ਮੁੰਬਈ, 22 ਮਾਰਚ, 2017 : ਸੋਮਵਾਰ ਦੇ ਦਿਨ ‘ਦ ਕਪਿਲ ਸ਼ਰਮਾ ਸ਼ੋਅ’ ਦੇ ਸੈੱਟਸ ਨੂੰ ਬਿਲਕੁਲ ਸੁੰਨਸਾਨ ਪਾਇਆ ਗਿਆ। ਵਜ੍ਹਾ ਕਪਿਲ ਦੀ ਟੀਮ ਦਾ ਉਨ੍ਹਾਂ ਤੋਂ ਮੂੰਹ ਫੇਰ ਜਾਣਾ। ਖਬਰ ਹੈ ਕਿ ਸ਼ੂਟ ਲਈ ਸੁਨੀਲ ਗਰੋਵਰ, ਚੰਦਨ ਪ੍ਰਭਾਕਰ ਤੇ ਅਲੀ ਅਸਗਰ ਵਾਰ-ਵਾਰ ਬੁਲਾਏ ਜਾਣ ਤੋਂ ਬਾਅਦ ਵੀ ਕੋਈ ਵੀ ਨਹੀਂ ਆਇਆ। ਸੈੱਟਸ ‘ਤੇ ਫਿਲਮ ‘ਮੇਰਾ ਨਾਮ ਸ਼ਬਾਨਾ’ ਦੀ ਅਦਾਕਾਰਾ ਤਾਪਸੀ ਪੰਨੂ ਆਈ ਹੋਈ ਸੀ। ਖੁਦ ਨੂੰ ਕਪਿਲ ਨੇ ਇੰਨਾ ਇਕੱਲਾ ਮਹਿਸੂਸ ਕੀਤਾ ਕਿ ਉਨ੍ਹਾਂ ਦੇ ਸਾਹਮਣੇ ਹੀ ਟੁੱਟ ਗਏ। ਖਬਰ ਹੈ ਕਿ ਕਪਿਲ ਉਨ੍ਹਾਂ ਅੱਗੇ ਕਾਫੀ ਰੋਏ। ਫਿਰ ਸ਼ੂਟ ਨੂੰ ਪੂਰਾ ਕਰਨ ਲਈ ਕੌਮੇਡੀਅਨ ਰਾਜੂ ਸ੍ਰੀਵਾਸਤਵ ਤੇ ਅਹਿਸਾਨ ਕੁਰੇਸ਼ੀ ਨੂੰ ਬੁਲਾਇਆ ਗਿਆ। ਸੁਣਨ ਵਿੱਚ ਆਇਆ ਹੈ ਕਿ ਚੰਦਨ ਨੇ ਆਉਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਚੰਦਨ ਨੇ ਕਿਹਾ, “ਮੈਂ ਨੌਕਰ ਹਾਂ, ਇਸ ਦਾ ਮਤਲਬ ਇਹ ਨਹੀਂ ਕਿ ਗਾਲ੍ਹਾਂ ਖਾ-ਖਾ ਕੇ ਨਮਕ ਚੁਕਾਵਾਂਗਾ।” ਵੇਖਣਾ ਹੋਏਗਾ ਕਿ ਹੁਣ ਇਹ ਮੁੱਦਾ ਕਿੱਥੇ ਤਕ ਜਾਂਦਾ ਹੈ।
abp sanjha ਤੋਂ ਧੰਨਵਾਦ ਸਾਹਿਤ