ਮੁੰਬਈ, 24 ਅਪ੍ਰੈਲ, 2017 : ਬਾਲੀਵੁੱਡ ਅਭਿਨੇਤਰੀ ਆਲੀਆ ਭੱਟ, ਸ਼ਰਮੀਲਾ ਟੈਗੋਰ ਅਤੇ ਪ੍ਰਿਟੀ ਜ਼ਿੰਟਾ ਤੋਂ ਬਾਅਦ ਸਿਲਵਰ ਸਕ੍ਰੀਨ 'ਤੇ ਕਸ਼ਮੀਰੀ ਮੁਟਿਆਰ ਦਾ ਕਿਰਦਾਰ ਨਿਭਾਉਂਦੀ ਨਜ਼ਰ ਆ ਸਕਦੀ ਹੈ। ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ-ਗੀਤਕਾਰ ਗੁਲਜ਼ਾਰ ਦੀ ਬੇਟੀ ਅਤੇ ਨਿਰਦੇਸ਼ਕ ਮੇਘਨਾ ਗੁਲਜ਼ਾਰ ਵੱਲੋਂ 1971 ਦੀ ਭਾਰਤ-ਪਾਕਿ ਜੰਗ ਦੇ ਦੌਰਾਨ ਦੀ ਇਕ ਕਹਾਣੀ 'ਤੇ ਆਧਾਰਿਤ ਫਿਲਮ ਬਣਾਈ ਜਾ ਰਹੀ ਹੈ। ਇਹ ਇਕ ਅਜਿਹੀ ਕਸ਼ਮੀਰੀ ਲੜਕੀ ਦੀ ਕਹਾਣੀ ਹੈ, ਜਿਸ ਦਾ ਵਿਆਹ ਪਾਕਿਸਤਾਨੀ ਫੌਜ ਦੇ ਇਕ ਅਧਿਕਾਰੀ ਨਾਲ ਹੋ ਜਾਂਦਾ ਹੈ।
ਕਿਹਾ ਜਾਂਦਾ ਹੈ ਕਿ ਇਸ ਫਿਲਮ ਨੂੰ ਪ੍ਰੋਡਿਊਸ ਕਰਨ ਲਈ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨਜ਼ ਨੇ ਜੰਗਲੀ ਪਿਕਚਰਜ਼ ਨਾਲ ਗਠਜੋੜ ਕੀਤਾ ਹੈ, ਹਾਲਾਂਕਿ ਇਸ ਬਾਰੇ ਅਜੇ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਰਮੀਲਾ ਟੈਗੋਰ ਫਿਲਮ 'ਕਸ਼ਮੀਰ ਕੀ ਕਲੀ' ਅਤੇ ਪਿੰ੍ਰਟੀ ਜ਼ਿੰਟਾ 'ਮਿਸ਼ਨ ਕਸ਼ਮੀਰ' 'ਚ ਕਸ਼ਮੀਰੀ ਮੁਟਿਆਰ ਦਾ ਕਿਰਦਾਰ ਨਿਭਾ ਚੁੱਕੀਆਂ ਹਨ।