‘ਚਿੱਟੇ ਵਾਲ’ ਗੀਤ ਰਾਹੀਂ ਸੰਗੀਤਕ ਹਾਜ਼ਰੀ ਲਵਾ ਰਿਹੈ ਜਸਕਰਨ ਗਿੱਲ
ਅਸ਼ੋਕ ਵਰਮਾ
ਬਠਿੰਡਾ,20ਜਨਵਰੀ 2022:ਗਾਇਕ ਜਸਕਰਨ ਗਿੱਲ ਆਪਣੇ ਨਵੇਂ ਗੀਤ ‘ਚਿੱਟੇ ਵਾਲ’ ਰਾਹੀ ਸਰੋਤਿਆਂ ਦੀ ਕਚਹਿਰੀ ’ਚ ਪੇਸ਼ ਹੋਣ ਜਾ ਰਿਹਾ ਹੈ। ਸ਼ੁੱਕਰਵਾਰ 21 ਜਨਵਰੀ ਨੂੰ ਜਸਕਰਨ ਗਿੱਲ ਵੱਲੋਂ ਇਹ ਗੀਤ ਯੂਟਿਊਬ ਪਲੇਫਾਰਮ ਤੇ ਰਿਲੀਜ਼ ਕੀਤਾ ਜਾ ਰਿਹਾ ਹੈ।
ਜਸਕਰਨ ਗਿੱਲ ਵੱਲੋਂ ਪਹਿਲਾਂ ਵੀ ਖੁਦ ਦਾ ਲਿਖਿਆ ਅਤੇ ਗਾਇਆ ਗੀਤ ‘ਜੱਟ ਹੁਣੀ’ ਹੰਬਲ ਮਿਊਜ਼ਿਕ ਦੇ ਯੂਟਿਉਬ ਚੈਨਲ ਤੇ ਫਰਵਰੀ 2021 ਵਿੱਚ ਰਲੀਜ਼ ਹੋਇਆ ਸੀ ਜਿਸਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ।
ਜਸਕਰਨ ਗਿੱਲ ਨੇ ਦੱਸਿਆ ਕਿ ਉਸ ਗਾਣੇ ਨੂੰ ਪਿਆਰ ਮਿਲਣ ਤੋ ਬਾਅਦ ਉਸ ਨੇ ਨਵਾਂ ਗੀਤ ਲਿਆਉਣ ਦੀ ਤਿਆਰੀ ਕੀਤੀ ਸੀ ਜੋ ਹੁਣ ਚਿੱਟੇ ਵਾਲ ਦੇ ਰੂਪ ’ਚ ਸਾਹਮਣੇ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਗੀਤ ਦਾ ਸੰਗੀਤ ਓਕਲੌਕ ਵੱਲੋਂ ਦਿੱਤਾ ਗਿਆ ਹੈ ਜਦੋਂਕਿ ਵੀਡਿਉ ਜ਼ਮੀਰ ਨੇ ਤਿਆਰ ਕੀਤੀ ਹੈ।
ਚਿੱਟੇ ਵਾਲ ਗੀਤ ਜਸਕਰਨ ਗਿੱਲ ਨੇ ਆਪਣੀ ਕਲਮ ਨਾਲ ਲਿਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਲੋਕਾਂ ਦੀ ਕਚਹਿਰੀ ’ਚ ਲਿਆਂਦਾ ਜਾ ਰਿਹਾ ਆਪਣਾ ਦੂਸਰਾ ਗੀਤ ਨੂੰ ਪਹਿਲਾਂ ਵਾਲੇ ਗੀਤ ਵਾਂਗ ਪਸੰਦ ਕੀਤਾ ਜਾਵੇਗਾ। ਉਹਨਾਂ ਆਪਣੇ ਸਰੋਤਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਗਾਣੇ ਨੂੰ ਅੱਗੇ ਸ਼ੇਅਰ ਜਰੂਰ ਕਰਨ ਤਾਂ ਜੋ ਦੇਸ਼ਾਂ ਵਿਦੇਸ਼ਾਂ ਚ ਬੈਠੇ ਪੰਜਾਬੀਆਂ ਤੱਕ ਇਹ ਗੀਤ ਪਹੁੰਚ ਸਕੇ।