਰੈਲ, 2017 : ਕੌਮੀ ਫ਼ਿਲਮ ਪੁਰਸਕਾਰ ਜਿੱਤਣ 'ਤੇ ਹੋ ਰਹੀ ਆਲੋਚਨਾ ਤੋਂ ਤੰਗ ਆਏ ਪ੍ਰਸਿੱਧ ਅਦਾਕਾਰ ਅਕਸ਼ੇ ਕੁਮਾਰ ਨੇ ਬੀਤੇ ਦਿਨ ਕਿਹਾ ਕਿ ਬਾਲੀਵੁੱਡ 'ਚ 25 ਸਾਲ ਤੱਕ ਕੰਮ ਕਰਨ ਤੋਂ ਬਾਅਦ ਵੀ ਲੋਕਾਂ ਨੂੰ ਲੱਗਦਾ ਹੈ ਕਿ ਉਹ ਇਸ ਪੁਰਸਕਾਰ ਦੇ ਲਾਇਕ ਨਹੀਂ ਹਨ ਤਾਂ ਇਸ ਪੁਰਸਕਾਰ ਨੂੰ ਵਾਪਸ ਲਿਆ ਜਾ ਸਕਦਾ ਹੈ। ਅਕਸ਼ੇ ਨੂੰ ਉਨ੍ਹਾਂ ਦੀ ਫ਼ਿਲਮ ਰੁਸਤਮ ਲਈ ਸਰਬੋਤਮ ਅਦਾਕਾਰ ਦਾ ਕੌਮੀ ਪੁਰਸਕਾਰ ਦਿੱਤਾ ਗਿਆ ਹੈ।
Total Responses : 872